June 9, 2026 11:45 pm

ਕਸ਼ਮੀਰ ’ਚ ਭਾਜਪਾ ਨੂੰ ਬਹੁਮਤ ਮਿਲਿਆ ਤਾਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ : ਉਮਰ

Page-1_20 ਜੰਮੂ, 3 ਜੁਲਾਈ (ਪੀ. ਟੀ)- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਜੇਕਰ ਭਾਜਪਾ ਨੂੰ ਰਾਜ ਵਿਧਾਨਸਭਾ ‘ਚ ਬਹੁਮਤ ਮਿਲਿਆ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ। ਉਮਰ ਨੇ ਡੋਡਾ ਜ਼ਿਲ੍ਹੇ ‘ਚ ਪੱਤਰਕਾਰਾਂ ਨੂੰ ਕਿਹਾ ਕਿ ਜਿਸ ਦਿਨ ਭਾਜਪਾ ਨੂੰ ਜੰਮੂ ਕਸ਼ਮੀਰ (ਵਿਧਾਨਸਭਾ ਚੋਣ) ‘ਚ ਬਹੁਮਤ ਮਿਲਿਆ, ਮੈਂ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ। ਉਨ੍ਹਾਂ ਨੇ ਇਹ ਗੱਲ ਭਾਜਪਾ ਦੇ ਰਾਜ ਸਭਾ ਚੋਣ ‘ਚ 44 ਤੋਂ ਜ਼ਿਆਦਾ ਸੀਟਾਂ ਪ੍ਰਾਪਤ ਕਰਨ ਦੇ ਮਿਸ਼ਨ ਦੇ ਸੰਬੰਧ ‘ਚ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਕਹੀ। ਰਾਜ ‘ਚ ਵਿਧਾਨਸਭਾ ਚੋਣ ਇਸ ਸਾਲ ਦੇ ਅੰਤ ‘ਚ ਹੋਣ ਦੀ ਉਂਮੀਦ ਹੈ। ਉਮਰ ਨੇ ਕਿਹਾ ਕਿ ਮੈਂ ਉਹ ਦਿਨ ਨਹੀਂ ਵੇਖਣਾ ਚਾਹੁੰਦਾ, ਨਾ ਹੀ ਉਹ ਦਿਨ ਭਵਿੱਖ ‘ਚ ਆਵੇਗਾ।

ਵਿਧਾਨਸਭਾ ਚੋਣ ਸਾਥੀ ਕਾਂਗਰਸ ਤੋਂ ਬਿਨਾਂ ਲੜਨ ਸਬੰਧੀ ਇੱਕ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ, ਲੇਕਿਨ ਸੱਚ ਇਹ ਹੈ ਕਿ ਦੋਵਾਂ ਹੀ ਪਾਰਟੀਆਂ ‘ਚ ਇਹ ਅਵਾਜ ਉਠ ਰਹੀ ਹੈ ਕਿ ਚੋਣ ਵੱਖ ਵੱਖ ਲੜੇ ਜਾਣ।

Send this to a friend