Skip to content
Independent perspectives. Global stories.
BREAKING

ਬੁਨਿਆਦੀ ਢਾਂਚੇ ਦੇ ਨਵ-ਨਿਰਮਾਣ ਲਈ ਚਾਰ ਅਹਿਮ ਮੰਤਰਾਲੇ ਮਿਲ ਕੇ ਕਰਨਗੇ ਕੰਮ

Share this story

ਨਵੀਂ ਦਿੱਲੀ, 3 ਜੁਲਾਈ (ਪੀ. ਟੀ)- ਪ੍ਰਧਾਨ ਮੰਤਰੀ ਸ੍ਰੀ. ਨਰਿੰਦਰ ਮੋਦੀ ਨੇ ਸੜਕੀ ਆਵਾਜਾਈ ਮੰਤਰੀ ਸ੍ਰੀ. ਨਿਤਿਨ ਗਡਕਰੀ ਨੂੰ ਇੰਨਫਰਾਸਟ੍ਰੱਕਚਰ ਸੈਕਟਰ ਮਤਲਬ ਬੁਨਿਆਦੀ ਢਾਂਚੇ ਵਿੱਚ ਵੱਡੇ ਬਦਲਾਅ ਕਰਨ ਲਈ ਕਿਹਾ ਹੈ।ਪ੍ਰਧਾਨ ਮੰਤਰੀ ਨੇ ਇਸ ਨਾਲ ਜੁੜੇ ਚਾਰ ਕੇਂਦਰੀ ਮੰਤਰਾਲਿਆਂ ਨਾਗਰਿਕ ਹਵਾਬਾਜ਼ੀ, ਰੇਲਵੇ, ਰੋਡ ਅਤੇ ਜਹਾਜਰਾਨੀ ਨੂੰ ਇਕੱਠੇ ਕੰਮ ਕਰਨ ਲਈ ਕਿਹਾ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਸ੍ਰੀ. ਨਿਤਿਨ ਗਡਕਰੀ ਨੇ ਹਰ ਮਹੀਨੇ ਚਾਰੇ ਮੰਤਰਾਲਿਆਂ ਦੀ ਇੱਕ ਸਾਂਝੀ ਬੈਠਕ ਬੁਲਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਜੁੜੀ ਪਹਿਲੀ ਬੈਠਕ ਜੁਲਾਈ ਦੇ ਦੂਸਰੇ ਹਫਤੇ ਵਿੱਚ ਹੋਣ ਦੇ ਆਸਾਰ ਹਨ।ਇਸ ਬੈਠਕ ਵਿੱਚ ਸਬੰਧਿਤ ਮੰਤਰਾਲਿਆਂ ਦੇ ਸਾਰੇ ਮੰਤਰੀ ਅਤੇ ਸਕੱਤਰ ਸ਼ਾਮਲ ਹੋਣਗੇ। ਕੈਬਨਿਟ ਸਕੱਤਰ ਅਤੇ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਬੈਠਕ ਵਿੱਚ ਮੌਜੂਦ ਰਹਿਣਗੇ। ਜੇਕਰ ਜ਼ਰੂਰਤ ਪਈ ਤਾਂ ਵਾਤਾਵਰਣ ਸੁਰੱਖਿਆ

ਅਤੇ ਵਿਤ ਮੰਤਰਾਲਿਆਂ ਦੇ ਪ੍ਰਤੀਨਿਧੀ ਵਿੱਚ ਬੈਠਕ ਵਿੱਚ ਸ਼ਾਮਲ ਹੋ ਸਕਦੇ ਹਨ। ਬੁਨਿਆਦੀ ਢਾਂਚੇ ਨਾਲ ਜੁੜੀ ਪਹਿਯੋਜਨਾ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਇਸ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

WRITTEN BY