May 26, 2026 3:43 am

Traffic Jaam In Jalandhar : ਨੈਸ਼ਨਲ ਹਾਈਵੇਅ ‘ਤੇ ਓਵਰ ਸਪੀਡ ਵਾਹਨਾਂ ਦੀ ਟੱਕਰ; ਕਈ ਕਿਲੋਮੀਟਰ ਤਕ ਲੱਗਿਆ ਜਾਮ

Traffic Jaam in Jalandhar : ਚੋਗਿੱਟੀ ਫਲਾਈਓਵਰ ‘ਤੇ ਓਵਰਸਪੀਡ ਕਾਰ ਲੋਕਾਂ ‘ਤੇ ਭਾਰੀ ਪੈ ਗਈ। ਓਵਰ ਸਪੀਡ ਕਾਰ ਬੇਕਾਬੂ ਹੋ ਕੇ ਇਕ ਤੋਂ ਬਾਅਦ ਇਕ ਚਾਰ ਵਾਹਨ ਨਾਲ ਟਕਰਾਈ। ਫਲਾਈਓਵਰ ਪਾਰ ਕਰ ਰਹੀ BMW, ਸਵਿਫਟ ਡਿਜ਼ਾਇਰ ਤੇ ਹੌਂਡਾ ਸਿਟੀ ਤੋਂ ਬਾਅਦ ਫਾਰਚੂਨਰ ਕਾਰ ਨਾਲ ਟਕਰਾ ਗਈ। ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਸਾਰੇ ਡਰਾਈਵਰ ਇਕ-ਦੂਜੇ ‘ਤੇ ਗਲਤ ਤਰੀਕੇ ਨਾਲ ਗੱਡੀ ਚਲਾਉਣ ਦੇ ਦੋਸ਼ ਲਗਾ ਕੇ ਆਪਸ ਵਿਚ ਉਲਝਣ ਲੱਗੇ। ਹਾਦਸੇ ਤੋਂ ਬਾਅਦ ਚੋਗਿੱਟੀ ਫਲਾਈਓਵਰ ਤੋਂ ਪਠਾਨਕੋਟ ਚੌਕ ਤੱਕ ਹਾਈਵੇਅ ਦੇ ਦੋਵੇਂ ਪਾਸੇ ਜਾਮ ਲੱਗ ਗਿਆ। ਇਸ ਕਾਰਨ ਕਈ ਘੰਟੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਕਈ ਘੰਟੇ ਟ੍ਰੈਫਿਕ ਜਾਮ

ਸੂਚਨਾ ਮਿਲਦੇ ਹੀ ਪੀਸੀਆਰ ਅਤੇ ਥਾਣਾ ਰਾਮਾਮੰਡੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਹਾਦਸੇ ਦਾ ਸ਼ਿਕਾਰ ਹੋਏ ਵਾਹਨਾਂ ਨੂੰ ਹਾਈਵੇਅ ਤੋਂ ਹਟਾ ਕੇ ਲੰਬੇ ਜਾਮ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਕਈ ਘੰਟੇ ਜਾਮ ਲੱਗਾ ਰਿਹਾ ਅਤੇ ਹਾਦਸੇ ਤੋਂ ਬਾਅਦ ਜਾਮ ਵਿਚ ਫਸੇ ਕਈ ਲੋਕ ਆਪਸ ਵਿਚ ਵੀ ਉਲਝ ਗਏ। ਹਾਈਵੇਅ ’ਤੇ ਲੱਗੇ ਜਾਮ ਕਾਰਨ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਲੰਮਾ ਪਿੰਡ ਚੌਕ, ਕਿਸ਼ਨਪੁਰਾ ਚੌਕ, ਦੁਆਬਾ ਚੌਕ, ਪਠਾਨਕੋਟ ਚੌਕ, ਰੇਲਵੇ ਸਟੇਸ਼ਨ ਤੇ ਹੋਰ ਥਾਵਾਂ ’ਤੇ ਜਾਮ ਲੱਗ ਗਿਆ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਐਂਬੂਲੈਂਸ ਫਸੀ, ਲੋਕਾਂ ਨੇ ਬਾਹਰ ਕਢਵਾਇਆ

ਜਾਮ ਕਾਰਨ ਐਂਬੂਲੈਂਸ ਵੀ ਫਸ ਗਈ। ਉਥੋਂ ਲੰਘ ਰਹੇ ਰਾਹਗੀਰਾਂ ਨੇ ਐਂਬੂਲੈਂਸ ਨੂੰ ਫਸੀ ਹੋਈ ਦੇਖੀ ਤਾਂ ਉਨ੍ਹਾਂ ਖੁਦ ਐਂਬੂਲੈਂਸ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ। ਐਂਬੂਲੈਂਸ ਦੇ ਅੰਦਰ ਇੱਕ ਮਰੀਜ਼ ਵੀ ਸੀ, ਜਿਸ ਕਾਰਨ ਡਰਾਈਵਰਾਂ ਨੇ ਵੀ ਐਂਬੂਲੈਂਸ ਨੂੰ ਬਾਹਰ ਕੱਢਣ ਵਿੱਚ ਪੂਰਾ ਸਹਿਯੋਗ ਦਿੱਤਾ। ਧਿਆਨਯੋਗ ਹੈ ਕਿ ਸਰਦੀ ਦੇ ਮੌਸਮ ਵਿੱਚ ਸ਼ਹਿਰ ਵਿੱਚ ਅਕਸਰ ਜਾਮ ਲੱਗ ਜਾਂਦਾ ਹੈ। ਪਿਛਲੇ ਸਮੇਂ ਵਿੱਚ ਵੀ ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ ’ਤੇ ਕਈ ਵਾਰ ਆਵਾਜਾਈ ਵਿੱਚ ਵਿਘਨ ਪਿਆ ਰਹਿੰਦਾ ਹੈ।

Send this to a friend