ਕੂੜਾ ਪ੍ਰਬੰਧਨ ਨੂੰ ਲੈ ਕੇ ਨਗਰ ਨਿਗਮ ਲਈ ਇਕ ਵਾਰ ਫਿਰ ਸਮੱਸਿਆ ਖੜ੍ਹੀ ਹੋ ਗਈ ਹੈ। ਦਰਅਸਲ 66 ਫੁੱਟੀ ਰੋਡ ’ਤੇ ਸਥਿਤ ਕਲੋਨੀਆਂ ਦੇ ਲੋਕਾਂ ਨੇ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦੇ ਅੰਦਰ ਕੂੜਾ ਡੰਪ ਬਣਾਏ ਜਾਣ ਦਾ ਵਿ
ਜਲੰਧਰ : ਕੂੜਾ ਪ੍ਰਬੰਧਨ ਨੂੰ ਲੈ ਕੇ ਨਗਰ ਨਿਗਮ ਲਈ ਇਕ ਵਾਰ ਫਿਰ ਸਮੱਸਿਆ ਖੜ੍ਹੀ ਹੋ ਗਈ ਹੈ। ਦਰਅਸਲ 66 ਫੁੱਟੀ ਰੋਡ ’ਤੇ ਸਥਿਤ ਕਲੋਨੀਆਂ ਦੇ ਲੋਕਾਂ ਨੇ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦੇ ਅੰਦਰ ਕੂੜਾ ਡੰਪ ਬਣਾਏ ਜਾਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਗਰਕਿਾਂ ਨੇ ਟਰੀਟਮੈਂਟ ਪਲਾਂਟ ਦੇ ਗੇਟ ’ਤੇ ਟੈਂਟ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਕੂੜੇ ਦੇ ਗੱਡੀਆਂ ਨੂੰ ਨਹੀਂ ਆਉਣ ਦੇ ਰਹੇ।
ਸੀਵਰੇਜ ਪਲਾਂਟ ’ਚ ਕਈ ਇਲਾਕਿਆਂ ਦਾ ਆਉਂਦਾ ਹੈ ਕੂੜਾ
ਹਾਲਾਂਕਿ ਇੱਥੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਜ਼ਿਆਦਾ ਨਹੀਂ ਹੈ ਅਤੇ ਕੂੜਾ ਸੁੱਟਣ ਵਾਲਿਆਂ ਨਾਲ ਟਕਰਾਅ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਕੂੜੇ ਦਾ ਡੰਪ ਬੰਦ ਕਰਵਾਉਣ ਦੀ ਮੰਗ ਵਾਲੇ ਬੋਰਡ ਫੜੇ ਹੋਏ ਹਨ। ਉੱਥੇ ਹੀ ਉਹ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਈ ਇਲਾਕਿਆਂ ਦਾ ਕੂੜਾ ਸੀਵਰੇਜ ਪਲਾਂਟ ਵਿਚ ਆਉਂਦਾ ਹੈ।
ਮਾਡਲ ਟਾਊਨ ’ਚ ਬੰਦ ਨਹੀਂ ਕੀਤਾ ਗਿਆ ਡੰਪ
ਸਵੇਰ ਤੋਂ ਹੀ ਇੱਥੇ ਗੱਡੀਆਂ ਪਹੰੁਚਣੀਆਂ ਸ਼ੁਰੂ ਹੋ ਗਈਆਂ ਹਨ। ਇਲਾਕਾ ਨਿਵਾਸੀਆਂ ਨੇ ਪੂਰਾ ਦਿਨ ਧਰਨਾ ਦੇਣ ਦਾ ਐਲਾਨ ਕੀਤਾ ਸੀ। ਹਾਲਾਂਕਿ ਜਿਸ ਤਰ੍ਹਾਂ ਨਾਲ ਵਿਰੋਧ ਦਾ ਖ਼ਤਰਾ ਬਣ ਰਿਹਾ ਹੈ, ਉਸ ਤੋਂ ਉਮੀਦ ਹੈ ਕਿ ਇਹ ਧਰਨਾ ਜਲਦੀ ਖ਼ਤਮ ਹੋ ਜਾਵੇਗਾ। ਦੂਜੇ ਪਾਸੇ ਮਾਡਲ ਟਾਊਨ ਵਿਚ ਵੀ ਅਜੇ ਤਕ ਡੰਪ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਗਿਆ।
ਆਉਣ ਵਾਲੇ ਦਿਨਾਂ ’ਚ ਵੱਧ ਸਕਦਾ ਹੈ ਟਕਰਾਅ
ਰੋਜ਼ਾਨਾ ਉਥੇ ਕੂੜਾ ਆ ਰਿਹਾ ਹੈ, ਜਿਸ ਕਾਰਨ ਮਾਡਲ ਟਾਊਨ ਦੀ ਸਾਂਝੀ ਐਕਸ਼ਨ ਕਮੇਟੀ ਵੀ ਵਿਰੋਧ ਕਰ ਸਕਦੀ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਅਜੇ ਤਕ ਇਸ ਮਾਮਲੇ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਇਹ ਟਕਰਾਅ ਹੋਰ ਵਧਣ ਦਾ ਖ਼ਤਰਾ ਹੈ।