ਨਵੀਂ ਦਿੱਲੀ, (ਪੀ. ਟੀ)-ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮੰਗਲਵਾਰ ਨੂੰ ਮਾਈਕਰੋਬਲਾਗਿੰਗ ਸਾਈਟ ਟਵਿਟਰ ਦੇ ਮੈਦਾਨ ‘ਤੇ ਉਤਰ ਕੇ ਆਮ ਜਨਤਾ ਨਾਲ ਸਿੱਧਾ ਸੰਪਰਕ ਸਾਧ ਲਿਆ ਹੈ।ਰਾਸ਼ਟਰਪਤੀ ਦੇ ਟਵਿਟਰ ਅਕਾਊਂਟ ਐਕਟੀਵੇਟ ਹੋਣ ਦੇ ਚੰਦ ਘੰਟਿਆਂ ਅੰਦਰ ਫਾਲੋਅਰਾਂ ਦੀ ਗਿਣਤੀ 6 ਹਜ਼ਾਰ ਨੂੰ ਪਾਰ ਕਰ ਗਈ। ਇਹ ਟਵਿਟਰ ਅਕਾਊਂਟ ਰਾਸ਼ਟਰਪਤੀ ਸਕੱਤਰੇਤ ਸੰਚਾਲਿਤ ਕਰੇਗਾ ਅਤੇ ਇਸ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਅਧਿਕਾਰਤ ਅਕਾਊਂਟ ਮੰਨਿਆ ਜਾਵੇਗਾ। ਇਸ ਅਕਾਊਂਟ ‘ਤੇ ਕਿਸੇ ਵੀ ਟਵਿਟ ਨੂੰ ਪਾਉਣ ਤੋਂ ਪਹਿਲਾਂ ਰਾਸ਼ਟਰਪਤੀ ਦੇ ਹਸਤਾਖਰ ਦੀ ਮਨਜ਼ੂਰੀ ਲਈ ਜਾਵੇਗੀ।