Skip to content
Independent perspectives. Global stories.
BREAKING

ਖਿਡਾਰੀਆਂ ਲਈ Good News ! ਪੰਜਾਬ ਸਰਕਾਰ ਨੇ Birth Certificate ਦੀ ਸ਼ਰਤ ਕੀਤੀ ਖ਼ਤਮ

Share this story

ਭਗਵੰਤ ਮਾਨ ਦੀ ਅਗਵਾਈ ਸਰਕਾਰ ਨੇ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਸਕੂਲ ਰਿਕਾਰਡ ਦੇ ਆਧਾਰ ‘ਤੇ ਹੀ ਖਿਡਾਰੀਆਂ ਦੀ ਉਮਰ ਤੈਅ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਵੱਖ-ਵੱਖ ਪੱਧਰ ‘ਤੇ ਹੋਣ ਵਾਲੇ ਖੇਡ ਮ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਸੀਐੱਮ ਮਾਨ ਸਰਕਾਰ ਨੇ ਖਿਡਾਰੀਆਂ ਲਈ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਸਕੂਲ ਰਿਕਾਰਡ ਦੇ ਆਧਾਰ ‘ਤੇ ਖਿਡਾਰੀ ਦੀ ਉਮਰ ਤੈਅ ਹੋਵੇਗੀ।

ਖੇਡਾਂ ਦੌਰਾਨ ਉਮਰ ਨੂੰ ਲੈ ਕੇ ਹੋਣ ਵਾਲੇ ਵਿਵਾਦ ਰੋਕਣ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਅਕਸਰ ਵਿਵਾਦ ਰਹਿੰਦਾ ਹੈ ਕਿ ਜ਼ਿਆਦਾ ਉਮਰ ਦੇ ਬੱਚੇ ਘੱਟ ਉਮਰ ਦੇ ਬੱਚਿਆਂ ਦੇ ਮੁਕਾਬਲਿਆਂ ‘ਚ ਖੇਡ ਰਹੇ ਹਨ, ਜਿਸ ਨਾਲ ਕਈ ਵਾਰ ਵਿਵਾਦ ਖੜ੍ਹਾ ਹੋ ਜਾਂਦਾ ਹੈ।

ਵੱਖ-ਵੱਖ ਖੇਡਾਂ ‘ਚ ਅਕਸਰ ਖਿਡਾਰੀਆਂ ਦੀ ਉਮਰ ਨੂੰ ਲੈ ਕੇ ਵਿਵਾਦ ਹੋ ਜਾਂਦੇ ਹਨ। ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚ ਖਿਡਾਰੀ ਆਪਣੀ ਅਸਲੀ ਉਮਰ ਲੁਕਾ ਲੈਂਦੇ ਹਨ। ਜ਼ਿਆਦਾ ਉਮਰ ਦੇ ਖਿਡਾਰੀ ਆਪਣੀ ਉਮਰ ਘੱਟ ਦਿਖਾਉਂਦੇ ਹਨ ਤੇ 20-22 ਸਾਲ ਦੇ ਹੋਣ ਦੇ ਬਾਵਜੂਦ ਅੰਡਰ-19 ‘ਚ ਵੀ ਖੇਡਦੇ ਹਨ। ਅਜਿਹੀਆਂ ਗੜਬੜੀਆਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਇਹ ਅਹਿਮ ਫ਼ੈਸਲਾ ਲਿਆ ਹੈ।

ਖਿਡਾਰੀਆਂ ਨੂੰ ਹੁੰਦੀ ਖੱਜਲ-ਖ਼ੁਆਰੀ ਤੋਂ ਮਿਲੇਗੀ ਨਿਜਾਤ

ਮਾਨ ਸਰਕਾਰ ਨੇ ਖ਼ਤਮ ਕੀਤੀ ਜਨਮ ਪ੍ਰਮਾਣ ਪੱਤਰ ਦੀ ਸ਼ਰਤ, ਸਕੂਲੀ ਰਿਕਾਰਡ ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ ਖਿਡਾਰੀਆਂ ਦੀ ਉਮਰ

ਪੰਜਾਬ ‘ਚ ਖਿਡਾਰੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਮਾਨ ਸਰਕਾਰ pic.twitter.com/daKSk2oScy

— AAP Punjab (@AAPPunjab) November 15, 2022

ਭਗਵੰਤ ਮਾਨ ਦੀ ਅਗਵਾਈ ਸਰਕਾਰ ਨੇ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਸਕੂਲ ਰਿਕਾਰਡ ਦੇ ਆਧਾਰ ‘ਤੇ ਹੀ ਖਿਡਾਰੀਆਂ ਦੀ ਉਮਰ ਤੈਅ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਵੱਖ-ਵੱਖ ਪੱਧਰ ‘ਤੇ ਹੋਣ ਵਾਲੇ ਖੇਡ ਮੁਕਾਬਲਿਆਂ ‘ਚ ਉਮਰ ਨੂੰ ਲੈ ਕੇ ਹੋਣ ਵਾਲੇ ਵਿਵਾਦ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਹੈ।

WRITTEN BY