ਵਿਦੇਸ਼ ਸਕੱਤਰ ਨੇ ਦੱਸਿਆ ਕਿ ਪੀਐੱਮ ਮੋਦੀ ਬਾਲੀ ਸੰਮੇਲਨ ਵਿੱਚ ਤਿੰਨ ਕਾਰਜਕਾਰੀ ਸੈਸ਼ਨਾਂ ਵਿੱਚ ਸ਼ਾਮਲ ਹੋਣਗੇ। ਸਿਖਰ ਸੰਮੇਲਨ ਦੌਰਾਨ ਪੀਐਮ ਮੋਦੀ ਜੀ-20 ਦੇ ਨੇਤਾਵਾਂ ਨਾਲ ਕਈ ਦੁਵੱਲੀ ਬੈਠਕਾਂ ਕਰਨਗੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੰਡੋਨੇਸ਼ੀਆ ਦੇ ਬਾਲੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਬਾਲੀ ‘ਚ ਹੋਣ ਵਾਲੇ 17ਵੇਂ ਜੀ-20 ਸੰਮੇਲਨ ‘ਚ ਸ਼ਿਰਕਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ ਕਿ ਬਾਲੀ ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਦੇ ਹੋਰ ਨੇਤਾਵਾਂ ਦੇ ਨਾਲ ਵਿਸ਼ਵ ਅਰਥਵਿਵਸਥਾ, ਊਰਜਾ, ਵਾਤਾਵਰਣ, ਖੇਤੀਬਾੜੀ, ਸਿਹਤ ਅਤੇ ਡਿਜੀਟਲ ਪਰਿਵਰਤਨ ਸਮੇਤ ਸਮਕਾਲੀ ਪ੍ਰਸੰਗਿਕਤਾ ਦੇ ਮੁੱਖ ਮੁੱਦਿਆਂ ‘ਤੇ ਚਰਚਾ ਵੀ ਕਰਨਗੇ।
PM Modi will be attending the 17th G-20 Summit in Bali, Indonesia from tomorrow. India will hold presidency of G20 for one year starting from 1st December: Foreign Secretary Vinay Kwatra pic.twitter.com/RIYkHTmZKl
— ANI (@ANI) November 13, 2022
ਕਈ ਆਗੂਆਂ ਨਾਲ ਮੀਟਿੰਗ ਕਰਨਗੇ
ਵਿਦੇਸ਼ ਸਕੱਤਰ ਨੇ ਦੱਸਿਆ ਕਿ ਪੀਐੱਮ ਮੋਦੀ ਬਾਲੀ ਸੰਮੇਲਨ ਵਿੱਚ ਤਿੰਨ ਕਾਰਜਕਾਰੀ ਸੈਸ਼ਨਾਂ ਵਿੱਚ ਸ਼ਾਮਲ ਹੋਣਗੇ। ਸਿਖਰ ਸੰਮੇਲਨ ਦੌਰਾਨ ਪੀਐਮ ਮੋਦੀ ਜੀ-20 ਦੇ ਨੇਤਾਵਾਂ ਨਾਲ ਕਈ ਦੁਵੱਲੀ ਬੈਠਕਾਂ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਭਾਰਤ, ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਦੀ ਤਿਕੜੀ ਹੋਵੇਗੀ। ਜੀ-20 ਵਿੱਚ ਇਹ ਪਹਿਲੀ ਵਾਰ ਹੈ ਜਦੋਂ ਤਿੰਨਾਂ ਵਿੱਚ ਵਿਕਾਸਸ਼ੀਲ ਦੇਸ਼ ਅਤੇ ਉਭਰਦੀਆਂ ਅਰਥਵਿਵਸਥਾਵਾਂ ਸ਼ਾਮਲ ਹੋਣਗੀਆਂ।