ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਜੱਥੇਬੰਦੀ ਵੱਲੋਂ ਦਿੱਤੇ ਗਏ ਏਜੰਡੇ ‘ਤੇ ਹੋਈ ਜਿਸ ‘ਚ ਸੂਬਾ ਪ੍ਰਧਾਨ ਵੱਲੋਂ ਸਮਾਜਿਕ ਨਿਆਂ
ਚੰਡੀਗੜ੍ਹ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਜੱਥੇਬੰਦੀ ਵੱਲੋਂ ਦਿੱਤੇ ਗਏ ਏਜੰਡੇ ‘ਤੇ ਹੋਈ ਜਿਸ ‘ਚ ਸੂਬਾ ਪ੍ਰਧਾਨ ਵੱਲੋਂ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ 11.11.2021 ਨੂੰ ਜਾਰੀ ਪੱਤਰ ਦੀ ਪਾਲਣਾ ਤਹਿਤ ਇਸਪੈਕਸ਼ਨ ਰਿਪੋਰਟ ਤੇ ਨਿਕਲ਼ੇ ਬੈਕਲਾਗ ਨੂੰ ਪਹਿਲ ਦੇ ਆਧਾਰ ‘ਤੇ ਸਟੇਸ਼ਨ ਚੋਣ ਕਰਾਉਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਅਤੇ ਨੈਸ਼ਨਲ ਸੀਨੀਆਰਤਾ ਦਾ ਲਾਭ ਦੇਣ ਲਈ ਕਿਹਾ ਗਿਆ।
ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਨੇ ਲੈਕਚਰਾਰ ਦੀ ਸੀਨੀਆਰਤਾ ਸੂਚੀ ‘ਚ ਬਹੁਤ ਸਾਰੀਆਂ ਤਰੁੱਟੀਆਂ ਹੋਣ ਸਬੰਧੀ ਤੱਥਾਂ ਸਹਿਤ ਪੱਖ ਰੱਖਿਆ ਤੇ ਇਸ ਤਰੁੱਟੀਆਂ ਭਰਪੂਰ ਸੂਚੀ ਨੂੰ ਭਲਾਈ ਵਿਭਾਗ ਪੰਜਾਬ ਵੱਲੋਂ ਸਿੱਖਿਆ ਵਿਭਾਗ ਨੂੰ ਮਿਤੀ 20.10.22 ਵਿੱਚ ਜਾਰੀ ਪੱਤਰ ਅਨੁਸਾਰ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਤੋਂ ਪਹਿਲਾਂ ਸੋਧਣ ਦੀ ਮੰਗ ਰੱਖੀ। ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ 2364 ਈਟੀਟੀ ਭਰਤੀ ਨੂੰ ਪੂਰਾ ਕਰਨ ਲਈ ਡਾਇਰੈਕਟਰ ਭਰਤੀ ਬੋਰਡ ਦੇ ਚੇਅਰਮੈਨ ਤੇ ਮੈਂਬਰ ਸਾਹਿਬਾਨ ਸਬੰਧੀ ਜਲਦ ਹਾਈ ਕੋਰਟ ‘ਚ ਸਰਕਾਰ ਵਲੋਂ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ।ਐੱਸਸੀ/ਬੀਸੀ ਵਿਦਿਆਰਥੀਆਂ ਦੇ ਵਜ਼ੀਫ਼ਾ ਅਪਲਾਈ ਕਰਨ ਲਈ ਤਹਿਸੀਲਦਾਰ ਦੇ ਆਮਦਨ ਸਰਟੀਫਿਕੇਟ ਦੀ ਥਾਂ ਸਵੈ-ਘੋਸ਼ਣਾ ਲੈਣ ਬਾਰੇ ਕਿਹਾ ਗਿਆ।
ਪੰਜਾਬ ‘ਚ ਜਾਤੀ ਆਧਾਰਿਤ ਸਕੂਲਾਂ ਦੇ ਨਾਵਾਂ ਨੂੰ ਬਦਲਣ ਸਬੰਧੀ ਮੰਗ ਰੱਖੀ, ਪਰਵਿੰਦਰ ਭਾਰਤੀ ਵੱਲੋਂ ਹਰੇਕ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਵਿੱਚ ਵਿਭਾਗ ਵੱਲੋਂ 1994 ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਨ ਸਬੰਧੀ ਅਪਣਾ ਪੱਖ ਰੱਖਿਆ ਗਿਆ ਅਤੇ ਸਾਰੇ ਕਾਡਰਾਂ ਦੀਆਂ ਸੀਨੀਆਰਤਾ ਸੂਚੀਆਂ ਨੂੰ 85 ਵੀ ਸੰਵਿਧਾਨਿਕ ਸੋਧ ਅਨੁਸਾਰ ਬਣਾਉਣ ਲਈ ਮੰਗ ਰੱਖੀ,6635 ਈਟੀਟੀ ਦੀ ਭਰਤੀ ਚ ਓਪਨ ਮੈਰਿਟ 66ਤੋਂ ਘਟ ਕੇ 62 ਅੰਕ ਤੇ ਆਉਣ ਕਰਕੇ ਅਗਲੇ ਐਸਸੀ ਬੀਸੀ ਉਮੀਦਵਾਰਾਂ ਨੂੰ ਵੀ ਰੋਸਟਰ ਅਨੁਸਾਰ ਕਾਊਂਸਲਿੰਗ ਲਈ ਜਲਦੀ ਬਲਾ ਕੇ ਨਿਯੁਕਤੀ ਪੱਤਰ ਸੌਂਪੇ ਜਾਣ ਦੀ ਵੀ ਮੰਗ ਰੱਖੀ ਗਈ। ਗੁਰਪ੍ਰੀਤ ਸਿੰਘ ਗੁਰੂ ਨੇ ਪ੍ਰਾਇਮਰੀ ਵਿੰਗ ਦੀਆਂ ਸੀਨੀਆਰਤਾ ਸੂਚੀਆਂ ਨੂੰ ਸਹੀ ਕਰਨ ਅਤੇ ਹੈੱਡ ਟੀਚਰ/ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਤੁਰੰਤ ਕਰਨ ਦੇ ਨਾਲ ਨਾਲ 10ਵੀ ਅਤੇ12ਵੀ ਜਮਾਤ ਦੇ ਬੱਚਿਆਂ ਤੋਂ ਲਈ ਜਾ ਪ੍ਰੀਖਿਆ ਫੀਸ ਦੇ ਨਾਲ ਨਾਲ ਹਰ ਕਿਸਮ ਦੀ ਵਿਦਿਆਰਥੀਆਂ ਦੀ ਫੀਸ ਮਾਫ਼ ਕਰਨ ਦੀ ਮੰਗ ਰੱਖੀ।
ਪ੍ਰਿੰਸੀਪਲ ਕਰਮਜੀਤ ਸਿੰਘ, ਰਮੇਸ਼ ਘੇੜਾ ਅਤੇ ਸੁਰਜੀਤ ਸਿੰਘ ਵੱਲੋਂ ਐੱਸਸੀ ਕਮਿਸ਼ਨ ਭਾਰਤ ਸਰਕਾਰ ਵੱਲੋਂ ਮਿਤੀ 27.10.2022 ਵਿੱਚ ਜਾਰੀ ਹਦਾਇਤਾਂ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਪੀਈਐੱਸ ਕਾਡਰ ਦੀ ਸੀਨੀਆਰਤਾ ਸੂਚੀ ਨੂੰ ਦਰੁਸਤ ਕਰਨ ਉਪਰੰਤ ਡਿਪਟੀ ਡੀਈਓ/ਡੀਈਓ ਅਤੇ ਡਿਪਟੀ ਡਇਰੈਕਟਰ/ਡਾਇਰੈਕਟਰ ਦੀਆਂ ਤਰੱਕੀਆਂ ਕਰਨ ਲਈ ਮੰਗ ਰੱਖੀ ਗਈ। ਇਸ ਸਮੇਂ ਲੈਕਚਰਾਰ ਸੁਨੀਲ ਕੁਮਾਰ ਅਤੇ ਸ਼ਾਮਿਲ ਹੋਏ।
ਜੱਥੇਬੰਦੀ ਦੇ ਹੱਕ ਪੱਤਰ ਵਿੱਚ ਦਰਜ ਉਪਰੋਕਤ ਮੰਗਾਂ ਦੇ ਜਲਦ ਹੱਲ ਲਈ ਸਿੱਖਿਆ ਮੰਤਰੀ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ ਅਤੇ ਡੀਪੀਆਈ ਸੈਕਡੰਰੀ ਨੂੰ ਮੌਕੇ ਤੇ ਹੀ ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ ਸੋਧਣ ਲਈ ਆਦੇਸ਼ ਕੀਤੇ, ਨੈਸ਼ਨਲ ਕਮਿਸ਼ਨ ਦੀਆਂ ਹਦਾਇਤਾਂ ਤੇ ਪੀਈਐੱਸ ਕਾਡਰ ਦੀ ਸੀਨੀਆਰਤਾ ਦੀ ਜਾਂਚ ਲਈ ਬਣੀ ਕਮੇਟੀ ਦੀ ਰਿਪੋਰਟ ਆਉਣ ਤੇ ਕਾਰਵਾਈ ਕਰਨ ਅਤੇ ਜਾਤ ਆਧਾਰਤ ਸਕੂਲਾਂ ਦੇ ਨਾਵਾਂ ਦੀ ਤੂਰੰਤ ਸੋਧ ਦਾ ਭਰੋਸਾ ਦਿੱਤਾ।