ਇਸ ਸਮਾਗਮ ਵਿੱਚ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਰਾਜਨੀਤਿਕ ਨੇਤਾਵਾਂ ਨੇ ਵੀ ਲਵਾਈ ਹਾਜ਼ਰੀ, ਯੂਥ ਨੇਤਾ ਅਤੇ ਸਾਬਕਾ ਐਨਐਸਯੂਆਈ ਦੇ ਸਕੱਤਰ ਰਿਤਿਕ ਅਰੋੜਾ ਨੇ ਵੀ ਕੀਤੀ ਸ਼ਿਰਕਤ, ਗੁਰੂ ਨਾਨਕ ਦੇਵ ਜੀ ਦੇ 553ਵਾਂ ਸਾਲਾ ਆਗਮਨ ਦਿਵਸ ਦੇ ਸਬੰਧ ਵਿੱਚ ਹੋਇਆ ਗੁਰਮਤਿ ਸਮਾਗ
ਤਰਨਤਾਰਨ ਵਿਖੇ ਸੱਚਖੰਡ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਕਰਵਾਏ ਗਏ।
ਇਸ ਸਮਾਗਮ ਵਿਚ ਅੱਜ 12 ਜੋੜੀਆਂ ਦੇ ਅਨੰਦ ਕਾਰਜ ਕਰਵਾਏ ਗਏ, ਨਾਲ ਹੀ ਧਾਰਮਿਕ ਦੀਵਾਨ ਸਜਾਏ ਗਏ l ਇਸ ਮੌਕੇ ਇਸ ਸਮਾਗਮ ਵਿੱਚ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਰਾਜਨੀਤਿਕ ਨੇਤਾਵਾਂ ਨੇ ਵੀ ਹਾਜ਼ਰੀ ਲਵਾਈ।
ਇਸ ਮੌਕੇ ਯੂਥ ਨੇਤਾ ਅਤੇ ਸਾਬਕਾ ਐਨਐਸਯੂਆਈ ਦੇ ਸਕੱਤਰ ਰਿਤਿਕ ਅਰੋੜਾ ਵੀ ਪਹੁੰਚੇ ਅਤੇ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਰਿਤਿਕ ਅਰੋੜਾ ਨੇ ਕਿਹਾ ਕਿ ਹਰ ਯੁਵਾ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਧਾਰਮਿਕ ਸਮਾਗਮਾਂ ਅਤੇ ਸਿੱਖਿਅਕ ਸਮਾਗਮਾਂ ਦਾ ਵਧ ਚੜ੍ਹ ਕੇ ਹਿੱਸਾ ਬਣਨ ਤਾਂ ਜੋ ਅਸੀਂ ਸਾਰੇ ਰਲ਼ ਕੇ ਇੱਕ ਸੂਝਵਾਨ ਸਮਾਜ ਸਿਰਜ ਸਕੀਏ।
ਇਸ ਸਮਾਗਮ ਨੂੰ ਕਰਵਾਉਣ ਵਾਲੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਅੱਜ 12 ਜੋੜੀਆਂ ਦੇ ਅਨੰਦ ਕਾਰਜ ਕੀਤੇ ਗਏ ਹਨ। ਇਹ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਅਤੇ ਹਰ ਸਾਲ ਇਸ ਤਰ੍ਹਾਂ ਹੀ ਚੱਲਦਾ ਰਹੇਗਾ।