ਬੰਗਾਲ ’ਚ ਅਧਿਆਪਕ ਭਰਤੀ ਘੁਟਾਲੇ, ਕੋਲਾ ਅਤੇ ਪਸ਼ੂ ਤਸਕਰੀ ਤੋਂ ਬਾਅਦ ਹੁਣ ਲਾਟਰੀ ਘੁਟਾਲਾ ਸਾਹਮਣੇ ਆਇਆ ਹੈ। ਇਸ ਦੇ ਤਾਰ ਹੋਰ ਘੁਟਾਲਿਆਂ ਨਾਲ ਜੁਡ਼ੇ ਦੱਸੇ ਜਾ ਰਹੇ ਹਨ। ਤ੍ਰਿਣਮੂਲ ਕਾਂਗਰਸ ਦੇ ਕਈ ਨੇਤਾਵਾਂ ਦੀ ਲਾਟਰੀ ਤੋ
ਕੋਲਕਾਤਾ: ਬੰਗਾਲ ’ਚ ਅਧਿਆਪਕ ਭਰਤੀ ਘੁਟਾਲੇ, ਕੋਲਾ ਅਤੇ ਪਸ਼ੂ ਤਸਕਰੀ ਤੋਂ ਬਾਅਦ ਹੁਣ ਲਾਟਰੀ ਘੁਟਾਲਾ ਸਾਹਮਣੇ ਆਇਆ ਹੈ। ਇਸ ਦੇ ਤਾਰ ਹੋਰ ਘੁਟਾਲਿਆਂ ਨਾਲ ਜੁਡ਼ੇ ਦੱਸੇ ਜਾ ਰਹੇ ਹਨ। ਤ੍ਰਿਣਮੂਲ ਕਾਂਗਰਸ ਦੇ ਕਈ ਨੇਤਾਵਾਂ ਦੀ ਲਾਟਰੀ ਤੋਂ ਬਾਅਦ ਈਡੀ ਨੇ ਡੀਅਰ ਲਾਟਰੀ ਦੇ ਦੋ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ।
ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਅਤੇ ਸੀਪੀਆਈ (ਐੱਮ) ਦੇ ਕੇਂਦਰੀ ਕਮੇਟੀ ਮੈਂਬਰ ਸੁਜਾਨ ਚੱਕਰਵਰਤੀ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕ ਲਾਟਰੀਆਂ ਖ਼ਰੀਦ ਰਹੇ ਹਨ ਅਤੇ ਇਨਾਮ ਤ੍ਰਿਣਮੂਲ ਕਾਂਗਰਸ ਦੇ ਆਗੂ ਜਿੱਤ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ’ਚ ਤ੍ਰਿਣਮੂਲ ਕਾਂਗਰਸ ਦੇ ਕਈ ਨੇਤਾਵਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਲਾਟਰੀ ਜਿੱਤੀ ਹੈ। ਪਹਿਲਾਂ ਹੀ 1 ਕਰੋਡ਼ ਰੁਪਏ ਦੀ ਲਾਟਰੀ ਜਿੱਤ ਚੁੱਕੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਈਡੀ ਨੇ ਡੀਅਰ ਲਾਟਰੀ ਦੇ ਦੋ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਹੈ। ਉਨ੍ਹਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਤ੍ਰਿਣਮੂਲ ਨੇਤਾਵਾਂ ਦੀ ਇਕ ਤੋਂ ਬਾਅਦ ਇਕ ਲਾਟਰੀ ਕਿਵੇਂ ਨਿਕਲੀ। ਕੀ ਇਹ ਮਹਿਜ਼ ਇਤਫ਼ਾਕ ਹੈ ਜਾਂ ਇਸ ਪਿੱਛੇ ਕੁਝ ਹੋਰ ਹੈ?
ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਹੋਈ ਤਾਂ ਬਹੁਤ ਵੱਡਾ ਘਪਲਾ ਸਾਹਮਣੇ ਆ ਜਾਵੇਗਾ, ਜਦਕਿ ਤ੍ਰਿਣਮੂਲ ਦੇ ਆਗੂ ਕਰੋਡ਼ਾਂ ਰੁਪਏ ਦਾ ਇਨਾਮ ਜਿੱਤ ਰਹੇ ਹਨ। ਦਰਅਸਲ ਇਹ ਘੁਟਾਲਾ ਕਰਨ ਦਾ ਨਵਾਂ ਤਰੀਕਾ ਹੈ। ਦੂਜੇ ਪਾਸੇ ਸੱਤਾਧਾਰੀ ਪਾਰਟੀ ਤ੍ਰਿਣਮੂਲ ਦਾ ਕਹਿਣਾ ਹੈ ਕਿ ਸਰਕਾਰ ਇਹ ਤੈਅ ਨਹੀਂ ਕਰਦੀ ਹੈ ਕਿ ਲਾਟਰੀ ਟਿਕਟ ਕੌਣ ਖਰੀਦੇਗਾ ਅਤੇ ਕਿਸ ਨੂੰ ਇਨਾਮ ਮਿਲੇਗਾ।