ਨਵੀਂ ਦਿੱਲੀ, 30 ਜੂਨ (ਪੀ.ਟੀ.)-ਪੱਛਮੀਂ ਬੰਗਾਲ ਦੇ ਰਾਜਪਾਲ ਐਮਕੇ ਨਾਰਾਇਣਨ ਨੇ ਅੱਜ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ। ਐਨਡੀਏ ਸਰਕਾਰ ਵਲੋਂ ਕੁੱਝ ਰਾਜਪਾਲਾਂ ‘ਤੇ ਅਸਤੀਫਾ ਦੇਣ ਦਾ ਦਬਾਅ ਬਣਾਏ ਜਾਣ ਤੋਂ ਬਾਅਦ ਮੰਨਿਆ ਜਾਣ ਲੱਗਾ ਹੈ ਕਿ ਯੂਪੀਏ ਸਰਕਾਰ ਦੇ ਸ਼ਾਸਨ ‘ਚ ਨਿਯੁਕਤ ਰਾਜਨੀਤਿਕ ਵਿਅਕਤੀ ਅਸਤੀਫਾ ਦੇਣ ਦੀ ਪ੍ਰਕਿਆ ‘ਚ ਜੁੱਟ ਗਏ ਹਨ। ਨਾਰਾਇਣਨ ਨੇ ਜਨਵਰੀ ‘ਚ ਆਪਣਾ ਅਹੁੱਦਾ ਸੰਭਾਲਿਆ ਸੀ। ਜਿਰਕਯੋਗ ਹੈ ਕਿ ਭਾਜਪਾ ਦੇ ਸੱਤਾ ‘ਚ ਆਉਣ ਦੇ ਬਾਅਦ ਤੋਂ ਹੀ 6 ਰਾਜਾਂ ਦੇ ਰਾਜਪਾਲ ਹਟਾਏ ਜਾਣ ਦੀ ਚਰਚਾ ਕੀਤੀ ਜਾ ਰਹੀ ਸੀ।