ਨਵੀਂ ਦਿੱਲੀ, 29 ਜੂਨ (ਪੀ.ਟੀ.)-ਭਾਰਤ ਨੇ ਸਵਿਟਜਰਲੈਂਡ ਸਰਕਾਰ ਨੂੰ ਚਿੱਠੀ ਲਿੱਖ ਕੇ ਸਵਿਸ ਬੈਂਕਾਂ ‘ਚ ਜਮ੍ਹਾਂ ਭਾਰਤੀਆਂ ਦੇ ਕਾਲੇ ਧਨ ਦੀ ਜਾਣਕਾਰੀ ਮੰਗੀ ਹੈ। ਇਸ ਤੋਂ ਪਹਿਲਾ ਜਦੋਂ ਖ਼ਬਰ ਆਈ ਸੀ ਕਿ ਸਵਿਟਜ਼ਰਲੈਂਡ ਸਰਕਾਰ ਨੇ ਇਸ ਤਰ੍ਹਾਂ ਦੇ ਸ਼ੱਕੀ ਭਾਰਤੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਨੇ ਕਾਲਾ ਧਨ ਸਵਿਸ ਬੈਂਕਾਂ ‘ਚ ਜਮ੍ਹਾਂ ਕੀਤਾ ਹੋਇਆ ਹੈ ਅਤੇ ਇਸਦਾ ਬਿਓਰਾ ਭਾਰਤ ਸਰਕਾਰ ਨਾਲ ਸਾਂਝਾ ਕੀਤਾ ਜਾਵੇਗਾ ਤਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਸਵਿਟਜ਼ਰਲੈਂਡ ਸਰਕਾਰ ਤੋਂ ਅਜਿਹੀ ਜਾਣਕਾਰੀ ਨਹੀਂ ਮਿਲੀ ਹੈ। ਸਵਿਸ ਬੈਂਕ ਨੂੰ ਚਿੱਠੀ ਲਿੱਖ ਕੇ ਬਿਓਰਾ ਮੰਗਿਆ ਜਾਵੇਗਾ ਅਤੇ ਉਧਰ, ਕਾਲੇ ਧਨ ‘ਤੇ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ) ਨੇ ਕਈ ਏਜੰਸੀਆਂ ਤੋਂ ਟੈਕਸ ਚੋਰੀ ਅਤੇ ਅਪਰਾਧਿਕ ਵਿੱਤੀ ਧੋਖਾਧੜੀ ਨਾਲ ਸਬੰਧਤ ਮਾਮਲਿਆਂ ਦਾ ਬਿਓਰਾ ਮੰਗਿਆ ਹੈ।