ਨਵੀਂ ਦਿੱਲੀ, 27 ਜੂਨ (ਪੀ.ਟੀ.)-ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਂਧਰਾ ਪ੍ਰਦੇਸ਼ ‘ਚ ਗੇਲ ਦੀ ਗੈਸ ਪਾਈਪ ਲਾਈਨ ‘ਚ ਅੱਗ ਲਗਾਉਣ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦਾ ਆਦੇਸ਼ ਦਿੱਤਾ ਹੈ। ਇਸ ਘਟਨਾ ‘ਚ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਜਨਤਕ ਖੇਤਰ ਦੀ ਗੈਸ ਕੰਪਨੀ ਗੇਲ ਇੰਡੀਆ ਲਿਮਟਿਡ ਦੀ ਪਾਈਪ ਲਾਈਨ ‘ਚ ਸਵੇਰੇ 5 ਵੱਜ ਕੇ 30 ਮਿੰਟ ‘ਤੇ ਅੱਗ ਲਗੀ। ਇਸ ਪਾਈਪ ਲਾਈਨ ਦੇ ਰਾਹੀਂ ਲੈਂਕੋ ਪਾਵਰ ਕੰਪਨੀ ਦੇ ਵਿਜੈਵਾੜਾ ‘ਚ ਕੋਂਡਾਪੱਲੀ ਬਿਜਲੀ ਪਲਾਂਟ ਨੂੰ ਗੈਸ ਦੀ ਸਪਲਾਈ ਕੀਤੀ ਜਾਂਦੀ ਹੈ। ਧਮਾਕੇ ਦੇ ਨਾਲ ਲਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।