ਮੱਲਾਂਵਾਲਾ 19 ਦਸੰਬਰ(ਬਾਬਾ ਹਰਸਾ ਸਿੰਘ )ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਥਾਨਕ ਕਸਬੇ ਦੇ ਗੁਰਦੁਆਰਾ ਸਾਹਿਬ ਵਿਸ਼ਵਕਰਮਾ ਸਿੰਘ ਸਭਾ ਤੋਂ ਸੰਗਤਾਂ ਨੇ ਇਕੱਠ ਕਰਕੇ ਨਗਰ ਕੀਰਤਨ ਦੇ ਰੂਪ ਵਿਚ, ਗੁਰੂ ਸਾਹਿਬ ਦੇ ਗੁਣਗਾਣ ਕਰਦਿਆਂ, ਧੰਨ ਗੁਰੂ ਸ੍ਰੀ ਤੇਗ ਬਹਾਦਰ ਜੀ ਦੇ ਗੁਰਦੁਆਰਾ ਸਾਹਿਬ ਭਾਗੋਕੇ ਪਹੁੰਚੀਆਂ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਵਿਸ਼ਵਕਰਮਾ ਸਿੰਘ ਸਭਾ ਦੇ ਪ੍ਰਧਾਨ ਜਿਊਣ ਸਿੰਘ ਨੇ ਕਿਹਾ ਕਿ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸੰਗਤਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਤੋਂ , ਪੈਦਲ ਕੀਰਤਨ ਕਰਦੀਆਂ ਹੋਈਆਂ ਗੁਰਦੁਆਰਾ ਤੇਗ ਬਹਾਦਰ ਸਾਹਿਬ ਭਾਗੋ ਕੇ ਪਹੁੰਚੀਆਂ । ਇਸ ਕੀਰਤਨ ਸਮਾਰੋਹ ਵਿੱਚ ਜਿਊਣ ਸਿੰਘ ਤੋਂ ਇਲਾਵਾ ਜਥੇਦਾਰ ਸੰਤਾ ਸਿੰਘ, ਮਨਜੀਤ ਸਿੰਘ ਜੇ ਈ, ਹਰਜਿੰਦਰ ਸਿੰਘ, ਅਮਰਜੀਤ ਕੌਰ, ਸਰਬਜੀਤ ਕੌਰ ਆਦਿ ਦਾ ਅਹਿਮ ਯੋਗਦਾਨ ਰਿਹਾ ।