June 8, 2026 6:01 pm

ਆਈ. ਐੱਸ. ਆਈ. ਐੱਸ. ਵੱਲੋਂ ਸਦਾਮ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲੇ ਜੱਜ ਦੀ ਹੱਤਿਆ

ਬਗਦਾਦ, 24 ਜੂਨ (ਪੀ.ਟੀ)-ਇਰਾਕ ’ਚ ਆਈ. ਐੱਸ. ਆਈ. ਐੱਸ. ਦੇ ਅੱਤਵਾਦੀਆਂ ਨੇ ਕਥਿਤ ਤੌਰ ’ਤੇ ਉਸ ਜੱਜ ਨੂੰ ਅਗਵਾ ਕਰਕੇ ਫਾਂਸੀ ’ਤੇ ਚੜ੍ਹਾ ਦਿੱਤਾ, ਜਿਸ ਨੇ ਸਦਾਮ ਹੁਸੈਨ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਰਾਕ ਦੇ ਇਸ ਸਾਬਕਾ ਤਾਨਾਸ਼ਾਹ ਸਦਾਮ ਦੇ ਕਦੇ ਕਰੀਬੀ ਰਹੇ ਇਬਰਾਹਿਮ ਅਲ ਦੌਰੀ ਨੇ ਇਹ ਦਾਅਵਾ ਕੀਤਾ ਹੈ। ਹਾਲਾਂਕਿ , ਇਰਾਕੀ ਸਰਕਾਰ ਨੇ ਨਾ ਤਾਂ ਇਸ ਹੱਤਿਆ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਅਜਿਹਾ ਹੋਣ ਤੋਂ ਇਨਕਾਰ ਕੀਤਾ ਹੈ।ਗੌਰਤਲਬ ਹੈ ਕਿ ਜੱਜ ਰਹਿਮਾਨ ਇਕ ਕੁਰਦ ਸਨ ਅਤੇ ਸਾਲ 2006 ‘ਚ ਉਨ੍ਹਾਂ ਦੇ ਦੁਆਰਾ ਸਦਾਮ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਤੋਂ ਬਾਅਦ ਉਨ੍ਹਾਂ ਦੀ ਸਖਤ ਆਲੋਚਨਾ ਹੋਈ ਸੀ।

Send this to a friend