ਕਟਿਹਾਰ, 22 ਜੂਨ (ਪੀ. ਟੀ)-ਬਿਹਾਰ ਦੇ ਕਟਿਹਾਰ ਜ਼ਿਲ੍ਹੇ ‘ਚ ਅੱਜ ਤਕ ਨਿੱਕੀ ਸਮੱਸਿਆ ਕਾਰਨ ਮਾਲਗੱਡੀ ਦਾ ਇਕ ਕੰਟੇਨਰ ਪਟੜੀ ਤੋਂ ਉਤਰ ਗਿਆ ਜਿਸ ਕਾਰਨ ਪਟੜੀ ਤੋਂ ਗੁਜ਼ਰਨ ਵਾਲੀਆਂ 10 ਤੋਂ ਵੱਧ ਰੇਲਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ। ਪੂਰਬ ਮੱਧ ਰੇਲਵੇ (ਈ. ਸੀ. ਆਰ.) ਦੇ ਮੁੱਖ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਇਕ ਕੰਟੇਨਰ ਤਕਨੀਕੀ ਸਮੱਸਿਆ ਕਾਰਨ ਪਟੜੀ ਤੋਂ ਉਤਰ ਗਿਆ।