Skip to content
Independent perspectives. Global stories.
BREAKING

ਨੈਸ਼ਨਲ ਟੇਲੇਂਟ ਖੋਜ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਾਸਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰਾਂ ਦਾ ਪ੍ਰਬੰਧ

Share this story

ਚੰਡੀਗੜ੍ਹ 17 ਨਵੰਬਰ – ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ਦੇ ਆਧਾਰ ’ਤੇ ਸਕੂਲ ਸਿੱਖਿਆ ਵਿਭਾਗ ਨੇ ਨੈਸ਼ਨਲ ਟੇਲੇਂਟ ਖੋਜ ਪ੍ਰੀਖਿਆ (ਐਨ.ਟੀ.ਐਸ.ਈ., ਸਟੇਜ-1) ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਾਸਤੇ ਵਿਸ਼ੇਸ਼ ਲੈਕਚਰਾਂ ਦੀ ਪ੍ਰਬੰਧ ਕੀਤਾ ਹੈ। ਐਨ.ਟੀ.ਐਸ.ਈ. ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਵਿਭਾਗ ਵੱਲੋਂ ਪ੍ਰੇਰਨਾਦਾਇਕ ਲੈਕਚਰਾਂ ਦਾ ਪ੍ਰੋਗਰਾਮ ਉਲੀਕਿਆ ਹੈ। ਇਹ ਆਨ ਲਾਈਨ ਲੈਕਚਰ 23 ਨਵੰਬਰ ਤੋਂ 28 ਨਵੰਬਰ ਤੱਕ ਰੋਜ਼ਾਨਾ ਬਾਅਦ ਦੁਪਹਿਰ 12.30 ਤੋਂ 1.30 ਤੱਕ ਹੋਇਆ ਕਰੇਗਾ। ਇਹ ਲੈਕਚਰ/ਵੈਬਨਾਰ ਯੂਟਿਊਬ ਚੈਨਲ ’ਤੇ ’ਤੇ ਹੋਵੇਗਾ। ਇਹ ਲੈਕਚਰ ਡਾ. ਗੁਲਸ਼ਨ ਸ਼ਰਮਾਂ ਵੱਲੋਂ ਦਿੱਤੇ ਜਾਣਗੇ ਜੋ ਕਿ ਕਾਰਪੋਰੇਟ ਟਰੇਨਰ ਹਨ। ਇਸ ਇਮਤਿਹਾਨ ਲਈ ਹੁਣ ਤੱਕ ਸਰਕਾਰੀ ਸਕੂਲਾਂ ਦੇ ਦਸਵੀਂ ਵਿੱਚ ਪੜ੍ਹਦੇ 32000 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਐਨ.ਟੀ.ਐਸ.ਈ. ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਕੋਚਿੰਗ ਦੇ ਰਹੇ ਅਧਿਆਪਕਾਂ ਨੂੰ ਇਨ੍ਹਾਂ ਲੈਕਚਰਾਂ ਮੌਕੇ ਲਾਜ਼ਮੀ ਤੌਰ ’ਤੇ ਹਾਜ਼ਰ ਹੋਣ ਨੂੰ ਯਕੀਨੀ ਬਨਾਉਣ ਲਈ ਕਿਹਾ ਗਿਆ ਹੈ।

WRITTEN BY