ਰਵ-ਇੰਦਰ ਸਿੰਘ
ਸੰਪਰਕ : 98727-16463
ਜਲੰਧਰ
ਜੀਵਨ ਬਹੁਤ ਸੁੰਦਰ ਅਤੇ ਅਨੰਤ ਹੈ।ਜੀਵਨ ਧਾਰਾ ਨਦੀ ਦੀ ਧਾਰਾ ਦੀ ਤਰਾ ਹੁੰਦੀ ਹੈ ਪਰ ਜਿਵੇ ਸਮੂਹ ਬ੍ਰਹਿਮੰਡ ਇਕ ਨਿਯਮ-ਬੱਧ ਨਾਲ ਜੋੜਿਆ ਹੋਇਆ ਹੈ ਇਹ ਮਨੁੱਖੀ ਜੀਵਨ ਧਾਰਾ ਵੀ ਇਕ ਨਿਯਮ-ਬੱਧ ਹੀ ਚੱਲ ਰਹੀ ਹੈ ਅਤੇ ਜਿਥੇ ਵੀ ਨਿਯਮ ਦੀ ਉਲੰਘਨਾ ਹੈ ਉੱਥੇ ਨੁਕਸਾਨ ਕਿਸੇ ਨਾ ਕਿਸੇ ਰੂਪ ਵਿਚ ਹੋਂਦ ਬਣਾ ਹੀ ਲੈਦਾ ਹੈ।ਜੀਵਨ,ਧਰਤੀ ਅਤੇ ਕੁਦਰਤ ਮਨੁੱਖ ਨੂੰ ਪ੍ਰਭੂ ਦੁਆਰਾ ਬਖਸ਼ੀ ਹੋਈ ਇਕ ਅਮੁੱਲ ਸ਼ੋਗਾਤ ਹੈ।ਮਨੁੱਖੀ ਤਨ ਧਰਤੀ ਦੇ ਸਮੱਗਰ ਜੀਵਨ ਦੀ ਸਿਖਰਤਾ ਹੈ
ਪਰ ਅੱਜ ਮਨੁੱਖ ਇਸ ਸ਼ਾਨਦਾਰ ਸ਼ੌਗਾਤ ਨੂੰ ਅਪਣੇ ਗਲਤ ਰਸਾ -ਕਸਾ ਕਰਕੇ ਹੀ ਬਰਬਾਦ ਕਰ ਰਿਹਾ ਹੈ।ਇਸ ਅਣਗਹਿਲੀ ਕਰਕੇ ਹੀ ਮਨੁੱਖ ਅਪਣੀ ਸਿਖਰਤਾ ਤੋ ਕਾਫੀ ਥੱਲੇ ਜਾ ਚੁੱਕਾ ਹੈ।
ਪੰਜ ਦਰਿਆਵਾ ਨਾਲ ਮਸ਼ਹੂਰ ਗੁਰੂਆਂ,ਪੀਰਾਂ ਅਤੇ ਰਿਸ਼ੀਆ,ਮੁਨੀਆ ਦੀ ਇਸ ਮੁਕੱਦਸ ਸੋਨੇ ਦੀ ਚਿੜੀ ਨਾਲ ਜਗਤ ਪ੍ਰਸਿੱਧ ਧਰਤੀ ਜਿਥੇ ਅੱਜ ਖੁਦਗਰਜ ਲੋਕਾ ਦੁਆਰਾ ਹਰ ਤਰਾ ਦੇ ਨਸ਼ੇ ਦੇ ਵਾਪਾਰ ਨਾਲ ਇਕ ਛੇਵਾ ਨਸ਼ੇ ਦਾ ਦਰਿਆ ਹੀ ਵਗਾ ਦਿੱਤਾ ਗਿਆ ਹੈ।ਮਨੁੱਖੀ ਸਿਖਰਤਾ ਨੂੰ ਮਾਨਣ ਅਤੇ ਸੰਭਾਲਣ ਦਾ ਜੋ ਸਮਾ ਹੈ ਉਹ ਜਵਾਨੀ ਦੀ ਅਵਸਥਾ ਵਿਚ ਹੀ ਹੈ ਪਰ ਅਫਸ਼ੋਸ ਅੱਜ ਇਸ ਧਰਤੀ ਤੇ ਕਿਸੇ ਹੋਰ ਹੀ ਜਵਾਨੀ ਦੇ ਬੂਟੇ ਉਘ ਰਹੇ ਨੇ ਜੋ ਜਵਾਨੀ ਸ਼ਬਦ ਦੀ ਕੁਝ ਹੋਰ ਹੀ ਰੂਪ ਰੇਖਾ ਬਿਆਣ ਕਰ ਰਹੇ ਹਨ।ਇਸ ਨਸ਼ਿਆ ਦੇ ਸ਼ੋਕ ਵਿਚ ਫਸੀ ਹੋਈ ਨੋਜਵਾਨਾ ਦੀ ਜਵਾਨੀ ਦੀ ਭੁੱਲ ਨੂੰ ਇਕ ਸ਼ਾਇਰ ਇਉ ਲਿਖਦਾ ਹੈ ਕਿ
‘ਜਵਾਨੀ ਕੀ ਦੁਆ ਲੜਕੋ ਕੋ ਨਾਹਕ ਲੋਗ ਦੇਤੇ ਹੈ
ਯਹੀ ਲੜਕੇ ਮਿਟਾਤੇ ਹੈ ਜਵਾਨੀ ਕੋ ਜਵਾ ਹੋਕਰ’
ਇਸ ਧਰਤੀ ਤੇ ਜਿਥੇ ਨਿੱਕੀਆ-ਨਿੱਕੀਆ ਉਮਰਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਯੋਧੇ ਪੁੱਤਰਾ ਨੇ ਇਨਸਾਨੀਅਤ ਦੀ ਖਾਤਿਰ ਦਸ ਲੱਖ ਦੀ ਫੋਜ ਨਾਲ ਟੱਕਰ ਲਈ ਅਤੇ 15 ਸਾਲ ਦੇ ਅਭਿਮਨਿਉ ਵਰਗੇ ਜਵਾਨ ਨੇ ਮਹਾਭਾਰਤ ਦੇ ਜੰਗ ਦੇ ਮੈਦਾਨ ਵਿਚ ਦੁਨੀਆ ਦੇ ਸਭ ਤੋ ਬਲਵਾਨ ਮਹਾਬਲੀਆ ਨਾਲ ਟੱਕਰ ਲੈਣ ਦੀ ਜੁਰਅਤ ਵਿਖਾਈ ਉੱਥ ਅੱਜ ਨੋਜਵਾਨ ਅਪਣੀ ਹੀ ਹਿਫਾਜਤ ਕਰਣ ਤੋ ਅਸਮਰਥ ਹੋ ਚੁੱਕੇ ਹਨ।ਜਵਾਨੀ ਦੀ ਅਵਸਥਾ ਵਿਚ ਜਾ ਕੇ ਮਨੁੱਖ ਨੂੰ ਸਰੀਰਕ ਤੱਲ ਤੇ ਪੂਰਨ ਹੋਸ਼ ਆ ਜਾਦੀ ਹੈ।
ਪਰ ਅੱਜ ਮਨੁੱਖ ਦੀ ਜਵਾਨੀ ਨਸ਼ਿਆ ਦੇ ਕੋਲ ਜਾ ਕੇ ਸਰੀਰ ਅਤੇ ਜੀਵਨ ਦੇ ਹਰ ਪੱਖੋ ਬੇਹੋਸ਼ੀ ਵੱਲ ਜਾ ਰਹੀ ਹੈ।ਇਕ ਸ਼ਾਇਰ ਨੇ ਤਾ ਨਸ਼ਾ ਕਰਨ ਵਾਲੇ ਨੋਜਵਾਨਾ ਦੀ ਹਿੰਮਤ ਤੇ ਹੀ ਇਕ ਟਿੱਪਣੀ ਕਰਦਿਆ ਕਿਹਾ ਹੈ ਕਿ
‘ਮੁਹੱਬਤ ਮੁਝੇ ਉਨ ਨੋਜਵਾਨੋ ਸੇ ਹੈ
ਸਿਤਾਰੋ ਪੇ ਡਾਲਤੇ ਹੈ ਜੋ ਕਮੰਦ’
ਇਸ ਹਿੰਮਤ ਤੋ ਖਾਲੀ ਹੁੰਦੀ ਜਾ ਰਹੀ ਅੱਜ ਦੀ ਨੋਜਵਾਨ ਪੀੜੀ ਜਿਸ ਨਸ਼ਿਆ ਦੇ ਰਾਹ ਦੇ ਕੋਲ ਅੱਜ ਆ ਚੁੱਕੀ ਹੈ ਉਸਦੇ ਅੰਤ ਵਿਚ ਇਕ ਉਲਝਾਉ ਤੰਗ ਅਤੇ ਬੰਦ ਗਲੀ ਹੀ ਹੈ ਜਿਸਦੇ ਰਾਹ ਤੇ ਤੁਰਨ ਵਾਲਿਆ ਦਾ ਨਤੀਜਾ ਕੇਵਲ ਸਮੂਹਕ ਆਤਮ-ਹੱਤਿਆ ਹੀ ਹੈ।ਨਸ਼ਿਆ ਦੀ ਵਰਤੋ ਐਨੀ ਵੱਧ ਚੁੱਕੀ ਹੈ ਕਿ ਇਹ ਭਿਆਨਕ ਰੋਗ ਅਤੇ ਮੋਤ ਦਾ ਰੂਪ ਲੈ ਚੁੱਕੀ ਹੈ ਪਰ ਅੱਜ ਦੇ ਨੌਜਵਾਨਾ ਦੀ ਸੋਚ ਇਸ ਮੋਤ ਦੇ ਮੰਜਰ ਵੱਲ ਨਹੀ ਜਾ ਰਹੀ ਜਿਸ ਨਾਲ ਮੋਤ ਸਿਰਫ ਇਕ ਨੋਜਵਾਨ ਦੀ ਹੀ ਨਹੀ ਬਲਕਿ ਉਸਦੇ ਕਈ ਪਰਿਵਾਰਿਕ ਜੀਆ ਦੀ ਵੀ ਕਿਸੇ ਨਾ ਕਿਸੇ ਤਰੀਕੇ ਜੁੜੀ ਹੋਈ ਹੈ।
ਅੱਜੋਕੇ ਸਮੇ ਪੰਜਾਬ ਵਿਚ ਨੋਜਵਾਨਾ ਦੁਆਰਾ ਸਮੈਕ ਦੀ ਵਰਤੋ ਬਹੁਤ ਹੀ ਵੱਡੇ ਪੱਧਰ ਤੇ ਕੀਤੀ ਜਾ ਰਹੀ ।ਲੋਕ ਇਸ ਜਹਿਰ ਨੂੰ ਵੱਧ ਚੜ ਕੇ ਇਸਤੇਮਾਲ ਕਰ ਰਹੇ ਹਨ ਜਦਕਿ ਇਸ ਦੇ ਸੇਵਣ ਨਾਲ ਦਿਲ ਦੇ ਦੋਰੇ ਅਤੇ ਟੀਕਿਆ ਦੀਆਂ ਸੂਈਆ ਦੇ ਦੁਬਾਰਾ ਵਰਤਣ ਨਾਲ ਏਡਜ ਦੀ ਬੀਮਾਰੀ ਵੀ ਫੈਲ ਰਹੀ ਹੈ।ਪੰਜਾਬ ਵਿਚ 75% 15-25 ਸਾਲ ਦੇ ਨੋਜਵਾਨ ਸਮੈਕ ਦੀ ਵਰਤੋ ਕਰ ਰਹੇ ਹਨ ਅਤੇ ਇਸ ਕਾਰਣ ਹਰ ਹਫਤੇ ਇਕ ਮੋਤ ਹੋ ਰਹੀ ਹੈ ਅਤੇ ਨਸ਼ਾ ਏਡਜ ਤੋ ਵੀ ਵੱਧ ਘਾਤਕ ਬੀਮਾਰੀ ਸਿੱਧ ਹੋ ਰਿਹਾ ਹੈ।ਇਨਾ ਨਸ਼ਿਆ ਵਿਚੋ ਤੰਬਾਕੂ,ਸਿਗਰੇਟ ਦਾ ਵੀ ਅੱਜ ਬਹੁਤ ਜੋਰ ਹੈ।ਵਿਗਿਆਨੀ ਕਹਿਦੇ ਹਨ ਕਿ ਜੇ ਇਸਦਾ ਇਕ ਸ਼ੁੱਧ ਹਿੱਸਾ ਕਿਸੇ ਬੰਦੇ ਦੀ ਖੂਨ ਨਾੜੀ ਵਿਚ ਇੰਜਕਟ ਕਰ ਦਿੱਤਾ ਜਾਏ ਤਾ ਕੁਛ ਮਿੰਟਾ ਵਿਚ ਹੀ ਆਦਮੀ ਮਰ ਸਕਦਾ ਹੈ।ਇਸਦੇ ਸੇਵਣ ਦਾ ਪ੍ਰਭਾਵ ਨੌਜਵਾਨਾ ਉੱਤੇ,ਫਿਲਮੀ ਦੁਨੀਆ ਤੋ ਜਿਆਦਾ ਪੈ ਰਿਹਾ ਹੈ। ਨੌਜਵਾਨਾ ਨੇ ਸ਼ਰਾਬ ਪੀਣ ਨੂੰ ਵੀ ਸਮਾਜ ਵਿਚ ਇਕ ਫੈਸ਼ਨ ਦਾ ਹੀ ਰੂਪ ਦੇ ਦਿੱਤਾ ਹੈ। ਇਸਦੇ ਸੇਵਣ ਦਾ ਪਰ?ਭਾਵ ਨੋਜਵਾਨਾ ਉ?ਤੇ ਫਿਲਮੀ ਦੁਨੀਆ ਤੋ ਜਿਆਦਾ ਮਿਲਦਾ ਹੈ।ਅੱਜ ਦੇ ਨੋਜਵਾਨਾ ਤੇ ਅਪਣੇ ਤੋ ਵੱਡੀ ਉਮਰ ਦੇ ਮਾਤਾ-ਪਿਤਾ ਦਾ ਇਨਾ ਪਰ?ਭਾਵ ਨਹੀ ਹੈ ਜਿਨਾ ਕਿ ਅੱਜ ਕੱਲ ਦੇ ਛੋਟੀਆ ਉਮਰਾ ਦੇ ਫਿਲਮੀ ਸਿਤਾਰਿਆ ਦਾ ਹੈ। ਮਾਤਾ-ਪਿਤਾ ਨੇ 18-20 ਸਾਲਾ ਤੱਕ ਸ਼ਰਾਬ,ਸਿਗਰਟਾ ਪੀਣ ਤੋ ਦੂਰ ਰਹਿਣ ਦਾ ਸੰਦੇਸ ਦਿੱਤਾ ਪਰ ਬੱਚਿਆ ਨੇ ਤਿੰਨ ਘੰਟੇ ਦੀ ਫਿਲਮ ਦੇਖ ਕੇ ਇਕ ਫਿਲਮੀ ਹੀਰੋ ਦੀ ਸਿੱਖਿਆ ਮੰਨ ਕੇ ਉਨਾ ਦੀ ਸਾਰੀ ਸਿੱਖਿਆ ਗਵਾ ਦਿੱਤੀ।ਲਗ ਰਿਹਾ ਹੈ ਕਿ ਅੱਜ ਦੇ ਸਮੇ ਮਾਤਾ-ਪਿਤਾ ਦੀ ਸਿੱਖਿਆ ਨਾ ਮੰਨਣਾ ਵੀ ਇੱਕ ਫੈਸ਼ਣ ਹੀ ਹੋ ਗਿਆ ਹੈ।ਸਿਆਣੇ ਕਹਿਦੇ ਹਨ ਕਿ ਜਿਥੇ ਸ਼ਰਾਬ ਵਸਦੀ ਹੈ ਉਥੇ ਨੇਕੀ ਖੰਭ ਲਾ ਕੇ ਉਡ ਜਾਂਦੀ ਹੈ,ਮੂਰਖਤਾ ਹੀ ਅਕਲ ਮੰਨੀ ਜਾਂਦੀ ਹੈ,ਗਾਲਾਂ ਨੂੰ ਉਥੇ ਚੰਗੀ ਬੋਲੀ ਸਮਝਿਆ ਜਾਂਦਾ ਹੈ ਅਤੇ ਭੇਤ ਵਿਚ ਰਖਣ ਵਾਲੀਆ ਗੱਲਾ ਦੇ ਢੰਢੋਰੇ ਪਿਟੇ ਜਾਂਦੇ ਹਨ।ਨੌਜਵਾਨ ਇਨਾ ਨਸ਼ਿਆ ਵਿਚ ਜਿੰਦਾ ਹੋਇਆ ਵੀ ਮੋਤ ਤੋ ਪਹਿਲਾ ਹੀ ਇਕ ਲਾਸ਼ ਬਣ ਚੁੱਕਾ ਹੈ।ਵਿਗਿਆਨੀ ਕਹਿਦੇ ਹਨ ਕਿ ਲਾਸ਼ ਨੂੰ ਗਲਣ ਤੋ ਬਚਾਉਣਾ ਹੋਵੇ ਤਾਂ ਉਸਨੂੰ ਸ਼ਰਾਬ ਵਿਚ ਪਾ ਦਿਉ ਪਰ ਅੱਜ ਜੀਉਦੇ ਮਨੁੱਖ ਨੂੰ ਲਾਸ਼ ਬਣਾਉਣ ਲਈ ਇਸ ਦੇ ਸਰੀਰ ਵਿਚ ਸ਼ਰਾਬ ਪਾਈ ਜਾ ਰਹੀ ਹੈ।ਨੌਜਵਾਨਾ ਦੀ ਜਿੰਦਗੀ ਇਸ ਨਸ਼ੇ ਦੇ ਫੈਸ਼ਨ ਦੀ ਆੜ ਵਿਚ ਬਰਬਾਦ ਹੁੰਦੀ ਜਾ ਰਹੀ ਹੈ।ਨੌਜਵਾਨਾ ਦੇ ਕਪੜੇ ਚਾਹੇ ਬਰੈਡਿਡ ਹੋ ਗਏ ਹਨ ਪਰ ਕਿਰਦਾਰ ਨਸ਼ਿਆ ਨੇ ਸਭ ਤੋ ਨੀਵੀ ਕਿਸਮ ਦੇ ਬਣਾ ਦਿੱਤੇ ਹਨ।
ਅੱਜ ਨਸ਼ਾ ਸਭ ਤੋ ਵਡਾ ਅਪਰਾਧ ਬਣ ਚੁੱਕਾ ਹੈ ਜੋ ਹਰ ਤਰਾ ਦੇ ਅਪਰਾਧ ਕਰਣ ਲਈ ਮਨੁੱਖ ਨੂੰ ਇਕ ਖਤਰਨਾਕ ਜਾਨਵਰ ਬਣਾ ਦਿੰਦਾ ਹੈ। ਪਿਛਲੇ ਕੁਝ ਸਮੇ ਦੀਆ ਬਲਾਤਕਾਰ ਦੀਆ ਘਟਨਾਵਾ ਵਾਪਰਨ ਦਾ ਕਾਰਣ ਵੀ ਨਸ਼ਾ ਹੀ ਹੈ।
ਜੇਕਰ ਅੱਜ ਖੇਲ ਦੇ ਮੈਦਾਨ ਵਿਚ ਵੀ ਨੋਜਵਾਨ ਹਨ ਤਾ ਨਸ਼ਿਆ ਦੀ ਵਰਤੋ ਉੱਥੇ ਵੀ ਕਰ ਰਹੇ ਹਨ ਚਾਹੇ ਖੇਲ ਦਾ ਸਤਰ ਕਿੰਨਾ ਵੀ ਵੱਡਾ ਕਿਉ ਨਾ ਹੋਵੇ ਉੱਤੇ ਉਹ ਬੱਸ ਅਪਣੇ ਮਨੋਰਥ ਨੂੰ ਹੀ ਅੱਗੇ ਰੱਖਦੇ ਹਨ ਨਾ ਕੀ ਅਪਣੇ ਦੇਸ਼ ਜਾ ਪਰਿਵਾਰ ਨੂੰ ।ਅੱਜ ਸਿੱਖਿਆ ਦੇ ਕੇਂਦਰ ਸਕੂਲ, ਕਾਲਜ, ਯੂਨੀਵਰਸਟੀਆ ਵਿਚ ਵੀ ਨਸ਼ੇ ਦਾ ਸੇਵਣ ਹੀ ਨਹੀ ਬਲਕਿ ਨਸ਼ੇ ਦਾ ਵਾਪਾਰ ਵੀ ਚੱਲ ਰਿਹਾ ਹੈ।ਧਾਰਮਿਕ ਆਧਾਰਿਆ ਤੇ ਵੀ ਅੱਜ ਕੱਲ ਨਸ਼ਿਆ ਨੂੰ ਪੂਰੇ ਜੋਰ ਨਾਲ ਵਰਤਿਆ ਜਾ ਰਿਹਾ ਹੈ।ਪਰ ਧਰਮ ਸਾਨੂੰ ਹੋਸ਼ ਵਿਚ ਰਹਿਣਾ ਸਿਖਾਉਦਾ ਹੈ ਨਾ ਕਿ ਬੇਹੋਸ਼ ਜੀਵਣ ਜੀਣਾ।ਸਮਾਜ ਦੇ ਰਿਵਾਜ ਐਨੇ ਖਰਾਬ ਹੋ ਚੁੱਕੇ ਹਨ ਕਿ ਸ਼ਰਾਬ ਤੋ ਬਿਨਾ ਅੱਜਕੱਲ ਗਰੀਬ ਲੋਕ ਵੀ ਵਿਆਹ ਨਹੀ ਕਰਦੇ ਚਾਹੇ ਸਿਰਫ ਸ਼ਰਾਬ ਲਈ ਹੀ ਕਿਉ ਨਾ ਕਰਜਾ ਲੈਣਾ ਪਵੇ।ਸਮਾਜ ਵਿਚ ਸਰਮਾਏਦਾਰੀ ਦੀ ਆਕੜ ਵਿਚ ਨਸ਼ਿਆ ਦੀ ਵਰਤੋ ਕਰਣੀ ਸ਼੍ਰੇਸਠਤਾ ਸਮਝੀ ਜਾ ਰਹੀ ਹੈ ਜੋ ਅਸਲ ਵਿਚ ਹੀਣਤ ਹੈ। ਜੇਕਰ ਨਸ਼ਿਆ ਦੀ ਰੋਕਥਾਮ ਨਾ ਹੋ ਸਕੀ ਤਾ ਇਕ ਦਿਨ ਬੀਮਾਰਾ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਕਿਸੇ ਵੀ ਤਰਾ ਇਹਨਾ ਬੀਮਾਰਾ ਨੂੰ ਸੰਭਾਲਿਆ ਨਹੀ ਜਾ ਸਕੇਗਾ।ਇਸ ਤਰੀਕੇ ਦੀ ਸਮੂਹਕ ਆਤਮਘਾਤ ਦੀ ਹਾਲਤ ਸਾਡੀ ਸੰਸਕਿਰ?ਤੀ,ਫਲਸਫਿਆ ਲਈ ਵੀ ਚੰਗੀ ਸਾਬਿਤ ਨਹੀ ਹੋਵੇਗੀ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਦੇਸ਼ ਦਾ ਸੁਧਾਰਕ ਤਬਕਾ ਵੀ ਲਗਭੱਗ ਹਰ ਤਰਾ ਨਾਲ ਇਸ ਸਥਿਤੀ ਤੇ ਕਾਬੂ ਪਾਉਣ ਲਈ ਅੱਗੇ ਨਹੀ ਆ ਰਿਹਾ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਮਾ ਸਾਡੇ ਹੱਥ ਵਿਚ ਨਹੀ ਹੈ ਅਸੀ ਸਮੇ ਦੇ ਅਧੀਨ ਹਾਂ ਅਤੇ ਇਸ ਵਹਿਵੀ ਸਦੀ ਵਿਚ ਸਾਡੇ ਕੋਲ ਸਿਰਫ ਕੁਝ ਦਰਜਨਾ ਹੀ ਸਾਲ ਹਨ ਇਸ ਧਰਤੀ ਅਤੇ ਮਨੁੱਖਤਾ ਨੂੰ ਬਚਾਉਣ ਅਤੇ ਸੰਭਾਲਣ ਲਈ।ਅੱਜ ਪਰਿਵਾਰਿਕ,ਸਮਾਜਿਕ,ਧਾਰਮਿਕ ਅਤੇ ਸਿਆਅਤਦਾਨਾ ਨੂੰ ਵੀ ਨਸ਼ਿਆ ਦੀ ਬੀਮਾਰੀ ਦਾ ਇਲਾਜ ਕਰਨ ਲਈ ਵੱਧ ਤੋ ਵੱਧ ਉਪਰਾਲੇ ਕਰਣੇ ਚਾਹੀਦੇ ਹਨ ਤਾਕਿ ਅਸੀ ਅਪਣੇ ਪਰਿਵਾਰ,ਸਮਾਜ ਅਤੇ ਦੇਸ਼ ਦੀ ਇੱਜਤ ਅਤੇ ਸ਼ਾਨ ਨੂੰ ਬਚਾ ਸਕੀਏ।ਸਰਕਾਰ ਅਤੇ ਸਮਾਜ ਨੂੰ ਹਰ ਛੋਟੇ ਤੋ ਛੋਟੇ ਪਿੰਡ ਅਤੇ ਸ਼ਹਿਰਾ ਵਿਚ ਲਾਇਬਰੇਰੀਆ ਖੋਲਣੀਆ ਚਾਹੀਦੀਆ ਹਨ,ਨਸ਼ੇ ਦੇ ਖਿਲਾਫ ਲੋਕ ਮੰਚ ਤਿਆਰ ਕਰਣੇ ਚਾਹੀਦੇ ਹਨ।ਨੋਜਵਾਨਾ ਦੇ ਮਨਾ ਵਿਚ ਖੇਡ ਅਤੇ ਚੰਗੀਆ ਇਖਲਾਕੀ ਘਾੜਤ ਘੜਣ ਵਾਲੀਆ ਕਿਤਾਬਾ ਪੜਣ ਦੇ ਸ਼ੋਕ ਪਾਉਣੇ ਚਾਹੀਦੇ ਹਨ। ਅੱਜ ਸਾਨੂੰ ਹਿਮਾਚਲ ਤੋ ਪੰਜਾਬ ਦੇ ਦਰਿਆਵਾ ਦਾ ਪਾਣੀ ਵਾਪਿਸ ਲੈਣ ਦੇ ਨਾਲ ਹੀ ਪੰਜਾਬ ਵਿਚ ਹੀ ਖੁਦਗਰਜ ਪੰਜਾਬੀਆ ਦੁਆਰਾ ਬਣਾਏ ਗਏ ਨਸ਼ਿਆ ਦੇ ਛੇਵੇ ਦਰਿਆ ਦੇ ਨਸ਼ਿਆ ਰੂਪੀ ਪਾਣੀ ਨੂੰ ਪੰਜਾਬ ਵਿਚ ਅਤੇ ਪੂਰੇ ਦੇਸ਼ ਵਿਚ ਆਉਣ ਤੋ ਰੋਕਣ ਲਈ ਜਬਰਦਸ਼ਤ ਪਰ?ਬੰਧ ਕਰਨ ਦੀ ਜਰੂਰਤ ਹੈ।ਸਾਨੂੰ ਇਕ ਸੰਘਰਸ਼ ਨਾਲ ਇਸ ਨਵੀ ਪੀੜੀ ਨੂੰ ਦੱਸਣ ਦੀ ਲੋੜ ਹੈ ਕਿ ਜਿਸ ਤਰਾ ਸਾਡੇ ਪੂਰਵਜ ਯੋਧਿਆ ਦਾ ਇਖਲਾਕੀ ਜੀਵਣ ਸੀ ਅਸੀ ਵੀ ਉਸੇ ਤਰਾ ਇਸ ਸਮੇ ਵਿਚ ਜੀਵਣ ਜੀ ਸਕੀਏ।ਪਰ?ਮਾਤਮਾ ਅੱਗੋ ਤਾਕਤ ਮੰਗੀਏ ਕਿ ਅਸੀ ਨਸ਼ਿਆ ਦੇ ਇਸ ਛੇਵੇ ਦਰਿਆ ਦੇ ਵਹਾ ਨੂੰ ਅਪਣੀ ਚੰਗੀ ਸੋਚ ਦੇ ਸੰਘਰਸ਼ ਨਾਲ ਬੰਦ ਕਰਕੇ ਦੁਨੀਆ ਵਿਚ ਹੋਰਾ ਲਈ ਵੀ ਇਕ ਪ੍ਰੇਰਣਾ ਦਾਇਕ ਇੰਨਸਾਨ ਬਣ ਕੇ ਸੰਸਾਰ ਵਿਚ ਇੱਜਤ,ਪ੍ਰੇਮ ਅਤੇ ਪਿਆਰ ਨਾਲ ਜੀਵਣ ਜੀ ਸਕੀਏ।
ਯੇ ਦੁਨੀਯਾ ਯੇ ਉਕਬਾ ਕਹਾਂ ਜਾਈਯੇ
ਕਹੀਂ ਅਹਲ-ਏ-ਦਿਲ ਕਾ ਠਿਕਾਨਾ ਭੀ ਹੈ
ਜ਼ਮਾਨੇ ਸੇ ਆਗੇ ਬੜ੍ਹੀਏ ‘ਮਜਾਜ਼’
ਜ਼ਮਾਨੇ ਕੋ ਆਗੇ ਬੜ੍ਹਾਨਾ ਭੀ ਹੈ