June 8, 2026 2:11 pm

ਪਾਸਪੋਰਟ ਨਾ ਹੋਣ ਕਾਰਨ ਸੈਂਕੜੇ ਭਾਰਤੀ ਇਰਾਕ ਦੇ ਨਜਫ ਸੂਬੇ ‘ਚ ਫਸੇ

ਨਵੀਂ ਦਿੱਲੀ, 21 ਜੂਨ (ਪੀ. ਟੀ)- ਐਮਨੈਸਟੀ ਇੰਟਰਨੈਸ਼ਨਲ ਨੇ ਅੱਜ ਦਾਅਵਾ ਕੀਤਾ ਕਿ ਸੰਕਟ ਗ੍ਰਸਤ ਇਰਾਕ ਦੇ ਨਜਫ ਸੂਬੇ ਵਿਚ ਸੈਂਕੜੇ ਭਾਰਤੀਆਂ ਦੇ ਫਸੇ ਹੋਣ ਦੇ ਤਾਜ਼ਾ ਸਬੂਤ ਸਾਹਮਣੇ ਆਏ ਹਨ। ਮਾਨਵੀ ਹੱਕਾਂ ਬਾਰੇ ਗਰੁੱਪ ਨੇ ਦਾਅਵਾ ਕੀਤਾ ਕਿ ਬੁਨਿਆਦੀ ਢਾਂਚਾ ਅਤੇ ਕੰਸਟਰੱਕਸ਼ਨ ਕੰਪਨੀ ਵਿਚ ਕੰਮ ਕਰਦੇ ਕੁਝ ਭਾਰਤੀਆਂ ਨਾਲ ਉਸ ਨੇ ਫੋਨ ‘ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਿੰਦਗੀ ਖਤਰੇ ਵਿਚ ਹੈ ਕਿਉਂਕਿ ਉਨ੍ਹਾਂ ਦੇ ਕੰਪਨੀ ਮਾਲਕਾਂ ਨੇ ਉਨ੍ਹਾਂ ਦੇ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ ਉਹ ਖਾੜੀ ਦੇ ਇਸ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੇ ਇਕ ਪ੍ਰੈਸ ਬਿਆਨ ਵਿਚ ਦਾਅਵਾ ਕੀਤਾ ਕਿ ਨਜਫ ਸੂਬੇ ਵਿਚ ਕੁਝ ਭਾਰਤੀ 19 ਜੂਨ ਨੂੰ ਬਗਦਾਦ ਵਿਚ ਭਾਰਤੀ ਦੂਤਘਰ ਨੂੰ ਆਪਣੇ ਪਾਸਪੋਰਟਾਂ ਦੇ ਵੇਰਵੇ ਭੇਜਣ ਪਿੱਛੋਂ ਦੂਤਘਰ ਦੇ ਜਵਾਬ ਦੀ ਉਡੀਕ ਕਰ ਰਹੇ ਹਨ।

Send this to a friend