Skip to content
Independent perspectives. Global stories.
BREAKING

ਸਮੂਹ ਸਰਕਾਰੀ ਸਕੂਲਾਂ ਵਿੱਚ ‘ਪੰਜਾਬੀ ਹਫਤੇ’ ਦੇ ਸਬੰਧ ’ਚ ਮੁਕਾਬਲੇ ਸ਼ੁਰੂ

Share this story

ਸਿੱਖਿਆ ਸਕੱਤਰ ਵੱਲੋਂ ‘ਪੰਜਾਬੀ ਹਫ਼ਤੇ’ ਦਾ ਆਨਨਾਈਨ ਉਦਘਾਟਨ
ਚੰਡੀਗੜ, 4 ਨਵੰਬਰ – ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਮੂਹ ਸਰਕਾਰੀ ਸਕੂਲਾਂ ਵਿੱਚ ‘ਪੰਜਾਬੀ ਹਫਤਾ’ ਮਨਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਡੀ.ਪੀ.ਆਈ. ਸੈਕੰਡਰੀ ਸੁਖਜੀਤ ਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਹਫਤਾ ਸੂਬੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਬੀਤੀ ਸ਼ਾਮ ਸਕੂਲ ਸਿੱਖਿਆ ਸਕੱਤਰ ਸ੍ਰੀ ਿਸ਼ਨ ਕੁਮਾਰ ਨੇ ਆਨ ਲਾਈਨ ਸਮਾਗਮ ਦੇ ਨਾਲ ‘ਪੰਜਾਬੀ ਹਫਤੇ’ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਆਨ ਲਾਈਨ ਸਮਾਗਮ ਵਿੱਚ ਸੂਬੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਅਤੇ ਪੰਜਾਬੀ ਅਧਿਆਪਕਾਂ ਨੇ ਹਿੱਸਾ ਲਿਆ।ਸਿੱਖਿਆ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਇਹ ‘ਪੰਜਾਬੀ ਹਫ਼ਤਾ’ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਆਨ ਲਾਈਨ/ਆਫ਼ ਲਾਈਨ ਸਹਿ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਬੁਲਾਰੇ ਅਨੁਸਾਰ ਅੱਜ 4 ਨਵੰਬਰ ਨੂੰ ਸਮੂਹ ਸਕੂਲਾਂ ਵਿੱਚ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਇਸੇ ਤਰਾਂ ਹੀ 5 ਨਵੰਬਰ ਨੂੰ ਸੁੰਦਰ ਲਿਖਾਈ ਤੇ ਸਲੋਗਨ ਲਿਖਣ ਮੁਕਾਬਲੇ, 6 ਨਵੰਬਰ ਨੂੰ ਭਾਸ਼ਣ ਮੁਕਾਬਲੇ ਅਤੇ 7 ਨਵੰਬਰ ਨੂੰ ਲੋਕ ਗੀਤ/ਗੀਤ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਜਾਣਗੇ।ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਅਧਿਆਪਕਾਂ ਨਾਲ ਮਿਲ ਕੇ ਇਹ ਹਫਤਾ ਮਨਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਮੁਕਾਬਲੇ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਹੋਣਗੇ ਅਤੇ ਪ੍ਰਤੀਯੋਗਤਾਵਾਂ ਦਾ ਸੰਚਾਲਨ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਵੱਲੋਂ ਸਕੂਲ ਮੁਖੀ ਦੀ ਅਗਵਾਹੀ ਵਿੱਚ ਕੀਤਾ ਜਾਵੇਗਾ। ਇੱਕ ਵਿਦਿਆਰਥੀ ਵੱਧ ਤੋਂ ਵੱਧ ਦੋ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦਾ ਹੈ।

WRITTEN BY