ਵਾਸ਼ਿੰਗਟਨ, 21 ਜੂਨ (ਪੀ. ਟੀ)- ਅਜਿਹੀਆਂ ਸੰਭਾਵਨਾਵਾਂ ਬਣ ਰਹੀਆਂ ਹਨ ਕਿ ਮੋਦੀ ਅਮਰੀਕੀ ਸੰਸਦ ਨੂੰ ਸੰਬੋਧਨ ਕਰ ਸਕਦੇ ਹਨ। ਖਬਰ ਹੈ ਕਿ ਦੋ ਪ੍ਰਭਾਵਸ਼ਾਲੀ ਅਮਰੀਕੀ ਸੰਸਦਾਂ ਨੇ ਮੰਗ ਕੀਤੀ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ ‘ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਯਾਤਰਾ ‘ਤੇ ਆਉਣ ਤਾਂ ਉਹ ਅਮਰੀਕੀ ਕਾਂਗਰਸ ਦੇ ਦੋਵੇਂ ਸਦਨਾਂ ਨੂੰ ਸੰਯੁਕਤ ਰੂਪ ਨਾਲ ਸੰਬੋਧਨ ਕਰਨ। ਮੋਦੀ ਦੀ ਅਮਰੀਕਾ ਯਾਤਰਾ ਦੀਆਂ ਤਰੀਕਾਂ ਦਾ ਕੋਈ ਐਲਾਨ ਨਹੀਂ ਹੋਇਆ ਹੈ ਪਰ ਵਿਆਪਕ ਰੂਪ ਨਾਲ ਅਜਿਹੀਆਂ ਸੰਭਾਵਨਾ ਹਨ ਕਿ ਉਹ ਸਤੰਬਰ ‘ਚ ਨਿਊਯਾਰਕ ਵਿਖੇ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ‘ਚ ਆਉਣਗੇ।