ਖੰਨਾ, 19 ਜੂਨ (ਸੁਖਵਿੰਦਰ ਸਿੰਘ ਸਲੌਦੀ)- ਖੰਨਾ ਵਿਖੇ ਕਰ ਅਤੇ ਆਬਕਾਰੀ ਦਫਤਰ ’ਚ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਜਿਸ ਕਮਰੇ ਵਿੱਚ ਇਹ ਸ਼ਾਰਟ ਸਰਕਟ ਹੋਇਆ ਉਸ ਕਮਰੇ ਵਿੱਚ ਜਿੰਨੀਆਂ ਵੀ ਬੈਟਰੀਆਂ ਜਾ ਹੋਰ ਇਲੈਕਟ੍ਰੀਕਲ ਸਮਾਨ ਪਿਆ ਸੀ ਉਹ ਸਾਰਾ ਸੜਕੇ ਸੁਆਹ ਹੋ ਗਿਆ। ਇੰਸਪੈਕਟਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕੇ ਅੱਜ ਸਵੇਰੇ ਹੀ ਸੇਲ ਟੈਕਸ ਦੇ ਦਫਤਰ ਦੇ ਇੱਕ ਕਮਰੇ ਵਿੱਚ ਅੱਗ ਲਗ ਗਈ। ਜਿਸ ਦੀ ਜਾਣਕਾਰੀ ਦਫਤਰ ਕਰਮਚਾਰੀਆ ਨੇ ਫਾਇਰਬ੍ਰਗੇਡਰ ਵਾਲਿਆ ਨੂੰ ਦਿੱਤੀ। ਜਿਨਾਂ ਨੇ ਬੜੀ ਮਸ਼ਕਤ ਨਾਲ ਅੱਗ ਤੇ ਕਾਬੂ ਪਾਇਆ। ਉਹਨਾਂ ਕਿਹਾ ਕੇ ਅੱਗ ਲੱਗਣ ਨਾਲ 4 ਬੈਟਰੀਆਂ ਅਤੇ 2 ਸੀ.ਪੀ. ਯ.ੂ ਅੱਗ ਦੀ ਲਪੇਟ ਆ ਗਏ। ਇਸ ਅੱਗ
ਲੱਗਣ ਦਫਤਰ ਦਾ ਤਕਰੀਬਨ ਲੱਖ ਡੇਢ ਲੱਖ ਨੁਕਸਾਨ ਹੋ ਗਿਆ। ਪਰ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।