ਅਗਵਾ ਕੀਤੇ ਪੰਜਾਬੀਆਂ ਦੇ ਟਿਕਾਣੇ ਦਾ ਪਤਾ ਚੱਲਿਆ : ਵਿਦੇਸ਼ ਮੰਤਰਾਲਾ
ਨਵੀਂ ਦਿ¤ਲੀ, 19 ਜੂਨ (ਪੀ. ਟੀ. ਲਾਇਵ)- ਇਰਾਕੀ ਸਰਕਾਰ ਨੇ ਕਿਹਾ ਹੈ ਕਿ ਇਰਾਕ ’ਚ ਆਈ.ਐਸ.ਆਈ.ਐਸ. ਦੁਆਰਾ ਅਗਵਾ ਕੀਤੇ ਗਏ 40 ਭਾਰਤੀਆਂ ਦੀ ਰਿਹਾਈ ਸੰਭਵ ਨਹੀਂ ਹੈ। ਇਸੇ ਕਾਰਨ ਭਾਰਤੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਵ¤ਡਾ ਝਟਕਾ ਲੱਗਾ ਹੈ। ਬੇਸ਼ੱਕ ਇਰਾਕੀ ਸਰਕਾਰ ਮੁਤਾਬਿਕ ਆਈ. ਐਸ.ਆਈ. ਐਸ. ਦੀ ਹਿਰਾਸਤ ‘ਚ ਅਗਵਾ ਕੀਤੇ ਗਏ ਸਾਰੇ ਭਾਰਤੀ ਸੁਰ¤ਖਿਅਤ ਹਨ ਪਰ ਜੱਥੇਬੰਦੀ ਵੱਲੋਂ ਉਨ੍ਹਾਂ ਨੂੰ ਛੱਡਣ ਬਾਰੇ ਕੋਈ ਮੰਗ ਨਹੀਂ ਰੱਖੀ ਗਈ ਜਿਸ ਕਰਕੇ ਇਹ ਸ਼ੱਕ ਹੋਰ ਵੀ ਵੱਧਦਾ ਜਾ ਰਿਹਾ ਹੈ ਕਿ ਅਗਵਾਹ ਕੀਤੇ ਭਾਰਤੀਆਂ ਨੂੰ ਛਡਾਉਣਾ ਸੰਭਵ ਨਹੀਂ। ਐਮ. ਈ. ਏ. ਦੇ ਬੁਲਾਰੇ ਸਈਦ ਅਕਬਰੂਦੀਨ ਨੇ ਕਿਹਾ ਹੈ ਕਿ ਇਰਾਕ ਦੇ ਵਿਦੇਸ਼ ਮੰਤਰਾਲਾ ਨੇ ਜਾਣਕਾਰੀ ਦਿ¤ਤੀ ਹੈ ਕਿ ਉਸ ਸਥਾਨ ਦਾ ਪਤਾ
ਚ¤ਲਿਆ ਹੈ , ਜਿਥੇ ਅਗਵਾ ਕੀਤੇ ਗਏ ਭਾਰਤੀਆਂ ਨੂੰ ਰ¤ਖਿਆ ਗਿਆ ਹੈ ਪਰ ਅਜੇ ਉਨ੍ਹਾਂ ਨਾਲ ਸੰਪਰਕ ਨਹੀਂ ਹੋਇਆ ਹੈ। ਇਰਾਕੀ ਸਰਕਾਰ ਨੇ ਇਹ ਸ਼ੰਕਾ ਪ੍ਰਗਟ ਕੀਤੀ ਸੀ ਕਿ ਆਈ. ਐ¤ਸ. ਆਈ. ਐ¤ਸ. ਦੇ ਸ਼ਿਕੰਜੇ ‘ਚ ਆਏ 40 ਪੰਜਾਬੀਆਂ ਦੀ ਰਿਹਾਈ ਦੇ ਮ¤ਦੇਨਜ਼ਰ ਬਚਾਅ ਮੁਹਿੰਮ ਅਜੇ ਸੰਭਵ ਨਹੀਂ।
24 ਘੰਟੇ ਕੰਮ ਕਰ ਰਹੀ ਹੈ ਸਰਕਾਰ
ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਰਾਕ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ 24 ਘੰਟੇ ਕੰਮ ਕਰ ਰਹੀ ਹੈ ਅਤੇ ਉਹ ਸਿਰਫ ਬਿਆਨ ਦੇ ਕੇ ਮੁ¤ਦੇ ਨੂੰ ਪੇਚੀਦਾ ਨਹੀਂ ਬਣਾਉਣਾ ਚਾਹੁੰਦੀ।ਸੰਸਦ ਕਾਰਜ ਮੰਰਤੀ ਐ¤ਮ. ਵੈਂਕੇਆ ਨਾਇਡੂ ਨੇ ਪ¤ਤਰਕਾਰਾਂ ਨੂੰ ਕਿਹਾ ਕਿ ਅਸੀਂ ਪਰੀਕਲਪਿਤ ਸਵਾਲਾਂ ‘ਤੇ ਨਹੀਂ ਬੋਲ ਸਕਦੇ। ਉਨ੍ਹਾਂ ਨੂੰ ਵਾਪਸ ਲਿਆਉਣਾ, ਉਨ੍ਹਾਂ ਨੂੰ ਛੁਡਾਉਣਾ ਪਹਿਲੀ ਤਰਜ਼ੀਹ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਤੇ ਕਾਫੀ ਵਿਸਥਾਰ ਨਾਲ ਚਰਚਾ ਕੀਤੀ ਹੈ।
ਇਨ੍ਹਾਂ ਅਗਵਾਹ ਹੋਏਭਾਰਤੀਆਂ ਵਿੱਚ ਜਿਆਦਾਤਰ ਗਿਣਤੀ ਪੰਜਾਬੀਆਂ ਦੀ ਹੈ ਇਸ ਲਈ ਪੰਜਾਬ ਸਰਕਾਰ ਵੀ ਇਸ ਸਿਲਸਿਲੇ ਵਿੱਚ ਪੂਰੀ ਕਾਰਜਸ਼ੀਲ ਹੈ। ਵਿੱਚ ਜਿਆਦਾਤਰ ਪੰਜਾਬ ਦੇ ਮੁ¤ਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁ¤ਖ ਪ੍ਰਕਾਸ਼ ਸਿੰਘ ਬਾਦਲ ਨੇ ਪ¤ਤਰਕਾਰਾਂ ਨੂੰ ਕਿਹਾ ਕਿ ਬੁ¤ਧਵਾਰ ਨੂੰ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ ਅਤੇ ਅ¤ਜ ਵੀ ਉਹ ਉਨ੍ਹਾਂ ਨਾਲ ਮਿਲਣਗੇ।
ਬਾਦਲ ਨੇ ਕਿਹਾ ਫਿਰੌਤੀ ਦੇਣ ਲਈ ਤਿਆਰ
ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਕੇ ਇਸ ਮੁ¤ਦੇ ‘ਤੇ ਵਿਚਾਰ ਵਟਾਂਦਰਾ ਕੀਤਾ ਹੈ। ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਨਾਲ ਉਨ੍ਹਾਂ ਦੇ ਘਰ ‘ਚ ਮੁਲਾਕਾਤ ਕੀਤੀ ਹੈ ਅਤੇ ਇਸ ਮੁ¤ਦੇ ਬਾਰੇ ਸਾਰੇ ਪੰਜਾਬ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰੌਤੀ ਦੀ ਰਕਮ ਦੀ ਲੋੜ ਹੋਵੇ ਤਾਂ ਉਹ ਇਹ ਦੇਣ ਲਈ ਤਿਆਰ ਹਨ।