June 9, 2026 10:35 pm

ਮਲੇਸ਼ੀਆ ’ਚ ਕਿਸ਼ਤੀ ਡੁੱਬਣ ਤੋਂ ਬਾਅਦ 66 ਲੋਕ ਲਾਪਤਾ

Page-1_22 ਕੁਆਲਾਲੰਪੁਰ, 18 ਜੂਨ (ਪੀ. ਟੀ)- ਮਲੇਸ਼ੀਆ ਦੇ ਪੱਛਮੀ ਤੱਟ ਕੋਲ ਇੰਡੋਨੇਸ਼ੀਆਈ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ 66 ਲੋਕ ਲਾਪਤਾ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ‘ਚ ਸਮਰਥਾਂ ਤੋਂ ਵੱਧ ਲੋਕ ਸਵਾਰ ਸਨ। ਮਲੇਸ਼ੀਆ ਮੈਰੀਟਾਈਮ ਇਨਫੋਰਸਮੈਂਟ ਏਜੰਸੀ ਦੇ ਬੁਲਾਰੇ ਮੁਹੰਮਦ ਜੁਹਰੀ ਨੇ ਦੱਸਿਆ ਕਿ ਬਾਟਿੰਗ ਸ਼ਹਿਰ ਦੇ ਕੋਲ ਪੋਰਟ ਕਲਾਂਗ ‘ਚ 97 ਇੰਡੋਨੇਸ਼ੀਆਈ ਸਵਾਰੀਆਂ ਨੂੰ ਲੈ ਜਾ ਰਹੀ ਲਕੜ ਦੀ ਕਿਸ਼ਤੀ ਡੁੱਬ ਗਈ ਹੈ, ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਹੋਏ ਹਾਦਸੇ ਵਿਚ 31 ਲੋਕਾਂ ਨੂੰ ਬਚਾਅ ਲਿਆ ਗਿਆ। ਇਹ ਇੰਡੋਨੇਸ਼ੀਆਈ ਪ੍ਰਵਾਸੀ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਮਲੇਸ਼ੀਆ ‘ਚ ਦਾਖਲ ਹੋ ਰਹੇ ਸਨ।

Send this to a friend