June 3, 2026 10:28 am

ਨਾਜਾਇਜ਼ ਸ਼ਰਾਬ ਸਮੇਤ ਦੋ ਗ੍ਰਿਫ਼ਤਾਰ

ਪਾਤੜਾਂ, 18 ਮਾਰਚ (ਹਰਭਜਨ ਸਿੰਘ ਮਹਿਰੋਕ)- ਥਾਣਾ ਸ਼ੁਤਰਾਣਾ ਦੇ ਇੰਚਾਰਜ ਗੁਰਮੇਲ ਸਿੰਘ ਦੀ ਅਗਵਾਈ ਹੇਠ ਏ ਐਸ ਆਈ ਗੁਰਚਰਨ ਸਿੰਘ ਨੇ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਪਿੰਡ ਗੁਲਾਹੜ ਤੋਂ ਪਿੰਡ ਜੋਗੇਵਾਲਾ ਵਿਚਕਾਰ ਇੱਕ ਸ਼ੱਕੀ ਇਨੋਵਾ ਗੱਡੀ ਪੀ ਬੀ 0 6 ਐਚ 7979 ਨੂੰ ਰੋਕ ਕੇ ਕੀਤੀ ਤਲਾਸ਼ੀ ਦੌਰਾਨ ਉਸ ਵਿਚੋਂ ਹਰਿਆਣਾ ਮਾਰਕਾ ਦੀਆਂ 480 ਬੋਤਲਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ?। ਪੁਲਸ ਨੇ ਕਾਰ ਸਵਾਰ ਕਥਿੱਤ ਦੋਸ਼ੀ ਗੁਰਜੀਤ ਸਿੰਘ ਵਾਸੀ ਸੇਲਵਾਲਾ ਅਤੇ ਜਸਵਿੰਦਰ ਸਿੰਘ ਵਾਸੀ ਖਾਨੇਵਾਲ ਨੂੰ ਗਿਰਫ਼ਤਾਰ ਕਰ ਲਿਆ । ਪੁਲਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 58 ਮਿਤੀ 18/3/2020 ਐਕਸਾਈਜ਼ ਐਕਟ ਦੀ ਧਾਰਾ 61 , 78(2)1/14 ਅਧੀਨ ਕੇਸ ਰਜਿਸ਼ਟਰਡ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Send this to a friend