ਇਸਲਾਮਾਬਾਦ, 17 ਜੂਨ (ਪੀ. ਟੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਅੱਜ ਕਿਹਾ ਕਿ ਉਹ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਪਨਾਹਗਾਹ ਨਹੀਂ ਬਣਨ ਦੇਣਗੇ ਅਤੇ ਇਸ ਗੱਲ ‘ਤੇ ਜੋਰ ਦਿੱਤਾ ਕਿ ਉੱਤਰੀ ਵਜੀਰਸਤਾਨ ‘ਚ ਤਾਲਿਬਾਨ ਦੇ ਖਿਲਾਫ ਸੈਨਿਕ ਮੁਹਿੰਮ ਕੱਟੜਵਾਦੀਆਂ ਦੇ ਸਫਾਏ ਤੱਕ ਜਾਰੀ ਰਹੇਗੀ। ਨੈਸ਼ਨਲ ਅਸੈਂਬਲੀ ਅਤੇ ਸੈਨੇਟ ‘ਚ ਦਿੱਤੇ ਗਏ ਅਲੱਗ ਅਲੱਗ ਸੰਬੋਧਨਾਂ ‘ਚ ਸ਼ਰੀਫ ਨੇ ਕਾਰਵਾਈ ਦੇ ਲਈ ਜਨਤਾ ਅਤੇ ਸਿਆਸੀ ਦਲਾਂ ਦੇ ਸਮਰਥਨ ਦੀ ਮੰਗ ਕੀਤੀ। ਇਸ ਸੈਨਿਕ ਮੁਹਿੰਮ ਨੂੰ ਜਬਰ-ਏ-ਅਜ਼ਬ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਬਲ ਪ੍ਰਯੋਗ ਨੂੰ ਲੈ ਕੇ ਸੈਨਾ ਅਤੇ ਸਰਕਾਰ ਦੇ ਵਿਚਕਾਰ ਮਤਭੇਦ ਹੋਣ ਦੀਆਂ ਖਬਰਾਂ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ।


