ਮੰਤਰੀਆਂ ਦੀ ਨੀਂਦ ਹਰਾਮ, ਕੇਂਦਰੀ ਕੈਬਨਿਟ ਦਾ ਹੋਰ ਵਿਸਥਾਰ ਛੇਤੀ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ ਜਲੰਧਰ/ਨਵੀਂ ਦਿੱਲੀ, 17 ਜੂਨ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾ ਕਿ ਸਿਰਫ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਸਗੋਂ ਆਪਣੇ ਮੰਤਰੀਆਂ ਅਤੇ ਮਾਤਹਿੱਤਾਂ ਤੋਂ ਵੀ ਜ਼ਬਰਦਸਤ ਢੰਗ ਨਾਲ ਕੰਮ ਲੈ ਰਹੇ ਹਨ। ਉਹ ਸਾਰੇ ਦਿਨ ਵਿੱਚ 18 ਘੰਟੇ ਤੱਕੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਸਵੇਰੇ 6 ਵਜੇ ਤੋਂ ਹੋ ਜਾਂਦੀ ਹੈ। ਪੀ ਐਮ ਦੇ ਨੇੜਲੇ ਹਲਕਿਆਂ ਮੁਤਾਬਿਕ ਸ੍ਰੀ ਮੋਦੀ ਨਾ ਸਿਰਫ ਆਪ ਜਿਆਦਾ ਕੰਮ ਕਰਦੇ ਹਨ ਸਗੋਂ ਆਪਣੇ ਸਹਿਯੋਗੀਆਂ ਤੋਂ ਵੀ ਇਹੋ ਉਮੀਦ ਕਰਦੇ ਹਨ। ਸ੍ਰੀ ਮੋਦੀ ਦੀ ਕਾਰਜਸ਼ੈਲੀ ਨਾਲ ਸਰਕਾਰ ਦੀ ਕੰਮਕਾਜੀ ਫੁਰਤੀ ਅਤੇ ਚੁਸਤੀ ਵਿੱਚ ਅਥਾਹ ਵਾਧਾ ਹੋਇਆ ਹੈ। ਜਿਸ ਢੰਗ ਨਾਲ ਸ੍ਰੀ ਮੋਦੀ ਅਣਥੱਕ ਮਿਹਨਤ ਕਰ ਰਹੇ ਹਨ ਉਸ ਨਾਲ ਕੁਝ ਕੰਮ ਤੋਂ ਜੀਅ
ਕਤਰਾਉਣ ਵਾਲੇ ਮੰਤਰੀਆਂ ਦੇ ਚਿਹਰਿਆਂ ’ਤੇ ਹਵਾਈਆਂ ਉਡਨ ਲੱਗੀਆਂ ਹਨ। ਉਨ੍ਹਾਂ ਦੇ 44 ਮੰਤਰੀਆਂ ਲਈ ਇਸ ਢੰਗ ਨਾਲ ਲਗਾਤਾਰ ਕੰਮ ਕਰਨਾ ਮੁਸ਼ਕਿਲ ਹੈ। ਹਾਲੇ ਸਰਕਾਰ ਬਣਿਆਂ 3 ਮਹੀਨੇ ਵੀ ਨਹੀਂ ਹੋਏ ਹਨ ਕਿ ਮੰਤਰੀਆਂ ਨੇ ਆਪਣੇ ਦੋਸਤਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੀ. ਐੱਮ. ਕੰਮ ਲੈਣ ਦੇ ਮਾਮਲੇ ’ਚ ਕਾਫੀ ਸਖਤ ਹਨ। ਕਈਂ ਮੰਤਰੀਆਂ ਦੀ ਤਾਂ ਕੰਮ ਦੇ ਦਬਾਅ ਅਤੇ ਤਣਾਅ ਕਾਰਨ ਸਿਹਤ ਤੱਕ ਵੀ ਖਰਾਬ ਹੋਣ ਲਗ ਪਈ ਹੈ।
ਕੁਝ ਮਤੰਰੀ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਦੁਪਹਿਰ ਨੂੰ ਝਪਕੀ ਲੈਣ ਦੀ ਆਦਤ ਸੀ ਪਰ ਇਹ ਸਭ ਹੁਣ ਖਤਮ ਹੋ ਗਿਆ ਹੈ। ਹੁਣ ’ਤੇ ਉਨ੍ਹਾਂ ਨੂੰ ਦੇਰ ਰਾਤ ਤੱਕ ਜਾਗਣਾ ਪੈਂਦਾ ਹੈ। ਭਾਜਪਾ ਦੇ ਮੰਤਰੀਆਂ ਦੀ ਸਮੱਸਿਆ ਹੈ ਕਿ ਪਿਛਲੇ ਕਈਂ ਸਾਲਾਂ ਤੱਕ ਇਹ ਸੱਤਾ ਤੋਂ ਬਾਹਰ ਸਨ ਅਤੇ ਉਨ੍ਹਾਂ ਦੀ ਕੰਮ ਕਰਨ ਦੀ ਆਦਤ ਖਤਮ ਹੋ ਗਈ ਸੀ। ਹੁਣ ਉਹ ਦਿਨ ਰਾਤ ਕੰਮ ਕਰ ਰਹੇ ਹਨ ਜਿਸ ਦਾ ਅਸਰ ਸਾਫ ਦੇਖਣ ਨੂੰ ਮਿਲ ਰਿਹਾ ਹੈ।
ਅਖਬਾਰ ਨੇ ਲੋਕ ਸ਼ਕਤੀ ਪਾਰਟੀ ਦੇ ਸਰਵੇਸਰਵਾ ਰਾਮਵਿਲਾਸ ਪਾਸਵਾਨ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਕੁਝ ਪੱਤਰਕਾਰ ਉਨ੍ਹਾਂ ਨੂੰ ਮਿਲਣ ਗਏ ਸੀ ਤਾਂ ਉਨ੍ਹਾਂ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ, ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਗਰਮੀ ਨਾਲ ਅਜਿਹਾ ਹੋਇਆ ਹੈ ਪਰ ਉਨ੍ਹਾਂ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ ਮੰਤਰੀ ਜੀ ਪਹਿਲਾਂ ਦੁਪਹਿਰ ਤੋਂ ਕੰਮ ਸ਼ੁਰੂ ਕਰ ਦੇ ਸਨ ਪਰ ਹੁਣ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾਲ ਤਾਲਮੇਲ ਬਣਾ ਕੇ ਰੱਖਣਾ ਪੈਂਦਾ ਹੈ ਜਿਸ ਦਾ ਅਸਰ ਦਿਖ ਰਿਹਾ ਹੈ। ਇੱਕ ਹੋਰ ਮੰਤਰੀ ਹਨ ਜਿਹੜੇ ਦੁਪਹਿਰ ਦਾ ਖਾਨਾ ਖਾਨ ਤੋਂ ਬਾਅਦ ਹੀ ਕੰਮ ਸ਼ੁਰੂ ਕਰਦੇ ਸਨ ਪਰ ਹੁਣ ਸਵੇਰੇ-ਸਵੇਰੇ ਕੰਮ ’ਤੇ ਲੱਗ ਜਾਂਦੇ ਹਨ। ਉਨ੍ਹਾਂ ਨੂੰ ਹੁਣ ਆਪਣੀ ਸਿਹਤ ਦੀ ਚਿੰਤਾ ਸਤਾ ਰਹੀ ਹੈ। ਇਹੀ ਹਾਲ ਨਿਤਿਨ ਗਡਕਰੀ ਦਾ ਵੀ ਹੈ। ਉਹ ਵੀ ਦੁਪਹਿਰ ਤੋਂ ਕੰਮ ਸ਼ੁਰੂ ਕਰਦੇ ਸਨ ਪਰ ਹੁਣ ਉਹ ਸਵੇਰੇ ਉਠਦੇ ਹੀ ਕੰਮ ’ਤੇ ਲੱਗ ਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਕਾਲ ਉਨ੍ਹਾਂ ਨੂੰ ਹੀ ਜਾਂਦੀ ਹੈ। ਗੋਪੀਨਾਥ ਮੁੰਡੇ ਦੀ ਮੌਤ ਤੋਂ ਬਾਅਦ ਤੋਂ ਉਨ੍ਹਾਂ ’ਤੇ ਦੁਗਣੀ ਜ਼ਿੰਮੇਵਾਰੀ ਆ ਗਈ ਹੈ। ਕਈਂ ਮੰਤਰੀ ਅਜਿਹੇ ਹਨ ਜਿਨ੍ਹਾਂ ਕੋਲ ਦੋ-ਦੋ ਮੰਤਰਾਲਾ ਹਨ ਅਤੇ ਉਹ ਕੰਮ ਦੇ ਬੋਝ ਹੇਠਾਂ ਦੱਬ ਗਏ ਹਨ। ੇਮੰਦ ਸੂਤਰਾਂ ਅਨੁਸਾਰ ਲਿੱਖਿਆ ਹੈ ਕਿ ਬਜਟ ਸਤਰ ਤੋਂ ਪਹਿਲਾਂ ਕੈਬਨਿਟ ਮੰਤਰੀ ਦਾ ਵਿਸਤਾਰ ਹੋਵੇਗਾ। ਇਸਦਾ ਮਕਸਦ ਕੰਮ ਦੇ ਬੋਝ ਹੇਠਾਂ ਦੱਬੇ ਮੰਤਰੀਆਂ ਨੂੰ ਰਾਹਤ ਦਿਵਾਉਣਾ ਹੈ।



