ਚੰਡੀਗੜ੍ਹ, 12 ਮਾਰਚ (ਏਕਮਜੀਤ ਸਿੰਘ ਬਰਾੜ)- ਪੰਜਾਬ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਚਾਰ ਡਿਪਟੀ ਡਾਇਰੈਕਟਰਾਂ ਨੂੰ ਛੇਤੀ ਹੀ ਤਰੱਕੀ ਦੇ ਕੇ ਜੁਆਇੰਟ ਡਾਇਰੈਕਟਰ ਬਣਾਏ ਜਾਣ ਦੀ ਤਿਆਰੀ ਹੈ। ਪੰਜਾਬ ਸਰਕਾਰ ਦੀ ਵਿਭਾਗੀ ਪ੍ਰਮੋਸ਼ਨ ਕਮੇਟੀ ਨੇ ਅਪਣੀ ਮੀਟਿੰਗ ’ਚ ਡਿਪਟੀ ਡਾਇਰੈਕਟਰਾਂ ਨੂੰ ਜੁਆਇੰਟ ਡਾਇਰੈਕਟਰ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਤਰੱਕੀ ਦੇ ਕਿਸੀ ਵੀ ਸਮੇਂ ਹੁਕਮ ਜਾਰੀ ਹੋ ਸਕਦੇ ਹਨ। ਜਾਇੰਟ ਡਾਇਰੈਕਟਰ ਬਣਾਏ ਜਾਣ ਵਾਲੇ ਅਧਿਕਾਰੀਆਂ ’ਚ ਡਿਪਟੀ ਡਾਇਰੈਕਟਰ ਪ੍ਰੈੱਸ ਡਾ. ਅਜੀਤਕੰਵਲ ਸਿੰਘ ਹਮਦਰਦ, ਸ. ਰਣਦੀਪ ਸਿੰਘ ਆਹਲੂਵਾਲੀਆ, ਸ਼੍ਰੀ ਕ੍ਰਿਸ਼ਨ ਲਾਲ ਰੱਤੂ ਅਤੇ ਸ. ਹਰਜੀਤ ਸਿੰਘ ਗਰਵਾਲ ਸ਼ਾਮਲ ਹਨ। ਡਾ. ਹਮਦਰਦ 1997 ਵਿਚ ਅਤੇ ਸ. ਆਹਲੂਵਾਲੀਆ 1999 ਵਿੱਚ ਬਤੌਰ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਭਰਤੀ ਹੋਏ ਸਨ।