Skip to content
Independent perspectives. Global stories.
BREAKING

ਇਰਾਕ ਦੀ ਸਥਿਤੀ ’ਤੇ ਅਮਰੀਕਾ ਦੀ ਈਰਾਨ ਨਾਲ ਗੱਲਬਾਤ

Share this story

Page-1_10 ਵਾਸ਼ਿੰਗਟਨ, 17 ਜੂਨ (ਪੀ. ਟੀ)- ਅਮਰੀਕਾ ਨੇ ਇਰਾਕ ਦੀ ਸਥਿਤੀ ਬਾਰੇ ਈਰਾਨੀ ਅਧਿਕਾਰੀਆਂ ਨਾਲ ਵਿਆਨਾ ‘ਚ ਪ੍ਰਮਾਣੂ ਗੱਲਬਾਤ ਤੋਂ ਵੱਖਰੇ ਹੱਟ ਕੇ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਇਕ ਉੱਘੇ ਅਧਿਕਾਰੀ ਨੇ ਦੱਸਿਆ ਕਿ ਅਸੀਂ ਈਰਾਨੀਆਂ ਨਾਲ ਗੱਲਬਾਤ ਲਈ ਉਸ ਤਰ੍ਹਾਂ ਤਿਆਰ ਹਾਂ ਜਿਸ ਤਰ੍ਹਾਂ ਇਰਾਕ ‘ਚ ਆਈ. ਐਸ. ਆਈ. ਐਲ. ਦੇ ਖ਼ਤਰੇ ਨੂੰ ਲੈ ਕੇ ਅਸੀਂ ਹੋਰ ਖੇਤਰੀ ਤਾਕਤਾਂ ਨਾਲ ਗੱਲਬਾਤ ਕਰ ਰਹੇ ਹਾਂ। ਵਿਆਨਾ ‘ਚ ਤਿੰਨ ਪੱਖੀ ਮੁਲਾਕਾਤ ਤੋਂ ਅਲੱਗ ਹੱਟ ਕੇ ਈਰਾਨ ਨਾਲ ਗੱਲਬਾਤ ‘ਚ ਇਹ ਮੁੱਦਾ ਉਠਿਆ। ਨਾਂਅ ਜ਼ਾਹਿਰ ਨਾ ਕਰਨ ਦੀ ਬੇਨਤੀ ‘ਤੇ ਅਧਿਕਾਰੀ ਨੇ ਦੱਸਿਆ ਕਿ ਇਸ ਗੱਲਬਾਤ ‘ਚ ਇਰਾਕ ਦੇ ਭਵਿੱਖ ਨੂੰ ਲੈ ਕੇ ਸੈਨਿਕ ਜਾਂ ਰਣਨੀਤਕ ਗੱਲਬਾਤ ਸ਼ਾਮਿਲ ਨਹੀਂ ਹੋਵੇਗੀ।

ਅਧਿਕਾਰੀ ਨੇ ਦੱਸਿਆ ਕਿ ਅਸੀਂ ਚਰਚਾ ਕਰਾਂਗੇ ਕਿ ਈਰਾਨ ਸਮੇਤ ਖੇਤਰ ਦੇ ਕਈ ਦੇਸ਼ਾਂ ਦੇ ਸਾਹਮਣੇ ਆਈ. ਐਸ. ਆਈ. ਐਲ. ਦਾ ਖ਼ਤਰਾ ਕਿਸ ਤਰ੍ਹਾਂ ਮੌਜੂਦ ਹੈ।

WRITTEN BY