ਮਾਨਹਾਈਮ/ਜਰਮਨੀ, 16 ਜੂਨ (ਪੀ. ਟੀ)- ਸਿੱਖ ਫੈਡਰੇਸ਼ਨ ਜਰਮਨੀ ਦੇ ਸੀਨੀਅਰ ਆਗੂ ਅਤੇ ਸਤਿਕਾਰਯੋਗ ਪੰਥਕ ਸ਼ਖਸੀਅਤ ਭਾਈ ਗੁਰਦਿਆਲ ਸਿੰਘ ਲਾਲੀ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਭਾਈ ਲਾਲੀ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ ਦੇ ਮਾਤਾ ਬੀਬੀ ਚਰਨ ਕੌਰ 80 ਸਾਲ ਦੀ ਵੱਧ ਉਮਰ ਭੋਗ ਕੇ ਸੰਖੇਪ ਜਿਹੀ ਬਿਮਾਰੀ ਪਿੱਛੋਂ ਪਿੰਡ ਬਿਸਰਾਮਪੁਰ (ਨੇੜੇ ਕਰਤਾਰਪੁਰ) ਵਿਖੇ ਸਦੀਵੀਂ ਵਿਛੋੜਾ ਦੇ ਗਏ। ਬੀਬੀ ਕੁਲਵਿੰਦਰ ਕੌਰ ਆਪਣੀ ਮਾਤਾ ਦੇ ਆਖਰੀ ਦਰਸ਼ਨਾਂ ਲਈ ਪੰਜਾਬ ਪਹੁੰਚ ਗਏ ਹਨ। ਭਾਈ ਗੁਰਦਿਆਲ ਸਿੰਘ ਲਾਲੀ ਜੋ ਲੰਮੇ ਸਮੇਂ ਤੋਂ ਜਰਮਨ ਰਹਿ ਰਹੇ ਹਨ, ਉਨ੍ਹਾਂ ਨਾਲ ਵੱਖ-ਵੱਖ ਪੰਥਕ ਜੱਥੇਬਦੀਆਂ ਧਾਰਮਿਕ ਸੰਸਥਾਵਾਂ ਤੇ ਸਮਾਜਿਕ ਆਗੂਆਂ ਵੱਲੋਂ ਹਮਦਰਦੀ ਪ੍ਰਗਟਾਈ ਜਾ ਰਹੀ ਹੈ।
ਭਾਈ ਗੁਰਦਿਆਲ ਸਿੰਘ ਲਾਲੀ ਨੂੰ ਸਦਮਾ ਸੱਸ ਮਾਤਾ ਚਰਨ ਕੌਰ ਦਾ ਦਿਹਾਂਤ



