ਡੀ.ਜੀ.ਪੀ. ਗੁਪਤਾ ਦਾ ਬਿਆਨ ਸਿੱਖਾਂ ਪ੍ਰਤੀ ਲੁਕੀ ਹੋਈ ਨਫਰਤ ਦਾ ਪ੍ਰਗਟਾਵਾ : ਜੱਥੇ. ਜਗਜੀਤ ਸਿੰਘ ਗਾਬਾ

ਜਲੰਧਰ, 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੌਜੂਦਾ ਡੀਜੀਪੀ ਦਿਨਕਰ ਗੁਪਤਾ ਨੇ ਜੋ ਬਿਆਨ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਸਬੰਧ ਵਿੱਚ ਦਿੱਤਾ ਹੈ ਉਹ ਬਿਆਨ ਸਿੱਖਾਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਲੁਕੀ ਹੋਈ ਨਫਰਤ ਦਾ ਪ੍ਰਗਟਾਵਾ ਕਰਦਾ ਹੈ। ਇਹੋ ਜਿਹਾ ਬਿਆਨ ਐਡੇ ਵੱਡੇ ਅਹੁਦੇ ‘ਤੇ ਕੰਮ ਕਰਨ ਵਾਲਾ ਕੋਈ ਵੀ ਅਫ਼ਸਰ ਐਵੇਂ ਨਹੀਂ ਦੇ ਸਕਦਾ। ਇਸ ਪਿੱਛੇ ਗਹਿਰੀ ਸਾਜ਼ਿਸ਼ ਹੋ ਸਕਦੀ ਹੈ। ਇਹੋ ਜਿਹੀ ਮਾਨਸਿਕਤਾ ਵਾਲੇ ਬੰਦੇ ਨੂੰ ਡੀਜੀਪੀ ਵਰਗੇ ਮਹੱਤਵਪੂਰਨ ਅਹੁਦੇ ‘ਤੇ ਨਹੀਂ ਰਹਿਣ ਦੇਣਾ ਚਾਹੀਦਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਦਿਨਕਰ ਗੁਪਤਾ ਨੂੰ ਅਹੁਦੇ ਤੋਂ ਫਾਰਗ ਕੀਤਾ ਜਾਵੇ। ਬੜੀਆਂ ਅਰਦਾਸਾਂ ਤੋਂ ਬਾਅਦ ਜੋ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਖੁੱਲ੍ਹ ਮਿਲੀ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਬਰਦਾਸ਼ਤ ਨਹੀਂ ਕਰ ਰਹੇ ਜਦੋਂ ਤੋਂ ਇਹ ਰਸਤਾ ਖੁੱਲ੍ਹਿਆ ਹੈ ਸਿੱਖ ਵਿਰੋਧੀ ਸ਼ਕਤੀਆਂ ਇਸ ਨੂੰ ਕਿਸੇ ਤਰ੍ਹਾਂ ਬੰਦ ਕਰਾਉਣ ‘ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਸ਼ਕਤੀਆਂ ਦੀ ਪ੍ਰਤੀਨਿਧਤਾ ਦਿਨਕਰ ਗੁਪਤਾ ਦੇ ਬਿਆਨ ਤੋਂ ਪ੍ਰਗਟ ਹੁੰਦੀ ਹੈ। ਜਿੱਥੇ ਰਸਤਾ ਬੰਦ ਕਰਾਉਣਾ ਚਾਹੁਣ ਵਾਲੀਆਂ ਸ਼ਕਤੀਆਂ ਝੂਠੇ ਦੋਸ਼ ਲਾ ਕੇ ਕਰ ਰਹੀਆਂ ਹਨ, ਜਿਸ ਨੂੰ ਸਿੱਖ ਕੌਮ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ। ਪੰਜਾਬ ਸਰਕਾਰ ਸਮਾਂ ਰਹਿੰਦਿਆਂ ਕਿਸੇ ਵੀ ਨਿਰਪੱਖ ਅਫ਼ਸਰ ਨੂੰ ਪੰਜਾਬ ਪੁਲਿਸ ਦੀ ਵਾਗਡੋਰ ਸੰਭਾਲ ਦਵੇ। ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਖਰਾਬ ਹੈ। ਦਿਨ ਦਿਹਾੜੇ ਕਤਲ ਅਤੇ ਡਾਰੇ ਪੈ ਰਹੇ ਹਨ।

Send this to a friend