ਹੁਸ਼ਿਆਰਪੁਰ, 24 (ਤਰਸੇਮ ਦੀਵਾਨਾ)- ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵੱਲੋਂ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਡ ਕਰਾਸ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਜਨ ਔਸਧੀ ਕੇਦਰ ਅਤੇ ਫੀਜੀਉ ਥਰੈਪੀ ਸੈਟਰ ਦਾ ਅਚਾਨਿਕ ਦੋਰਾ ਕੀਤਾ ਅਤੇ ਜਨ ਔਸ਼ਧੀ ਕੇਦਰ ਵਿੱਚ ਮਰੀਜਾਂ ਨੂੰ ਵਾਜਿਬ ਰੇਟ’ ਤੇ ਦਿੱਤੀਆਂ ਜਾ ਰਹੀਆਂ ਦਵਾਈਆਂ ਦੀ ਉਪਲੱਬਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੋਕੇ ਉਹਨਾਂ ਦੇ ਨਾਲ ਨਰੇਸ਼ ਗੁਪਤਾ ਸੈਕਟਰੀ ਰੈਡ ਕਰਾਸ ਹੁਸ਼ਿਆਰਪੁਰ, ਸਿਵਲ ਸਰਜਨ ਡਾ. ਜਸਬੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾਂ ਐਸ, ਐਮ ਉ ਡਾ ਜਸਵਿੰਦਰ ਸਿੰਘ, ਜਤਿੰਦਰ ਪਾਲ ਸਿੰਘ ਆਦਿ ਹਾਜਰ ਸਨ । ਡਿਪਟੀ ਕਮਿਸ਼ਨਰ ਵੱਲੋ ਜਨ ਔਸਧੀ ਕੇਦਰ ਤੇ ਤਾਇਨਾਤ ਕਰਮਚਾਰੀਆਂ ਨਾਲ ਗਲੱਬਾਤ ਕਰਦੇ ਹੋਏ ਤਸੱਲੀ ਪ੍ਰਗਟ ਕੀਤੀ । ਸਿਹਤ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ, ਉਹਨਾਂ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਵੱਲੋ ਮਰੀਜਾਂ ਨੂੰ ਜਨ ਔਸ਼ਧੀ ਕੇਦਰ ਵਿੱਚ ਮੌਜੂਦ ਦਵਾਈਆ ਵਿੱਚੋ ਹੀ ਲਿਖੀਆ ਜਾਣ ਤਾਂ ਜੋ ਲੋਕਾਂ ਨੂੰ ਸਸਤਾ ਤੇ ਮਿਆਰੀ ਇਲਾਜ ਮਿਲ ਸਕੇ ।