ਪੈਰ ਤਿਲਕਣ ਕਾਰਨ ਨੌਜਵਾਨ ਘੱਗਰ ‘ਚ ਰੁੜਿਆ

ਐਨਡੀਆਰਐਫ ਦੀ ਟੀਮ ਵੱਲੋਂ ਭਾਲ ਜਾਰੀ

ਮਾਨਸਾ, 24 ਫਰਵਰੀ (ਬਲਜੀਤ ਪਾਲ)- ਨੌਜਵਾਨ ਦਾ ਪੈਰ ਫਿਸਲਣ ਕਰਕੇ ਘੱਗਰ ਵਿੱਚ ਰੁੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਜਾ ਸਿੰਘ (38) ਪੁੱਤਰ ਗੁਰਦਿਆਲ ਸਿੰਘ ਵਾਸੀ ਵਾਰਡ ਨੰਬਰ 5 ਸਰਦੂਲਗੜ੍ਹ ਘੱਗਰ ਤੇ ਗਿਆ ਸੀ। ਅਚਾਨਕ ਪੈਰ ਫਿਸਲਣ ਕਾਰਨ ਉਹ ਘੱਗਰ ਵਿੱਚ ਰੁੜ੍ਹ ਗਿਆ। ਨੇੜਲੇ ਲੋਕਾਂ ਨੂੰ ਪਤਾ ਲੱਗਣ ਤੇ ਉਸ ਨੂੰ ਬਚਾਉਣ ਦੀ ਕੋਸ਼ਸ਼ ਕੀਤੀ ਪਰ ਉਹ ਉਨ੍ਹਾਂ ਦੀ ਪਹੁੰਚ ਤੋਂ ਦੂਰ ਚਲਾ ਗਿਆ ਅਤੇ ਘੱਗਰ ਦੇ ਜ਼ਹਿਰੀਲੇ ਅਤੇ ਕੈਮੀਕਲ ਯੁਕਤ ਪਾਣੀ ਵਿੱਚ ਡੁੱਬ ਗਿਆ। ਲੋਕਾਂ ਵੱਲੋਂ ਆਪਣੇ ਲੇਬਲ ਤੇ ਭਾਲ ਕਰਨ ਤੇ ਵੀ ਜਦ ਉਹ ਨਹੀਂ ਮਿਲਿਆ ਤਾਂ ਉਸ ਦੀ ਸੂਚਨਾ ਸਬੰਧਿਤ ਪੁਲਿਸ ਥਾਣਾ ਸਰਦੂਲਗੜ੍ਹ ਨੂੰ ਦਿੱਤੀ ਗਈ। ਇਸ ਸਬੰਧੀ ਡੀਐਸਪੀ ਸਰਦੂਲਗੜ੍ਹ ਸੰਜੀਵ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਸਰਦੂਲਗੜ੍ਹ ਦੇ ਵਾਰਡ ਨੰਬਰ ਪੰਜ ਦੇ ਇੱਕ ਵਿਅਕਤੀ ਦੇ ਘੱਗਰ ਵਿੱਚ ਰੁੜ੍ਹ ਜਾਣ ਦੀ ਸੂਚਨਾ ਮਿਲੀ ਸੀ । ਉਸ ਦੀ ਭਾਲ ਲਈ ਪ੍ਰਸ਼ਾਸਨ ਵੱਲੋਂ ਐਨ.ਡੀ.ਆਰ.ਐਫ. ਦੀ ਟੀਮ ਨੂੰ ਸੱਦਕੇ ਵਿਅਕਤੀ ਦੀ ਭਾਲ ਜਾਰੀ ਹੈ। ਸਿਵਲ ਤੇ ਪੁਲਸ ਪ੍ਰਸ਼ਾਸਨ ਨੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਘੱਗਰ ਦਾ ਪਾਣੀ ਜ਼ਿਆਦਾ ਕਾਲਾ ਤੇ ਗੰਧਲਾ ਹੋਣ ਕਰਕੇ ਕੁਝ ਦਿਖਾਈ ਨਹੀਂ ਦੇ ਰਿਹਾ ਫਿਰ ਵੀ ਟੀਮ ਵੱਲੋਂ ਆਪਣੀਆਂ ਕੋਸ਼ਿਸ਼ਾਂ ਜਾਰੀ ਹਨ। ਜਲਦੀ ਹੀ ਟੀਮ ਵੱਲੋਂ ਲਾਸ਼ ਨੂੰ ਪਾਣੀ ਵਿੱਚੋਂ ਲੱਭ ਲਿਆ ਜਾਵੇਗਾ।

Send this to a friend