ਫਗਵਾੜਾ, 24 ਫਰਵਰੀ (ਕੁਨਾਲ ਸ਼ਰਮਾ)- ਪੰਜਾਬ ਲਿਟਰੱਰੀ ਫੋਰਮ, ਪੰਜਾਬੀ ਵਿਰਸਾ ਟਰੱਸਟ ਅਤੇ ਪਿੰਡ ਗੰਡਵਾਂ ਦੇ ਪਰਵਾਸੀ ਪੰਜਾਬੀਆਂ ਵਲੋਂ ਅੱਜ ਇਕ ਸਮਾਗਮ ਦੌਰਾਨ ਪ੍ਰਸਿੱਧ ਸਿੱਖ ਲੇਖਕ ਅਤੇ ਸਕਾਲਰ ਡਾ. ਸਰੂਪ ਸਿੰਘ ਅਲੱਗ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਪੰਜਾਬੀ ਵਿਚ ਲਿਖੀ ਪੁਸਤਕ ਦਾ ਅੰਗਰੇਜ਼ੀ ਐਡੀਸ਼ਨ ”ਗੁਰੂ ਨਾਨਕ- ਦਾ ਮਾਸਟਰ ਡਿਵਾਈਨ” ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਪੁਸਤਕ ਦੇ ਯੂ.ਕੇ. ਵਿਚ ਵਸੇ ਐਨ.ਆਰ.ਆਈ ਸਪਾਂਸਰ ਦੰਪਤੀ ਸ. ਚਰਨਜੀਤ ਸਿੰਘ ਗੰਢਮ ਅਤੇ ਸਰਦਾਰਨੀ ਗੁਰਮੇਜ ਕੌਰ ਗੰਢਮ ਦੇ ਜੱਦੀ ਪਿੰਡ ਗੰਡਵਾਂ ਵਿਚਲੇ ਫਾਰਮ ਹਾਊਸ ਵਿਚ ਕੀਤਾ ਗਿਆ।ਇਸ ਵਿਚ ਇਲਾਕੇ ਦੇ ਮੁਹਤਬਰ ਸ਼ਾਮਲ ਹੋਏ। ਇਸ ਕਿਤਾਬ ਦੀਆਂ 1000 ਕਾਪੀਆਂ ਛਾਪੀਆਂ ਗਈਆਂ ਹਨ ਜੋ ਪਾਠਕਾਂ ਵਿਚ ਮੁਫਤ ਵੰਡੀਆਂ ਜਾਣਗੀਆਂ।ਪੁਸਤਕ ਰਿਲੀਜ਼ ਸਮੇਂ ਕਈ ਕਾਪੀਆਂ ਫਰੀ ਵੰਡੀਆਂ ਵੀ ਗਈਆਂ।ਗੰਢਮ ਦੰਪਤੀ ਨੇ ਇਸ ਤੋਂ ਪਹਿਲਾਂ ਗੁਰੂ ਨਾਕਨ ਦੇਵ ਬਾਰੇ ਪੰਜਾਬੀ ਵਿਚ ਲਿਖੀ ਪੁਸਤਕ ਦੇ ਦੋ ਐਡੀਸ਼ਨ ਸਪਾਂਸਰ ਕੀਤੇ ਸਨ ਜੋ 550ਵੇਂ ਪ੍ਰਕਾਸ਼ ਪੁਰਬ ਮੌਕੇ ਅਤੇ ਬਾਦ ਵਿਚ ਸੰਗਤਾਂ ਵਿਚ ਮੁਫਤ ਵੰਡੇ ਗਏ।ਡਾ. ਅਲੱਗ ਨੇ ਇਹ ਕਿਤਾਬਾਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਭਾਰਤ-ਪਾਕਿਸਤਾਨ ਬਾਡਰ ਉਪਰ ਜਾ ਕੇ ਵੀ ਮੁਫਤ ਵੰਡੀਆਂ। ਇਸ ਸਮੇਂ ਡਾ. ਸਰੂਪ ਸਿੰਘ ਅਲੱਗ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਜਸਬੀਰ ਕੌਰ ਅਲੱਗ ਨੂੰ ਫੋਰਮ ਅਤੇ ਟਰੱਸਟ ਦੇ ਪ੍ਰਧਾਨ ਪ੍ਰੋ. ਜਸਵੰਤ ਸਿਘੰ ਗੰਡਮ ਅਤੇ ਇੰਗਲੈਂਡ ਰਹਿੰਦੇ ਚਰਨਜੀਤ ਸਿੰਘ ਗੰਡਮ ਨੇ ਉਹਨਾ ਨੂੰ ਸਿਰੋਪਾਓ ਅਤੇ ਸਾਈਟੇਸ਼ਨ ਦੇ ਕੇ ਸਨਮਾਨਤ ਕੀਤਾ। ਡਾ. ਸਰੂਪ ਸਿੰਘ ਅਲੱਗ ਨੇ ਇਸ ਮੌਕੇ ਦਸਿਆ ਕਿ ਉਹ ਹੁਣ ਤਕ 110 ਕਿਤਾਬਾਂ ਲਿਖ ਚੁੱਕੇ ਹਨ।ਸਿੱਖ ਧਰਮ,ਗੁਰੂਆਂ,ਸਿੱਖ ਇਤਿਹਾਸ ਬਾਰੇ ਇਹ ਕਿਤਾਬਾਂ ਪੰਜਾਬੀ,ਅੰਗਰੇਜ਼ੀ,ਹਿੰਦੀ,ਬੰਗਾਲੀ,ਗੁਜਰਾਤੀ,ਡੱਚ ਭਾਸ਼ਾਂਵਾਂ ਵਿਚ ਛਾਪੀਆਂ ਗਈਆਂ ਹਨ। ਉਹਨਾਂ ਦੀ ਸ਼ਾਹਕਾਰ ਕਿਤਾਬ ‘ਹਰਿਮੰਦਰ ਦਰਸ਼ਨ” ਦੇ ਹੁਣ ਤਕ 215 ਐਡੀਸ਼ਨ ਛਪ ਚੁਕੇ ਹਨ।ਹੁਣ ਤਕ ਉਹ 50 ਲੱਖ ਕਿਤਾਬਾਂ ਮੁਫਤ ਵੰਡ ਚੁਕੇ ਹਨ!ਉਹਨਾਂ ਦੇ ਇਸ ਮਾਹਰਕੇ ਲਈ ਉਹਨਾਂ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਵੀ ਦਰਜ ਹੋ ਚੁੱਕਾ ਹੈ।ਉਹਨਾਂ ਨੂੰ ਹੁਣ ਤੀਕ ਕੋਈ 60 ਪ੍ਰਾਂਤਕ,ਕੌਮੀ ਅਤੇ ਕੌਮਾਂਤਰੀ ਸਨਮਾਨ ਮਿਲ ਚੁੱਕੇ ਹਨ।ਇਹਨਾਂ ਵਿਚ ਅਕਾਲ ਤਖਤ ਸਾਹਿਬ,ਪੰਜਾਬ ਸਰਕਾਰ ਅਤੇ ਬਦੇਸ਼ਾਂ ਦੀ ਸੰਗਤ ਵਲੋਂ ਮਿਲੇ ਸਨਮਾਨ ਸ਼ਾਮਲ ਹਨ।’ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ’ ਦੇ ਚੇਅਰਮੈਨ ਡਾ. ਸਰੂਪ ਸਿੰਘ ਅਲੱਗ ਦਾ ਮਿਸ਼ਨ ‘ਸ਼ਬਦ’ ਅਤੇ ‘ਅੱਖਰ’ ਦੀ ਮਹਿਮਾ ਸਰਲ ਅਤੇ ਸੁੰਦਰ ਭਾਸ਼ਾ ਵਿਚ ਘਰ ਘਰ ਵਿਚ ਪਹੁੰਚਾਉਣਾ ਹੈ। ਅੱਜ ਦੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਯੂ.ਕੇ ਦੀ ਗੰਢਮ ਦੰਪਤੀ ਤੋਂ ਇਲਾਵਾ ਫੋਰਮ ਅਤੇ ਟਰੱਸਟ ਦੇ ਪ੍ਰਧਾਨ ਪ੍ਰੋ.ਜਸਵੰਤ ਸਿੰਘ ਗੰਡਮ, ਪੰਚਾਇਤ ਮੈਂਬਰ ਕਸ਼ਮੀਰ ਕੌਰ, ਸਮਾਜ ਸੇਵਕ ਬਲਬੀਰ ਸਿੰਘ, ਅਮਰਜੀਤ ਸਿੰਘ, ਉਂਕਾਰ ਸਿੰਘ, ਕਰਮਜੀਤ ਸਿੰਘ, ਅਮਿਤ ਸਿੰਘ, ਠੇਕੇਦਾਰ ਸ਼ਿੰਦਰਪਾਲ, ਰਾਜ ਕੁਮਾਰ, ਸਿਮਰਨਜੀਤ ਕੌਰ, ਬਲਜੀਤ ਕੌਰ ਸ਼ਾਮਿਲ ਸਨ।