ਲੁਧਿਆਣਾ, 21 ਫਰਵਰੀ (ਜਸਪਾਲ ਅਰੋੜਾ)- ਥਾਣਾ ਦੁਗਰੀ ਦੇ ਅਧੀਨ ਆਉਂਦੀ ਸ਼ਹੀਦ ਭਗਤ ਸਿੰਘ ਨਗਰ ਚੌਕੀਂ ਦੀ ਪੁਲਸ ਪਾਰਟੀ ਨੇ ਜਵੱਦੀ ਇਲਾਕੇ ‘ਚ ਪ੍ਰਾਪਟੀ ਡੀਲਰ ਦੇ ਡਰਾਈਵਰ ਵਲੋਂ ਸਾਢੇ 6 ਲੱਖ ਦੀ ਨਗਦੀ ਲੈ ਕੇ ਭਜਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਟੀਮ ਨੇ ਪੱਖੋਵਾਲ ਨਹਿਰ ਤੇ ਨਾਕੇਬੰਦੀ ਦੌਰਾਨ ਦੋਸ਼ੀ ਡਰਾਈਵਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 6 ਲੱਖ 49 ਹਜਾਰ ਦੀ ਨਗਦੀ ਬਰਾਮਦ ਕਰ ਲਈ। ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਏ ਸੀ ਪੀ ਸੰਦੀਪ ਵਡੇਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਦਿਨ ਪਹਿਲਾਂ ਜਵੱਦੀ ਦੇ ਪ੍ਰਾਪਰਟੀ ਡੀਲਰ ਗੁਲਸ਼ਨ ਕੁਮਾਰ ਦਾ ਡਰਾਈਵਰ ਬਲਦੇਵ ਸਿੰਘ ਆਪਣੇ ਮਾਲਿਕ ਵਲੋਂ ਦਿਤੀ ਸਾਢੇ 6 ਲੱਖ ਦੀ ਨਗਦੀ ਕਾਰ ‘ਚ ਰੱਖਣ ਦੀ ਬਜਾਏ ਨਗਦੀ ਲੈ ਕੇ ਭੱਜ ਗਿਆ ਸੀ ਮੌਕੇ ਤੇ ਪਹੁੰਚੇ ਥਾਣਾ ਦੁਗਰੀ ਮੁਖੀ ਦਵਿੰਦਰ ਕੁਮਾਰ ਅਤੇ ਚੌਕੀਂ ਮੁਖੀ ਸੁਨੀਲ ਕੁਮਾਰ ਨੇ ਜਾਂਚ ਕਰਦੇ ਹੋਏ ਮਾਮਲਾ ਦਰਜ ਕਰਕੇ ਦੋਸ਼ੀ ਡਰਾਈਵਰ ਦੀ ਭਾਅ ਸ਼ੁਰੂ ਕਰ ਦਿਤੀ ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਅਨੁਸਾਰ ਓਹਨਾ ਦੇ ਸ਼ਹੀਦ ਭਗਤ ਸਿੰਘ ਚੌਕੀਂ ਮੁਖੀ ਸੁਨੀਲ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਦੋਸ਼ੀ ਪ੍ਰਾਪਟੀ ਡੀਲਰ ਦੀ ਨਗਦੀ ਲੈ ਕੇ ਭਜਿਆ ਡਰਾਈਵਰ ਨਗਦੀ ਲੈ ਕੇ ਭਜਨ ਦੀ ਫ਼ਿਰਾਕ ਵਿਚ ਪੱਖੋਵਾਲ ਰੋਡ ਨਹਿਰ ਵੱਲ ਨੂੰ ਜਾ ਰਿਹਾ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਪੱਖੋਵਾਲ ਨਹਿਰ ਤੇ ਨਾਕੇਬੰਦੀ ਕਰਕੇ ਦੋਸ਼ੀ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ 6 ਲੱਖ 49 ਹਜਾਰ ਦੀ ਨਗਦੀ ਬਰਾਮਦ ਕਰ ਲਈ ਅਤੇ ਦੋਸ਼ੀ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ।