ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੁੰਡਾ ਮਾਫੀਆ ਵਿਰੁੱਧ ਦਿੱਤਾ ਮੰਗ ਪੱਤਰ

ਰੂਪਨਗਰ, 17 ਫਰਵਰੀ, (ਅਸ਼ੋਕ ਪਾਲ ਸਿੰਘ ਬੇਲਾ)- ਸਥਾਨਕ ਜਿਲ੍ਹੇ ਦੇ ਦਰਜਨਾਂ ਪਿੰਡਾਂ ਦੇ ਵਸਨੀਕ ਗੁੰਡਾ ਮਾਫੀਆ ਦੀ ਗੁੰਡਾਗਰਦੀ ਤੋਂ ਤੰਗ ਹੋ ਕੇ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁਖੀ ਨੂੰ ਮੰਗ ਪੱਤਰ ਦੇਣ ਪਹੁੰਚੇ ਪ੍ਰੰਤੂ ਐਸ ਐਸ ਪੀ ਦੀ ਗੈਰ ਹਾਜਰੀ ਚ ਮੰਗ ਪੱਤਰ ਐਸ ਪੀ (ਹੈ ਕੁ)ਬਲਵਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਗਿਆ । ਐਡਵੋਕੇਟ ਦਿਨੇਸ਼ ਚੱਢਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਦਰਿਆ ਸਤਲੁਜ ਸਮੇਤ ਅਨੇਕਾਂ ਥਾਵਾਂ ਤੋਂ ਗੈਰ ਕਾਨੂੰਨੀ ਮਾਇਨਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਗੈਰ ਸਰਕਾਰੀ ਲੋਕ ਲੋਕਲ ਬਾਸ਼ਿੰਦਿਆਂ ਕੋਲੋਂ ਜਬਰਦਸਤੀ ਗੁੰਡਾਗਰਦੀ ਕਰਕੇ ਗੁੰਡਾ ਟੈਕਸ ਦੀ ਵਸੂਲੀ ਕਰ ਰਹੇ ਹਨ, ਗੁੰਡਾ ਟੈਕਸ ਨਾ ਦੇਣ ‘ਤੇ ਲੋਕਾਂ ਦੀ ਕੁੱਟ ਮਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਜਿਆਦਾਤਰ ਵਸੋਂ ਗਰੀਬ ਹੈ ਤੇ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੀ ਹੈ ਪ੍ਰੰਤੂ ਹੋਰਨਾਂ ਰਾਜਾਂ ਦੇ ਲੋਕ ਮਿਹਨਤ ਮਜਦੂਰੀ ਕਰਨ ਤੋਂ ਰੋਕਦੇ ਹਨ ਤੇ ਧੱਕੇਸ਼ਾਹੀ ਨਾਲ ਜਬਰੀ ਪੈਸੇ ਦੀ ਵਸੂਲੀ ਕਰਦੇ ਹਨ। ਉਨ੍ਹਾਂ ਪ੍ਰਸਾਸ਼ਨਿਕ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਲਾਕੇ ਵਿੱਚ ਹੁੰਦੀ ਨਜਾਇਜ਼ ਮਾਇਨਿੰਗ ਨੂੰ ਰੋਕਣ ਦਾ ਉਪਰਾਲਾ ਕੀਤਾ ਜਾਵੇ ਅਤੇ ਇਨ੍ਹਾਂ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾਵੇ। ਉਨ੍ਹਾਂ ਵੱਲੋਂ ਚਿਤਾਵਨੀ ਭਰੇ ਲਹਿਜੇ ਚ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਗੁੰਡਾ ਟੈਕਸ ਇਕੱਠਾ ਕਰਨ ਵਾਲੇ ਅਤੇ ਗੈਰ ਸਰਕਾਰੀ ਮਾਇਨਿੰਗ ਚ ਸਾ?ਮਿਲ ਗੁੰਡਾ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਮੁੱਚੇ ਇਲਾਕੇ ਦੇ ਲੋਕਾਂ ਵੱਲੋਂ ਪੰਜਾਬ ਦੀ ਸਰਕਾਰ ਵਿਰੁੱਧ ਜਬਰਦਸਤ ਸੰਘਰਸ਼ ਛੇੜਿਆ ਜਾਵੇਗਾ। ਇਸ ਮੌਕੇ ਐਡਵੋਕੇਟ ਸ੍ਰੀ ਚੱਡਾ ਨਾਲ ਦਰਜਨਾਂ ਲੋਕਾਂ ਦਾ ਵੱਡਾ ਇਕੱਠ ਸੀ।

Send this to a friend