ਮੂਣਕ ਪਾਤੜਾਂ ਸੜਕ ਦਾ ਨਾਮ ਸਾਬਕਾ ਮੁੱਖ ਮੰਤਰੀ ਬਾਬੂ ਬਿਰਸ ਭਾਨ ਦੇ ਨਾਂਅ ‘ਤੇ ਰੱਖਿਆ

ਵਿਜੈਇੰਦਰ ਸਿੰਗਲਾ, ਬੀਬੀ ਭੱਠਲ ਤੇ ਸਾਬਕਾ ਜੱਜ ਅਸ਼ੋਕ ਭਾਨ ਨੇ ਰੱਖਿਆ ਨੀਂਹ ਪੱਥਰ

ਮੂਣਕ, 15 ਫਰਵਰੀ (ਕੁਲਵੰਤ ਸਿੰਘ ਦੇਹਲਾ)- ਮੂਣਕ ਪਾਤੜਾਂ ਸੜਕ ਦਾ ਪਿੰਡ ਬੰਗਾਂ ਦੇ ਬੱਸ ਸਟੈਂਡ ਤੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਪਲਾਇੰਨਗ ਬੋਰਡ ਦੀ ਉਪ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ, ਸੁਪਰੀਮ ਕੋਰਟ ਦੇ ਸਾਬਕਾ ਜੱਜ ਅਸ਼ੋਕ ਭਾਨ ਨੇ ਸਾਂਝੇ ਤੌਰ ਤੇ ਇਸ ਸੜਕ ਦਾ ਨਾਮ ਪੈਪਸੂ ਸਮੇਂ ਮੁੱਖ ਮੰਤਰੀ ਰਹੇ ਸਵਰਗਵਾਸੀ ਬਾਬੂ ਬਿਰਸਭਾਨ ਦੇ ਨਾਮ ਦਾ ਨੀਂਹ ਪੱਥਰ ਰੱਖਿਆ ਇਸ ਦੋਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾਂ ਵਿਖੇ ਰੱਖੇਂ ਸਮਾਗਮਾਂ ਵਿੱਚ ਬੋਲਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਬਾਬੂ ਬਿਰਸਭਾਨ ਜੀ ਦੀਆਂ ਕੀਤੀਆਂ। ਕੁਰਬਾਨੀਆਂ ਤੇ ਕੀਤੇ ਵਿਕਾਸ ਕਾਰਜਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਇਸ ਸਮੇਂ ਉਨ੍ਹਾਂ ਬੰਗਾਂ ਸਕੂਲ ਲਈ ਬਾਸਕਟ ਬਾਲ ਦੇ ਗਰਾਉਂਡ ਅਤੇ ਮਿਡ ਡੇ ਮੀਲ ਦੀ ਰਸੋਈ ਸੈਡ ਕਮਰਿਆਂ ਦੀ ਮੰਗ ਜਲਦੀ ਪੂਰਾ ਕਰਨ ਦਾ ਭਰੋਸਾ ਦਵਾਇਆ ਇਸ ਮੌਕੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਬੋਲਦਿਆਂ ਕਿਹਾ ਕਿ ਇਸ ਸੜਕ ਦਾ ਨਾਮ ਬਹੁਤ ਪਹਿਲਾਂ ਹੀ ਰੱਖਿਆ ਜਾਣਾ ਚਾਹੀਦਾ ਸੀ ਪਰ ਹੁਣ ਵੀ ਬਹੁਤ ਚੰਗਾ ਹੋਇਆ ਕਿ ਇਹ ਸੜਕ ਅਜ਼ਾਦੀ ਘੁਲਾਟੀਆਂ ਦੀ ਯਾਦ ਬਣੀ ਹੈ, ਇਸ ਦੋਰਾਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਸ਼ੋਕ ਭਾਨ ਨੇ ਕਿਹਾ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੂਣਕ ਵਿਖੇ ਦੂਜੀ ਕੋਰਟ 24 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ, ਜਿਸ ਵਿਚ ਲੋਕਾਂ ਨੂੰ ਇਨਸਾਫ਼ ਮਿਲਣ ਵਿੱਚ ਸਮਾਂ ਘੱਟ ਲੱਗੇਗਾ,ਸਟੇਜ ਦਾ ਸੰਚਾਲਨ ਬਹੁਤ ਹੀ ਵਧੀਆ ਢੰਗ ਨਾਲ ਮੈਡਮ ਰੁਪਿੰਦਰ ਕੌਰ ਅਤੇ ਪੂਨਮ ਮਦਾਨ ਨੇ ਕੀਤਾ, ਇਸ ਮੌਕੇ ਐੱਮ ਐੱਲ ਏ ਨਿਰਮਲ ਸਿੰਘ ਸ਼ੁਤਰਾਣਾ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਰਘਬੀਰ ਸਿੰਘ ਬਨਾਰਸੀ,ਸਮਾਜ ਸੇਵੀ ਵਿਪਨ ਗਰਗ,ਪੋਲੋਜੀਤ ਸਿੰਘ ਮਕੋਰੜ, ਜਗਦੀਸ਼ ਗੋਇਲ ਪ੍ਰਧਾਨ ਨਗਰ ਪੰਚਾਇਤ ਮੂਨਕ, ਕੈਪਟਨ ਮੁਖਤਿਆਰ ਸਿੰਘ ਸਰਪੰਚ ਬੰਗਾਂ, ਕੈਪਟਨ ਮੱਘਰ ਸਿੰਘ, ਚਾਂਦੀ ਰਾਮ ਬੰਗਾਂ,ਅਮਰ ਸਿੰਘ ਸਾਬਕਾ ਸਰਪੰਚ, ਰਾਮ ਸਿੰਘ ਬੰਗਾਂ,ਭੂਰਾ ਸਿੰਘ ਨੰਬਰਦਾਰ, ਸਾਬਕਾ ਚੇਅਰਮੈਨ ਰਾਜਵਿੰਦਰ ਸਿੰਘ ਬਾਦਲਗੜ, ਕੁਲਦੀਪ ਸਿੰਘ ਬਾਦਲ ਗੜ, ਪ੍ਰਵੀਨ ਸਿੰਘ ਬਾਦਲਗੜ, ਐੱਸ ਡੀ ਓ ਹਰਸ਼ ਗੋਇਲ, ਐੱਸ ਡੀ ਐੱਮ ਕਾਲ਼ਾ ਰਾਮ ਹਾਸਲ, ਡੀ ਐੱਸ ਪੀ ਬੂਟਾ ਸਿੰਘ, ਐੱਸ ਐੱਚ ਓ ਗੁਰਮੀਤ ਸਿੰਘ ਮੂਣਕ, ਪ੍ਰਿੰਸੀਪਲ ਸੰਜੀਵ ਸ਼ਰਮਾ, ਰਵਿੰਦਰ ਸ਼ਰਮਾ, ਪ੍ਰਿੰਸੀਪਲ ਹਰਪ੍ਰੀਤ ਕੌਰ, ਹਿਮਾਂਸ਼ੂ ਸਿੰਗਲਾ ਤੇ ਸਕੂਲ ਸਟਾਫ ਹਾਜ਼ਰ ਸੀ।

Send this to a friend