Skip to content
Independent perspectives. Global stories.
BREAKING

ਮੋਦੀ ਸਰਕਾਰ ਦੇ ਸਾਹਮਣੇ ਮਹਿੰਗਾਈ ਦੇ ਮੋਰਚੇ ’ਤੇ ਨਵੀਂ ਚੁਣੌਤੀ

Share this story

ਮੁੰਬਈ, 13 ਜੂਨ (ਪੀ. ਟੀ)- ਇਰਾਕ ਦੇ ਕੁਝ ਹਿੱਸਿਆਂ ਵਿੱਚ ਫੈਲੀ ਹਿੰਸਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਕੇਂਦਰ ਦੀ ਨਵੀਂ ਹੁਕਮਰਾਨ ਮੋਦੀ ਸਰਕਾਰ ਲਈ ਮਹਿੰਗਾਈ ਦੇ ਮੋਰਚੇ ’ਤੇ ਨਵੀਂ ਚੁਣੋਤੀ ਪੇਸ਼ ਆ ਸਕਦੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮਹਿੰਗਾਈ ਨਾਲ ਨਿਪਟਣ ਲਈ ਕੇਂਦਰੀ ਮੰਤਰੀਆਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ 7 ਮੰਤਰੀਆਂ ਨਾਲ ਇਸ ਸੰਬੰਧੀ ਮੀਟਿੰਗ ਕੀਤੀ ਜਿਸ ਵਿੱਚ ਮੰਤਰਾਲਿਆਂ ਦੇ ਸਕੱਤਰ ਵੀ ਸ਼ਾਮਲ ਸਨ। ਇਸ ਬੈਠਕ ਵਿੱਚ ਮਹਿੰਗਾਈ ਨਾਲ ਨਿਪਟਣ ਲਈ ਯੋਜਨਾ ਤਿਆਰ ਕੀਤੀ ਗਈ। ਇਸ ਦੌਰਾਨ ਵੀਰਵਾਰ ਨੂੰ ਭਾਰਤ ਲਈ ਕੱਚੇ ਤੇਲ ਦੀ ਕੌਮਾਂਤਰੀ ਕੀਮਤ 108.52 ਡਾਲਰ ਪ੍ਰਤੀ ਬੈਰਲ ਸੀ। ਬੁੱਧਵਾਰ ਨੂੰ ਇਹ ਕੀਮਤ 107.13 ਡਾਲਰ ਪ੍ਰਤੀ ਬੈਰਲ ਸੀ। ਇਸ ਤਰ੍ਹਾਂ ਵੀਰਵਾਰ ਨੂੰ ਕੱਚੇ ਤੇਲ ਦੀ

ਕੀਮਤ ਵਿੱਚ 6438.49 ਰੁਪਏ ਪ੍ਰਤੀ ਬੈਰਲ ਸੀ। ਇਸ ਸਮੇਂ ਦੌਰਾਨ ਭਾਰਤੀ ਰੁਪਏ ਵਿੱਚ ਤੇਲ ਦੀ ਕੀਮਤ ਤੇਜ਼ੀ ਨਾਲ ਵੱਧ ਰਹੀ ਹੈ। ਬੇਸ਼ੱਕ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਸਥਿਰ ਹੈ ਪ੍ਰੰਤੂ ਕੱਚੇ ਤੇਲ ਦੀ ਕੀਮਤ ਡਾਲਰਾਂ ਮੁਤਾਬਿਕ ਵੀ ਬਰਾਬਰ ਵੱਧ ਰਹੀ ਹੈ। ਵੀਰਵਾਰ ਨੂੰ ਡਾਲਰ ਦੀ ਰੁਪਏ ਦੇ ਮੁਕਾਬਲੇ ਕੀਮਤ 59.33 ਰੁਪਏ ਪ੍ਰਤੀ ਡਾਲਰ ਸੀ। ਇੱਕ ਬੈਰਲ 42 ਅਮਰੀਕੀ ਗੇਲਨ ਜਾਂ 159 ਮੀਟਰ ਜਾਂ 35 ਇੰਪੀਰੀਅਲ ਗੇਲਨ ਦੇ ਮੁਤਾਬਿਕ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਇਰਾਕ ਦੇ ਉਨ੍ਹਾਂ ਹਿੱਸਿਆਂ ਵਿੱਚ ਹਿੰਸਾ ਹੋ ਰਹੀ ਹੈ ਜਿੱਥੋਂ ਭਾਰਤ ਦਾ ਲੱਗਭੱਗ ਅੱਧਾ (50 ਫੀਸਦੀ) ਤੇਲ ਦਰਾਮਦ ਹੋ ਰਿਹਾ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇਕਰ ਕੱਚੇ ਤੇਲ ਦੀ ਕੀਮਤ ਇਸੇ ਤਰ੍ਹਾਂ ਵੱਧਦੀ ਰਹੀ ਤਾਂ ਛੇਤੀ ਹੀ ਇਹ ਕੀਮਤ 116 ਡਾਲਰ ’ਤੇ ਪਹੁੰਚ ਸਕਦੀ ਹੈ। ਅਜਿਹੇ ਹਾਲਾਤਾਂ ਵਿੱਚ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਇਸ ਤਰ੍ਹਾਂ ਹੀ ਵੱਧਦੀਆਂ ਰਹੀਆਂ ਤਾਂ ਮੋਦੀ ਸਰਕਾਰ ਲਈ ਮਹਿੰਗਾਈ ਨੂੰ ਰੋਕਣਾ ਇੱਕ ਵੱਡੀ ਚੁਣੌਤੀ ਹੋਵੇਗੀ। ਇਸ ਹਾਲਤ ਵਿੱਚ ਸਰਕਾਰ ਨੂੰ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਹੀ ਪਵੇਗਾ। 

WRITTEN BY