ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦਾ ਆਈ.ਟੀ.ਆਈ. ਇੰਪਲਾਈਜ ਐਸੋਸੀਏਸ਼ਨ-ਪੰਜਾਬ ਵਿੱਚ ਹੋਇਆ ਰਲੇਵਾਂ : ਦਵਿੰਦਰ ਪਸ਼ੋਰ

ਲਹਿਰਾਗਾਗਾ, 6 ਫਰਵਰੀ (ਜਤਿੰਦਰ ਜਲੂਰ)- ਆਈ. ਟੀ. ਆਈ. ਇੰਪਲਾਈਜ ਐਸੋਸੀਏਸ਼ਨ ਡਵੀਜਨ ਲਹਿਰਾਗਾਗਾ ਦੀ ਮੀਟਿੰਗ ਹਰਦਰਸ਼ਨ ਸਿੰਘ ਪ੍ਰਧਾਨ ਸਬ-ਡਵੀਜਨ ਸ਼ਹਿਰੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਸੁਬਾ ਆਗੂ ਦਵਿੰਦਰ ਸਿੰਘ ਪਿਸ਼ੌਰ ਵਿਸੇਸ਼ ਤੋਰ ਤੇ ਹਾਜਰ ਹੋਏ।ਦਵਿੰਦਰ ਸਿੰਘ ਪਿਸ਼ੌਰ ਨੇ ਮੀਟਿੰਗ ਨੂੰ ਸਬੋਧਨ ਕਰਦੇ ਹੋਏ ਦੱਸਿਆ ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ ਦਾ ਆਈ. ਟੀ. ਆਈ. ਇੰਪਲਾਈਜ ਐਸੋਸੀਏਸ਼ਨ-ਪੰਜਾਬ ਵਿੱਚ ਹੋਏ ਰਲੇਵਾ ਬਾਰੇ ਜਾਣਕਾਰੀ ਦਿੱਤੀ ਅਤੇ ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ:ਪਿਰਮਲ ਸਿੰਘ ਖਾਲਸ਼ਾ ਐਮ.ਐਲ.ਏ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਆਪਣੀ ਜਥੇਬੰਦੀ ਭੰਗ ਕਰ ਕੇ ਆਈ. ਟੀ. ਆਈ. ਇੰਪਲਾਈਜ ਐਸੋਸੀਏਸ਼ਨ-ਪੰਜਾਬ ਵਿੱਚ ਰਲੇਵਾ ਕਰ ਦਿੱਤਾ । ਉਨ੍ਹਾਂ ਕਿਹਾ ਕਿ ਇਸ ਨਾਲ ਯੂਨੀਅਨ ਦੀ ਤਾਕਤ ਹੋਰ ਵਧੇਗੀ,ਜਿਸ ਨਾਲ ਮੁਲਾਜਮਾਂ ਦੀਆ ਮੰਗਾਂ ਮਨਵਾਉਣ ਲਈ ਹੌਂਸਲਾ ਵਧੇਗਾ। ।ਜਸਵਿੰਦਰ ਸਿੰਘ ਜੱਸਾ ਸਰਕਲ ਪ੍ਰਧਾਨ ਸੰਗਰੂਰ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੀਟਿੰਗ ਵਿੱਚ ਨਵੇਂ ਭਰਤੀ ਹੋਏ ਸਹਾਇਕ ਲਾਈਨਮੈਨਾਂ ਨੂੰ ਜਥੇਬੰਦੀ ਵਲੋਂ “ਜੀ ਆਇਆ ਨੂੰ” ਕਿਹਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਜਥੇਬੰਦੀ ਉਨਾਂ ਦਾ ਹਰ ਸਮੇਂ ਸਹਿਯੋਗ ਦੇਵੇਗੀ।ਉਨਾਂ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਨਵੇਂ ਭਰਤੀ ਕੀਤੇ ਸਹਾਇਕ ਲਾਈਨਮੈਨਾਂ ਲਈ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਬਾਕੀ ਰਹਿਦੇ ਮੁਲਾਜਮਾ ਦੀ ਲਿਸਟ ਜਲਦੀ ਤੋ ਜਲਦੀ ਜਾਰੀ ਕੀਤੀਆ ਜਾਣ ਤਾਂ ਜੋ ਲੰਮੇ ਸਮੇ ਤੋ ਮੁਲਾਜਮਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਨੇਜਮੈਟ ਆਈ.ਟੀ.ਆਈ ਹੋਲਡਰ ਨਾਲ ਆਏ ਦਿਨ ਧੱਕਾ ਕਰ ਰਹੀ ਹੈ।01-12-2011 ਤੋਂ ਲਟਕੇ ਆ ਰਹੇ ਪੇ-ਬੈਂਡ ਦੇ ਮਸਲੇ ਨੂੰ ਇੰਨੇ ਲੰਬੇ ਸਮੇਂ ਤੋ ਮਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਜਾਣੱਬੁਝ ਕੇ ਲਟਕਾ ਰੱਖਿਆ ਹੈ ਉਸ ਨੂੰ ਜਲਦੀ ਹੱਲ ਕੀਤਾ ਜਾਵੇ, ਨਵੇ ਭਰਤੀ ਹੋ ਰਹੇ ਮੁਲਾਜਮਾਂ ਨੂੰ ਬਿਜਲੀ ਦੀ ਯੂਨਿਟ ਛੋਟ ਪੁਰਾਣੇ ਮੁਲਾਜਮਾਂ ਦੀ ਤਰਜ ਤੇ ਜਾਰੀ ਕੀਤੀ ਜਾਵੇ, ਨਵੇ ਭਰਤੀ ਹੋਏ ਸਹਾਇਕ ਲਾਇਨਮੈਨਾਂ ਨੂੰ ਸਕਿਲਡ ਵਰਕਰ ਮੰਨਿਆ ਜਾਵੇ, ਉਹਨਾਂ ਕਿਹਾ ਕਿ ਜੇਕਰ ਮਨੇਜਮੈਟ ਨੇ ਮੁਲਾਜਮਾਂ ਦੀਆ ਮੰਗਾ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਜਥੇਬੰਦੀ ਨੂੰ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈਣਾ ਹੈ। ਮੀਟਿੰਗ ਵਿਚ ਆਏ ਸੂਬੇ ਦੇ ਆਗੂਆਂ ਦਾ ਧੰਨਵਾਦ ਦਿਹਾਤੀ ਸਬ-ਡਵੀਜਨ ਲਹਿਰਾਗਾਗਾ ਦੇ ਪ੍ਰਧਾਨ ਕਰਮਜੀਤ ਸਿੰਘ ਨੰਗਲਾ ਨੇ ਕੀਤਾ। ਇਸ ਤੋ ਇਲਾਵਾ ਮੀਟਿਗ ਵਿੱਚ ਹਾਜਰ ਸਾਥੀ ਮੀਤ ਪ੍ਰਧਾਨ ਜਰਨੈਲ ਸਿੰਘ ਖੋਖਰ, ਬੇਅੰਤ ਸਿੰਘ ,ਬਲਜੀਤ ਘਾਸੀਵਾਲ, ਪਵਨਜੀਤ ਖੋਖਰ, ਗੁਰਦੀਪ ਘਾਸੀਵਾਲ, ਗੁਰਪ੍ਰੀਤ ਸਿੰਘ , ਮਨਦੀਪ ਸਿੰਘ ,ਪਰਦੀਪ ਸ਼ਰਮਾਂ, ਹਰਵਿੰਦਰ ਕੌਰ ਖਜਾਨਚੀ, ਸੁਖਵੰਤ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਵੀਰ ਸਿੰਘ ਹਾਜ਼ਰ ਸਨ।

Send this to a friend