Skip to content
Independent perspectives. Global stories.
BREAKING

ਸੰਘਣੀ ਧੁੰਦ ਕਾਰਨ ਹਾਦਸੇ ‘ਚ ਸ਼ਹਿ ਕਲਾਕਾਰਾਂ ਦੀ ਮੌਤ-ਦੋ ਹੋਰ ਲੜਕੀਆਂ ਜ਼ਖ਼ਮੀ

Share this story

ਚੰਡੀਗੜ੍ਹ ਤੋਂ ਪਟਿਆਲਾ ਐਮੀ ਵਿਰਕ ਦੀ ਫਿਲਮ ਦੀ ਸ਼ੂਟਿੰਗ ‘ਚ ਹਿੱਸਾ ਲੈਣ ਜਾ ਰਹੇ ਸਨ : ਏਐਸਆਈ ਹਰਨੇਕ ਸਿੰਘ

ਰਾਜਪੁਰਾ, 2 ਫਰਵਰੀ (ਦਇਆ ਸਿੰਘ) ਅੱਜ ਸਵੇਰੇ 5 ਵਜੇ ਦੇ ਕਰੀਬ ਸੰਘਣੀ ਧੁੰਦ ਦੇ ਕਾਰਨ ਇਕ ਕੁਆਲਿਸ ਗੱਡੀ ਦੇ ਸਥਾਨਕ ਸ਼ਹਿਰ ਵਾਲੇ ਪੁਲ ਦੇ ਗਾਡਰ ਨਾਲ ਟਕਰਾਉਣ ਨਾਲ ਇਕ ਫਿਲਮਾਂ ਦੀ ਸਹਿ ਕਲਾਕਾਰਾ ਦੀ ਮੌਤ ਹੋ ਗਈ।ਇਸ ਹਾਦਸੇ ਵਿਚ ਉਸਦੀਆਂ ਦੋ ਹੋਰ ਸਾਥਣਾ ਜ਼ਖ਼ਮੀ ਹੋ ਗਈਆਂ।ਜਿਹਨਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਕਿ ਗੱਡੀ ਦਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਗਿਆ ਹੈ। ਥਾਣਾ ਸ਼ਹਿਰੀ ਦੀ ਬੱਸ ਅੱਡਾ ਪੁਲਿਸ ਚੋਂਕੀ ਦੇ ਸਹਾਇਕ ਥਾਣੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਜ਼ਖ਼ਮੀ ਹੋਈ ਹਿਮਾਨੀ ਸੋਨੀ ਅਤੇ ਰਿਸ਼ੀਕਾ ਵਾਸੀ ਚੰਡੀਗੜ੍ਹ ਨੇ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਦੇ ਨਾਲ ਪੂਜਾ (22) ਮੂਲ ਰੂਪ ਵਿਚ ਹਿਮਾਚਲ ਵਾਸੀ ਹਾਲ ਅਬਾਦ ਚੰਡੀਗੜ੍ਹ ਸਮੇਤ ਤਿੰਨੇ ਲੜਕੀਆਂ ਫਿਲਮਾਂ ਵਿਚ ਸਹਿ ਕਲਾਕਾਰ (ਸਹਾਇਕ ਡਾਂਸਰ) ਵੱਜੋਂ ਕੰਮ ਕਰਦੀਆਂ ਹਨ। ਅੱਜ ਸਵੇਰੇ ਕਰੀਬ 4 ਵਜੇ ਉਹ ਚੰਡੀਗੜ੍ਹ ਤੋਂ ਇਕ ਕੁਆਲਿਸ ਗੱਡੀ ਰਾਹੀਂ ਪਟਿਆਲਾ ਐਮੀ ਵਿਰਕ ਦੀ ਫਿਲਮ ਦੀ ਸ਼ੂਟਿੰਗ ਵਿਚ ਹਿੱਸਾ ਲੈਣ ਜਾ ਰਹੀਆਂ ਸਨ।ਗੱਡੀ ਵਿਚ ਉਹ ਦੋਵੇਂ ਪਿਛਲੀ ਸੀਟ ਤੇ ਬੈਠੀਆਂ ਸਨ ਜਦੋਂ ਕਿ ਪੂਜਾ ਅਗਲੀ ਸੀਟ ਤੇ ਚਾਲਕ ਨਾਲ ਬੈਠੀ ਸੀ।ਜਦੋਂ ਉਹਨਾਂ ਦੀ ਗੱਡੀ ਸਵੇਰੇ 5 ਵਜੇ ਦੇ ਕਰੀਬ ਰਾਜਪੁਰਾ ਸ਼ਹਿਰ ਦੇ ਅੰਦਰਲੇ ਪੁਲ ਤੋਂ ਚੜ੍ਹਣ ਲੱਗੀ ਤਾਂ ਬਹੁਤ ਸੰਘਣੀ ਧੁੰਦ ਕਾਰਨ ਚਾਲਕ ਨੂੰ ਕੁੱਝ ਨਜਰ ਨਹੀਂ ਆਇਆ ਤੇ ਗੱਡੀ ਪੁਲ ਦੇ ਇਕ ਪਾਸੇ ਲੱਗੇ ਗਾਡਰ ਵਿਚ ਵੱਜੀ।ਜਿਸ ਤੇ ਉਹ ਤਿੰਨੇ ਜ਼ਖ਼ਮੀ ਹੋ ਗਈਆਂ।ਉਹਨਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਪੂਜਾ ਨੂੰ ਮ੍ਰਿਤਕ ਐਲਾਨ ਦਿੱਤਾ।ਪੁਲਿਸ ਨੇ ਪੂਜਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੋਂਪ ਦਿੱਤੀ ਹੈ।

WRITTEN BY