Skip to content
Independent perspectives. Global stories.
BREAKING

ਘਨੌਰੀ ਕਲਾਂ ਤੋਂ ਘਨੌਰੀ ਖੁਰਦ ਸੜਕ ‘ਤੇ ਚਲਦੀ ਗੱਡੀ ਨੂੰ ਲੱਗੀ ਅੱਗ-ਜਾਨੀ ਨੁਕਸਾਨ ਤੋਂ ਬਚਾਅ

Share this story

ਸ਼ੇਰਪੁਰ, 31 ਜਨਵਰੀ (ਹਰਜੀਤ ਕਾਤਿਲ)- ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਘਨੌਰੀ ਕਲਾਂ ਤੋਂ ਘਨੌਰੀ ਖੁਰਦ ਨੂੰ ਜਾਂਦੀ ਸੜਕ ਦੇ ਵਿਚਕਾਰ ਇੱਕ ਚੱਲਦੀ ਹੋਈ ਲੋਗਨ ਗੱਡੀ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਵਾਲੀਆਂ ਕੱਟੂ ਨੇ ਦੱਸਿਆ ਕਿ ਉਹ ਕੱਲ੍ਹ ਪਿੰਡ ਭਸੌੜ ਵਿਖੇ ਕਬੱਡੀ ਕੱਪ ਦੇਖਣ ਗਏ ਸਨ ਅਤੇ ਦੇਰ ਰਾਤ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਧੂਰੀ ਵਿਖੇ ਘਨੌਰੀ ਕਲਾਂ ਵੱਲ ਨੂੰ ਆਉਂਦੇ ਹੋਏ ਓਵਰ ਬਰਿੱਜ ਦੇ ਉੱਪਰ ਉਨ੍ਹਾਂ ਦੀ ਗੱਡੀ ਇੱਕ ਅਣਪਛਾਤੀ ਆਲਟੋ ਗੱਡੀ ਦੇ ਨਾਲ ਟਕਰਾ ਗਈ ਜਦੋਂ ਉਨ੍ਹਾਂ ਆਲਟੋ ਗੱਡੀ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਭੱਜ ਨਿਕਲਿਆ ਅਤੇ ਉਨ੍ਹਾਂ ਦੀ ਗੱਡੀ
ਦਾ ਥੋੜ੍ਹਾ ਨੁਕਸਾਨ ਹੋ ਗਿਆ ਅਤੇ ਫਿਰ ਉਹ ਘਨੌਰੀ ਕਲਾਂ ਤੋਂ ਹੁੰਦੇ ਹੋਏ ਸੁਲਤਾਨਪੁਰ ਨੂੰ ਆਪਣੇ ਸਾਥੀ ਨੂੰ ਛੱਡਣ ਜਾ ਰਹੇ ਸਨ ਤਾਂ ਘਨੌਰੀ ਕਲਾਂ ਅਤੇ ਘਨੌਰੀ ਖੁਰਦ ਦੇ ਵਿਚਕਾਰ ਰਾਤ ਕਰੀਬ ਗਿਆਰਾਂ ਵਜੇ ਗੱਡੀ ਨੂੰ ਅੱਗ ਲੱਗ ਗਈ ਅਤੇ ਉਨ੍ਹਾਂ ਮਿੱਟੀ ਆਦਿ ਨਾਲ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗੱਡੀ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਗਈ। ਜ਼ਿਕਰਯੋਗ ਹੈ ਕਿ ਇਸ ਗੱਡੀ ਵਿਚ ਪੰਜ ਵਿਅਕਤੀ ਸਵਾਰ ਸਨ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਥਾਣਾ ਸਦਰ ਧੂਰੀ ਤੋਂ ਏ ਐੱਸ ਆਈ ਮਲਕੀਤ ਸਿੰਘ ਅਤੇ ਹੌਲਦਾਰ ਅਮਰੀਕ ਸਿੰਘ ਘਟਨਾ ਸਥਾਨ ਵਾਲੀ ਥਾਂ ਤੇ ਪੁੱਜ ਗਏ ਸਨ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ।ੋ

WRITTEN BY