Skip to content
Independent perspectives. Global stories.
BREAKING

ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਸਾਲਾਨਾ ਸਮਾਗਮ ‘ਚ ਬੱਚਿਆਂ ਵੱਲੋਂ ਭਾਵਪੂਰਤ ਪੇਸ਼ਕਾਰੀਆਂ

Share this story

ਸ੍ਰੀ ਅਨੰਦਪੁਰ ਸਾਹਿਬ, 29 ਜਨਵਰੀ- ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬ ਕੌਰ ਜੀ ਦੀ ਬਖਸ਼ਿਸ਼ ਸਦਕਾ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਰੋਹ ਅੱਜ ਸਮਾਜ ਵਿਚ ਨਵੀਆਂ ਪੈੜ੍ਹਾਂ ਛੱਡਦਾ ਸਮਾਪਤ ਹੋਇਆ। ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਆਪਣੀ ਸਥਾਪਨਾ ਦੀ ਛੇਵੀਂ ਵਰੇਗੰਡ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਮਰੀਕਾ ਤੋਂ ਸ. ਗੁਰਮੇਲ ਸਿੰਘ ਜੀ ਅਤੇ ਸ. ਦਲੇਰ ਸਿੰਘ ਜੀ ਜੋ ਕਿ ਬਾਬਾ ਮਖਣ ਸ਼ਾਹ ਲੁਬਾਣਾ ਗੁਰਦਵਾਰਾ ਸਾਹਿਬ ਅਮਰੀਕਾ ਦੇ ਸੈਕਟਰੀ ਜਨਰਲ ਹਨ ਅਤੇ ਅਕਾਲ ਗੱਤਕਾ ਫੈਡਰੇਸ਼ਨ ਅਮਰੀਕਾ ਦੇ ਫਾਉਂਡਰ ਹਨ। ਇਨ੍ਹਾਂ ਸਖਸ਼ੀਅਤਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਜਰਮਨੀ ਤੋਂ ਕਿਰਪਾਲ ਸਿੰਘ ਜੀ ਅਤੇ ਇਸ਼ਵਰ ਕੌਰ ਜੀ ਆਪਣੇ ਸਾਥੀ ਜਿਸ ਵਿਚ ਸਵਿਟਜ਼ਰਲੈਂਡ ਤੋਂ ਬਾਰਬਰਾ ਬਾਰਸਾ ਅਤੇ ਫਰਾਂਸ ਤੋਂ ਓਲੀਵੀਰੋ ਮਾਨੂ ਅਤੇ ਹਾਈਦੀ ਮਾਛੀਨ ਇਸ ਸਮਾਗਮ ਵਿਚ ਸ਼ਿਰਕਤ ਕਰਨ ਆਏ। ਕਿਰਪਾਲ ਸਿੰਘ ਜੀ ਮਾਈਨਡ ਐਂਡ ਮੈਡੀਟੇਸ਼ਨ ਗਰੁੱਪ ਚਲਾਉਂਦੇ ਹਨ ਅਤੇ ਸਕੂਲ ਦੀਆਂ ਉਪਲਭਦੀਆਂ ਅਤੇ ਗਤੀਵੀਧੀਆਂ ਦੇਖ ਉਹ ਬਹੁਤ ਹੈਰਾਨ ਅਤੇ ਭਾਵੁਕ ਹੋ ਗਏ।ਇਨ੍ਹਾਂ ਤੋਂ ਇਲਾਵਾ ਸਕੂਲ ਵਲੋਂ ਵਿਸ਼ੇਸ਼ ਤੌਰ ਤੇ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਸ. ਕੁਲਵਿੰਦਰ ਸਿੰਘ ਜੀ ਦੇ ਪਿਤਾ ਸ.
ਦਰਸ਼ਨ ਸਿੰਘ ਜੀ ਅਤੇ ਮਾਤਾ ਅਮਰਜੀਤ ਕੌਰ ਜੀ ਨੂੰ ਇਸ ਸਮਾਗਮ ਵਿਚ ਬੁਲਾਇਆ ਗਿਆ। ਸਮਾਗਮ ਦੀ ਸ਼ੁਰੂਆਤ ਛੋਟੇ ਛੋਟੇ ਬੱਚਿਆਂ ਵਲੋਂ ਗੁਰ ਮਰਿਆਦਾ ਅਨੁਸਾਰ ਸ਼ਬਦ ਗਾਇਨ ਨਾਲ ਕੀਤੀ ਗਈ ਜਿਸ ਵਿਚ ਬੱਚਿਆਂ ਨੇ ਬਸੰਤ ਰਾਗ ਵਿਚ ਸ਼ਬਦ ਗਾਇਨ ਕੀਤਾ।ਸਕੂਲ ਦੇ ਸਰਪ੍ਰਸਤ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਨੇ ਸਾਰੇ ਹੀ ਮਾਪਿਆਂ ਅਤੇ ਪਤਵੰਤੇ ਸੱਜਣਾ ਨੂੰ ਜੀ ਆਇਆਂ ਆਖਦਿਆਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਕੂਲ ਦੀਆਂ ਉਪਲਭਧੀਆਂ ਅਤੇ ਆਉਣ ਵਾਲੇ ਸਾਲਾਂ ਦੇ ਟੀਚਿਆਂ ਤੇ ਵੀ ਚਾਨਣਾ ਪਾਇਆ।ਹਰ ਸਾਲ ਦੀ ਤਰ੍ਹਾਂ ਸਕੂਲ ਵਲੋਂ ਇਸ ਵਾਰ ਵੀ ਇਸ ਸਮਾਰੋਹ ਵਿਚ 100 % ਬੱਚਿਆਂ ਦੀ ਪੇਸ਼ਕਾਰੀ ਦਾ ਖਾਸ ਧਿਆਨ ਰੱਖਿਆ।ਇਸ ਸਾਲ ਸਕੂਲ ਦੇ ਵਿਦਿਆਰਥੀਆਂ ਵਲੋਂ ਜਿਥੇ ਹਾਸੇ, ਨੱਚਣ ਅਤੇ ਗਾਉਣ ਦੀਆਂ ਪੇਸ਼ਕਾਰੀਆਂ ਦੀਤੀਆਂ ਗਈਆਂ ਉਥੇ ਹੀ ਕੁਝ ਸੰਦੇਸ਼ਮਈ ਐਕਟ ਪੇਸ਼ ਕੀਤੇ ਗਏ ਜਿਸ ਵਿਚ ਅੱਜ ਦੇ ਸਮੇਂ ਵਿਚ ਬਿਰਧ ਆਸ਼ਰਮ ਦਾ ਰੁਝਾਨ ਅਤੇ ਕਾਰਨ, ਭਾਰਤੀ ਫੌਜ ਦਾ ਗੌਰਵਮਈ ਇਤਿਹਾਸ ਅਤੇ ਬਹਾਦਰੀ, ਪੰਜਾਬੀ ਮਾਂ ਬੋਲੀ ਲਈ ਹੋਕਾ ਅਤੇ ਨਾਲ ਹੀ ਆਪਣੇ ਵਿਰਸੇ ਨਾਲ ਸਾਂਝ ਜਿਸ ਵਿਚ ਗਤਕੇ ਦਾ ਪ੍ਰਦਰਸ਼ਨ ਸ਼ਾਮਿਲ ਹੈ।ਇਸ ਦੇ ਨਾਲ ਹੀ ਸਕੂਲ ਦੇ ਭਾਈਵਾਲ, ਰੋਪੜ ਤੋਂ ਪ੍ਰਕਾਸ਼ ਮੈਮੋਰਿਅਲ ਸਕੂਲ ਆਫ ਡੈਫ ਐਂਡ ਡੰਬ ਦੇ ਵਿਧਿਆਰਥੀਆਂ ਵਲੋਂ ਅੱਜ ਦੇ ਸਮੇਂ ਵਿਚ ਨਸ਼ੇ ਦੀ ਸਮੱਸਿਆ ਤੇ ਪੇਸ਼ਕਾਰੀ ਦਿਤੀ ਜਿਸ ਨੂੰ ਦੇਖ ਸਾਰੇ ਹੀ ਆਏ ਸੱਜਣਾਂ ਦੇ ਅੱਖਾਂ ਵਿਚ ਹੰਝੂ ਆ ਗਏ। ਸਮਾਗਮ ਦੇ ਮੁੱਖ ਮਹਿਮਾਨ ਵਲੋਂ ਬੱਚਿਆਂ ਦੇ ਨਾਲ ਆਪਣੇ ਪੁੱਤਰ ਸ. ਗੁਰਜੋਤ ਸਿੰਘ ਸਮੇਤ ਗਤਕਾ ਵੀ ਖੇਡਿਆ ਗਿਆ ਅਤੇ ਉਨ੍ਹਾਂ ਭਾਵੁਕ ਹੋ ਕੇ ਸ਼ੁਕਰਾਨਾ ਜ਼ਾਹਿਰ ਕੀਤਾ ਕਿ ਮਾਈਟੀ ਖਾਲਸਾ ਸਕੂਲ ਅੱਜ ਦੇ ਸਮੇਂ ਵਿਚ ਆਪਣੇ ਬੱਚਿਆਂ ਨੂੰ ਇਤਿਹਾਸ ਅਤੇ ਵਿਰਸੇ ਨਾਲ ਜੋੜ ਰਿਹਾ ਹੈ ਸਟੇਜ ਸੈਕਟਰੀ ਦੀ ਭੁਮਿਕਾ ਮੈਡਮ ਰੁਪਿੰਦਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਲੋਂ ਬਾਖੁਬੀ ਨਾਲ ਨਿਭਾਈ ਗਈ।ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਵਲੋਂ ਆਏ ਸਭਨਾਂ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਸ. ਅਮਿਤੋਜ ਸਿੰਘ ਵਲੋਂ ਆਏ ਸਭਨਾਂ ਮਹਿਮਾਨਾਂ, ਅਨੰਦਪੁਰ ਸਹਿਬ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਸਮੂਹ ਮੈਂਬਰ ਅਤੇ ਨਾਲ ਹੀ ਸਾਰੇ ਸਟਾਫ, ਵਿਧਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਜਿਨ੍ਹਾਂ ਦੀ ਮਿਹਨਤ ਸਦਕਾ ਜੋ ਇਹ ਸਮਾਗਮ ਇਨ੍ਹਾਂ ਸਫਲ ਹੋਇਆ ਦਾ ਵੀ ਧੰਨਵਾਦ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਗਗਨਦੀਪ ਕੌਰ ਵਲੋਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ ਸਮਾਜ ਨੂੰ ਕੁਝ ਚੰਗਾ ਸੰਦੇਸ਼ ਦੇਣ ਵਿਚ ਸਫਲ ਹੋ ਸਕੇ ਹਾਂ।
ਸਮਾਗਮ ਵਿਚ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਜੀ, ਖਾਲਸਾ ਸਕੂਲ ਦੇ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਜੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁਖੀ ਸ. ਪਰਤਾਪ ਸਿੰਘ ਜੀ ਅਤੇ ਡਾਇਰੈਕਟਰ ਓਵਰਸੀਸ ਸ. ਇੰਦਰਪਾਲ ਸਿੰਘ ਜੀ, ਐਡਵੋਕੇਟ ਹਰਸਿਮਰ ਸਿੰਘ ਸਿੱਟਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ, ਸ. ਬਿਕਰਮ ਸਿੰੰਘ ਸੋਢੀ, ਸਕੂਲ ਦੇ ਵਾਈਸ ਚੇਅਰਮੈਨ ਸ. ਸ਼ਰਨਜੀਤ ਸਿੰਘ ਜੀ, ਸਿੱਖ ਸਟੁਡੈਂਟ ਫੈਡਰੇਸ਼ਨ ਤੋਂ ਸ. ਸਰਬਜੀਤ ਸਿੰਘ ਸੋਹਲ, ਸ੍ਰੀਮਤੀ ਰਾਜਵਿੰਦਰ ਕੌਰ, ਪ੍ਰਕਾਸ਼ ਮੈਮੋਰਿਅਲ ਸਕੂਲ ਆਫ ਡੈਫ ਐਂਡ ਡੰਬ ਰੋਪੜ ਤੋਂ ਪ੍ਰਿਸੀਪਲ ਆਦਰਸ਼ ਸ਼ਰਮਾ ਜੀ, ਸਿੰਘ ਸਾਹਿਬ ਦੇ ਮਾਤਾ ਨਸੀਬ ਕੌਰ ਜੀ ਅਤੇ ਪਤਨੀ ਕੁਲਜੀਤ ਕੌਰ ਜੀ, ਸ਼ਾਹਬਾਦ ਤੋਂ ਕਾਰੋਬਾਰੀ ਸ. ਦੇਸ਼ ਪ੍ਰਤਾਪ ਸਿੰਘ ਅਤੇ ਤੇਜਦੀਪ ਸਿੰਘ ਪਤਨੀ ਕਵਲਪ੍ਰੀਤ ਕੌਰ ਐਮ.ਡੀ ਹੰਗਰਕਿਊ ਫੂਡ, ਸ. ਪ੍ਰਿਤਪਾਲ ਸਿੰਘ ਗੰਡਾ ਪ੍ਰਧਾਨ ਵਪਾਰ ਮੰਡਲ, ਸ. ਆਤਮਾ ਸਿੰਘ ਜੀ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ, ਸ. ਕਸ਼ਮੀਰ ਸਿੰਘ, ਰਵੀ ਹੰਸ, ਸੰਦੀਪ ਭਾਰਦਵਾਜ, ਸ. ਮਨਪ੍ਰੀਤ ਸਿੰਘ ਏ.ਪੀ.ਆਰ.ਓ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਬੱਚਿਆਂ ਦੇ ਮਾਪੇ ਹਾਜ਼ਿਰ ਸਨ।

WRITTEN BY