ਅੱਜ ਹਰ ਕੋਈ ਇੱਕ ਦੂਜੀ ਪਾਰਟੀ ਤੇ ਧਰੂਵੀਕਰਣ ਦਾ ਦੋਸ਼ ਲਾ ਰਿਹਾ ਹੈ। ਜਦ ਕਿ ਇੱਕ ਜਾਂ ਦੋ ਪਾਰਟੀਆਂ ਨੂੰ ਛੱਡ ਤੇ ਜਿਹਨਾਂ ਵਿੱਚ ਆਮ ਆਦਮੀ ਪਾਰਟੀ ਸ਼ਾਮਿਲ ਹੁੰਦੀ ਹੈ, ਜਿਸ ਦੀ ਅਜੇ ਤੱਕ ਪੂਰੀ ਹੌਂਦ ਨਹੀਂ ਬਣੀ, ਬਾਕੀ ਸਾਰੀ ਪਾਰਟੀਆਂ ਧਰੂਵੀਕਰਣ ਦੀ ਪੁਰਜ਼ੌਰ ਕੋਸ਼ਿਸ਼ ਵਿੱਚ ਰਹਿੰਦੀਆਂ ਹਨ। ਜਦੋਂ ਵੀ ਉਹਨਾਂ ਦੀ ਦਾਲ ਨਹੀਂ ਗਲਦੀ ਤਾਂ ਉਹ ਜਿੱਤਣ ਵਾਲੀ ਪਾਰਟੀ ਤੇ ਧਰੂਵੀਕਰਣ ਦਾ ਇਲਜ਼ਾਮ ਲਗਾ ਦਿੰਦੀਆਂ ਹਨ। ਪਰ ਇਸ ਵਿੱਚ ਸਚਾਈ ਨਹੀਂ ਹੈ। ਹਰ ਸੂਬੇ ਵਿੱਚ ਧਰੂਵੀਕਰਣ ਅਤੇ ਹਾਰ-ਜਿੱਤ ਦੇ ਵਖੱਰੇ-ਵਖੱਰੇ ਕਾਰਨ ਹਨ। ਕੁੱਝ ਸੂਬਿਆਂ ਵਿੱਚ ਇਹ ਕਾਰਨ ਆਮ ਹਨ ਅਤੇ ਕੁੱਝ ਸੂਬਿਆਂ ਵਿੱਚ ਇੱਕ ਦੂਜੇ ਤੋਂ ਫਰਕ ਵੀ ਹੈ। ਕੁੱਝ ਨੇਤਾਂਵਾਂ ਨੂੰ ਆਪਣੇ ਕੰਮ ਨੂੰ ਪੂਰਾ ਕਰਨ ਦੇ ਢੰਗ ਅਤੇ ਆਪਣੀ ਹੌਂਦ ਨੂੰ ਸਹੀ ਦੇਖਣ ਵਿੱਚ ਉਹਨਾਂ ਦਾ ਜਾਇਜ਼ਾ ਗਲਤ ਸਾਬਿਤ ਹੋ ਜਾਂਦਾ ਹੈ, ਕਿਉਂਕਿ ਸੱਤਾ ਤੋ ਬਾਹਰ ਰਹਿਣ ਵਾਲੀ ਪਾਰਟੀ ਰਾਜ ਕਰਨ ਵਾਲੀ ਪਾਰਟੀ ਦੀ ਹਰ ਗਲਤੀ ਤੇ ਨਜ਼ਰ ਰਖੱਦੀ ਹੈ ਅਤੇ ਮੌਕਾ ਆਉਣ ਤੇ ਸੂਬੇ ਅਤੇ ਦੇਸ਼ ਦੇ ਵਿੱਚ ਹਰ ਤਰ੍ਹਾਂ ਨਾਲ ਰਾਜ ਕਰਨ ਵਾਲੀ ਪਾਰਟੀ ਨਾਲ ਮਾਰ ਕਰਦੀ
ਹੈ। ਕਿਉਂਕਿ ਦੇਸ਼ ਦੇ ਵਿੱਚ ਅਤੇ ਸੱਤਾ ਤੇ ਬੈਠਣ ਵਾਲੀ ਪਾਰਟੀ ਦੇ ਸਿਰ ਤੇ ਇਹ ਹੀ ਧੂੰਣ ਸਵਾਰ ਹੁੰਦੀ ਹੈ ਕਿ ਅਸੀਂ ਸੱਤਾ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ। ਜਦ ਕੀ ਉਹ ਭੁੱਲ ਜਾਂਦੇ ਹਨ ਕਿ ਲੋਕਾਂ ਦੀਆਂ ਕਿਹੜੀਆਂ ਸੱਮਸਿਆਵਾਂ ਹਨ ਅਤੇ ਕਿਹੜੀਆਂ ਜ਼ਰੂਰਤਾਂ ਹਨ। ਰਾਜ ਕਰਨ ਵਾਲੀ ਪਾਰਟੀ ਪ੍ਰਾਪਤੀਆਂ ਦਸੱਣ ਵਿੱਚ ਅਤੇ ਆਪਣੀ ਪਾਰਟੀ ਦੀ ਯੂ.ਐਸ.ਪੀ ਦਸੱਣ ਵਿੱਚ ਹੀ ਲਗੀ ਰਹਿੰਦੀ ਹੈ, ਤਾਂ ਜੋ ਕੀ ਉਹ ਦੇਸ਼ ਦੇ ਨਾਗਰਿਕਾਂ ਨੂੰ ਲੁਭਾਉਣ ਵਿੱਚ ਸਫਲ ਹੋ ਸਕਣ। ਜਦ ਕਿ ਇਕ ਗਰੀਬ ਆਦਮੀ ਦੀ ਜ਼ਰੂਰਤ ਰੋਟੀ, ਕਪੜਾ, ਬੀਜਲੀ ਅਤੇ ਪਾਣੀ ਹੈ। ਜਿਸਦੇ ਚਲਦੇ ਸੱਤਾ ਵਿੱਚ ਰਹਿਣ ਵਾਲੀ ਪਾਰਟੀਆਂ ਆਉਣ ਵਾਲੇ ਸਮੇ ਵਿੱਚ ਫੇਲ ਹੁੰਦੀਆਂ ਨਜ਼ਰ ਆਉਣਗੀਆਂ, ਜੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਨਹੀਂ ਸਮਝੀਆਂ ਅਤੇ ਸਮੇਂ ਸਿਰ ਹੱਲ ਨਹੀਂ ਨੀਤੀਆ। ਜਿਸ ਤਰ੍ਹਾਂ ਕਿ ਸ਼੍ਰੀ ਮੋਦੀ ਨੇ ਪਹਿਲੇ ਆਪਣੇ ਸੂਬੇ ਗੁਜਰਾਤ ਦੇ ਵਿੱਚ ਵਿਕਾਸ ਦੇ ਕੰਮਾਂ ਨੂੰ ਅਨਜਾਮ ਦਿੱਤਾ ਅਤੇ ਹਰ ਚੌਣਾਂ ਤੇ ਪਿਛਲੀ ਵਾਰੀ ਤੋਂ ਵੱਧ ਕੰਮ ਕਰਕੇ ਲੋਕਾਂ ਮੁਹਰੇ ਸਾਬਿਤ ਵੀ ਕੀਤਾ। ਸ਼੍ਰੀ ਮੋਦੀ ਦਾ ਕੰਮ ਇਥੇ ਹੀ ਖਤਮ ਨਹੀਂ ਹੋਇਆ ਬਲਕਿ ਉਹਨਾਂ ਨੇ ਆਪਣੇ ਕੀਤੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆਂ ਜਿਸ ਦੇ ਚਲਦੇ ਅੱਜ ਸਾਰਾ ਦੇਸ਼ ਗੁਜਰਾਤ ਦੀ ਤਰੱਕੀ ਤੋਂ ਬਹੁਤ ਖੁਸ਼ ਅਤੇ ਪ੍ਰਭਾਵਿਤ ਹੋਇਆ ਹੈ। ਇਹ ਹੀ ਇੱਕ ਸਭ ਤੋਂ ਵੱਡਾ ਕਾਰਨ ਹੈ ਜਿਸ ਦੇ ਚਲਦੇ ਸ਼੍ਰੀ ਮੋਦੀ ਅਤੇ ਉਹਨਾਂ ਦੀ ਪਾਰਟੀ ਨੂੰ ਲੋਕ ਸਭਾ ਚੌਣਾਂ ਵਿੱਚ ਬਹੁਮਤ ਮਿਲੀ। ਸ਼੍ਰੀ ਮੋਦੀ ਨੇ ਜੀ-ਜਾਨ ਲਗਾ ਕੇ ਹਰ ਸੂਬੇ ਦੇ ਵਿੱਚ ਜਾ ਕੇ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਕਦੇਂ ਵੀ ਬੀਜੇਪੀ ਵਲੋਂ ਪ੍ਰਚਾਰ ਨਹੀਂ ਸੀ ਕੀਤਾ ਗਿਆ ਉੱਥੇ ਵੀ ਸ਼੍ਰੀ ਮੋਦੀ ਨੇ ਜਾ ਕੇ ਪ੍ਰਚਾਰ ਕੀਤਾ।
ਸਾਨੂੰ ਸਾਰਿਆਂ ਨੂੰ ਅੱਜ ਸ਼੍ਰੀ ਮੋਦੀ ਦੀ ਜਿਹੜੀ ਸਫਲਤਾ ਦੇਖਣ ਨੂੰ ਮਿਲ ਰਹੀ ਹੈ ਉਹ 1984 ਤੋਂ ਬਾਅਦ ਪਹਿਲੀ ਜਿੱਤ ਹੈ ਜੋ ਕਿਸੀ ਇਕਲੀ ਪਾਰਟੀ ਵਲੋਂ ਹਾਸਿਲ ਕੀਤੀ ਗਈ ਹੈ। ਅੱਜ ਜੋ ਵੀ ਇਨਸਾਨ ਤਰੱਕੀ ਕਰਦਾ ਹੈ ਭਾਵੇਂ ਉਹ ਰਾਜਨੀਤੀ ਵਿੱਚ ਹੋਵੇ ਜਾਂ ਕਿਸੇ ਹੋਰ ਫੀਲਡ ਵਿੱਚ ਉਸਨੂੰ ਆਪਣੀ ਮਿਹਨਤ ਦਾ ਨਤੀਜਾ ਤਾਂ ਮਿਲਦਾ ਹੀ ਹੈ। ਪਰ ਰਾਜਨੀਤੀ ਦੇ ਵਿੱਚ ਤੁਹਾਨੂੰ ਆਪਣੇ ਚੰਗੇ ਕੰਮ ਦੇ ਨਾਲ-ਨਾਲ ਦੂਜੀ ਪਾਰਟੀ ਦੇ ਬੁਰੇ ਕੰਮਾ ਦਾ ਵੀ ਫਾਇਦਾ ਮਿਲਦਾ ਹੈ।
ਅੱਜ ਬੀਜੇਪੀ ਦਾ ਇਨ੍ਹੀ ਤਰੱਕੀ ਹਾਸਿਲ ਕਰਨਾ ਅਤੇ ਆਮ ਆਦਮੀ ਪਾਰਟੀ ਦਾ ਜਨਮ ਹੋਣਾ, ਕਾਂਗਰੇਸ ਦੀਆਂ ਨਾਂ ਭੁਲੱਣ ਵਾਲੀ ਗਲਤਿਆਂ ਦਾ ਨਤੀਜਾ ਹੈ। ਇਹ ਨਹੀਂ ਕਿ ਮੋਦੀ ਅਤੇ ਕੇਜਰੀਵਾਲ ਨੇ ਕਦੇ ਗਲਤੀ ਨਹੀਂ ਕੀਤੀ ਅਤੇ ਅਗੇਂ ਨਹੀਂ ਕਰਨਗੇ। ਸਵਾਲ ਇਹ ਹੈ ਕਿ ਉਹ ਆਪਣੀ ਗਲਤੀਆਂ ਤੋਂ ਕੀ ਸਿੱਖੇ ਅਤੇ ਉਹਨਾਂ ਨੇ ਆਪਣੇ ਆਪ ਵਿੱਚ ਕੀ ਬਦਲਾਵ ਲਿਆਂਦਾ ਹੈ। ਜਦਕਿ ਬਹੁਤ ਦੇਰ ਤੋਂ ਕਾਂਗਰੇਸ ਨੇ ਆਪਣੀ ਗਲਤੀਆਂ ਤੋਂ ਕੁੱਝ ਨਹੀਂ ਸਿਖਿੱਆਂ।
ਬੇਸ਼ੱਕ ਸ਼੍ਰੀ ਮੋਦੀ ਨੇ ਆਪਣੇ ਰੱਥ ਨੂੰ ਅੱਗੇ ਵਧਾਉਣ ਲਈ ਯੇਦੁਰਪਾ ਵਰਗੇ ਭ੍ਰਿਸ਼ਟ ਨੇਤਾਵਾਂ ਨੂੰ ਆਪਣੀ ਟੀਮ ਦਾ ਹਿੱਸਾ ਬਣਾ ਲਿਆ ਸੀ ਅਤੇ ਆਪਣੀ ਗੁਜਰਾਤ ਟੀਮ ਵਿੱਚ ਵੀ ਉਹਨਾਂ ਨੇ ਕਈ ਭ੍ਰਿਸ਼ਟ ਰਾਜਨੇਤਾਂਵਾਂ ਨੂੰ ਥਾਂ ਦਿੱਤੀ। ਪਰ ਕਿਉਂਕਿ ਕਾਂਗਰੇਸ ਦੇ ਘਪਲੇ ਇੰਨੇ ਵੱਡੇ ਸੀ ਕਿ ਬੀਜੇਪੀ ਦੀਆਂ ਸਾਰੀ ਮਾੜੀਆਂ ਨੀਤੀਆਂ ਕਾਂਗਰੇਸ ਦੇ ਮੁਕਾਬਲੇ ਛੋਟੀਆਂ ਹੀ ਸਾਬਿਤ ਹੋਈਆ ਹਨ ਅਤੇ ਜਿਸ ਕਰਕੇ ਕਾਮਯਾਬੀ ਦਾ ਸਿਹਰਾ ਸ਼੍ਰੀ ਮੋਦੀ ਦੇ ਸਿਰ ਚੜਿਆ।
ਇਸ ਦਾ ਇੱਕ ਹੋਰ ਵੀ ਪਹਿਲੂ ਇਹ ਹੈ ਕਿ ਜਿਹੜਾ ਕਿ ਬੀਜੇਪੀ ਸੈਂਟਰ ਵਿੱਚ 10 ਸਾਲ ਅਤੇ ਬਾਕੀ ਸੂਬਿਆਂ ਦੇ ਵਿੱਚ ਬਹੁਤ ਘੱਟ ਕੰਮ ਕਰਨ ਦਾ ਮੌਕਾ ਮਿਲਿਆ। ਜਿਸ ਦਾ ਬੀਜੇਪੀ ਨੂੰ ਬਹੁਤ ਹੀ ਫਾਇਦਾ ਹੋਇਆ। ਕਿਉਂਕਿ ਕੁੱਝ ਦੇਰ ਬਾਅਦ ਬੇਸ਼ਕ ਗਲਤੀਆਂ ਜਿੰਨੀਆਂ ਵੀ ਹੋਈਆਂ ਹੋਣ ਲੋਕਾਂ ਨੂੰ ਭੁੱਲ ਜਾਂਦੀਆ ਹਨ। ਮੇਰੇ ਦੇਖਣ ਦੇ ਵਿੱਚ ਇਹ ਮਿਲਿਆ ਹੈ ਕਿ ਕਾਂਗਰੇਸ ਨੇ 10 ਸਾਲਾਂ ਦੇ ਵਿੱਚ ਜਿਆਦਾਤਰ ਕੰਮ ਦਿਖਾਵੇ ਵਾਲੇ ਜਿਵੇ ਕਿ ਮਨਰੇਗਾ, ਫੂਡ ਅਤੇ ਮੈਡੀਕਲ ਸੇਵਾਂਵਾਂ ਵਾਲੇ ਉਲੀਕੇ ਹਨ। ਜਦ ਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਨੇ ਅੰਦਰੋ-ਅੰਦਰ ਅਤੇ ਲੋਕਾਂ ਦੇ ਨਾਲ ਮਿਲ ਕੇ ਅਤੇ ਲੋਕਾਂ ਦੀ ਸੋਚ ਮੁਤਾਬਕ ਕੀਤੇ ਹਨ। ਉਹਨਾਂ ਨੇ ਲੋਕਾਂ ਦੇ ਨਾਲ ਬੈਠ ਕੇ ਉਹਨਾਂ ਦੀ ਮੁਸ਼ਕਿਲਾਂ ਨੂੰ ਸਮਝ ਕੇ ਅਤੇ ਉਹਨਾਂ ਉਪਰੋਂ ਇਹ ਮੁਸ਼ਕਿਲਾਂ ਖਤਮ ਕਰਨ ਦਾ ਵਾਅਦਾ ਕੀਤਾ ਹੈ। ਜਿਸ ਨੇ ਉਹਨਾਂ ਦੀ ਅੱਗੇ ਵਧੱਣ ਦੀ ਰਾਹ ਨੂੰ ਵੀ ਅਸਾਨ ਕੀਤਾ ਹੈ। ਜੋ ਕਿ ਦੇਸ਼ ਅਤੇ ਸਮਾਜ ਦੇ ਹਿੱਤ ਵਿੱਤ ਬਹੁਤ ਹੀ ਚੰਗੀ ਗੱਲ ਹੈ।
ਅੱਜ ਦੇਸ਼ ਵਿੱਚ ਬਹੁਤ ਹੀ ਅਫਰਾ-ਤਫਰੀ ਵਾਲਾ ਮਾਹੌਲ ਹੈ ਅਤੇ ਜਿਥੇ ਵੀ ਚਾਰ ਲੋਕ ਬੈਠਦੇ ਹਨ ਦੇਸ਼ ਦੀ ਦੁਰਦਸ਼ਾ ਬਾਰੇ ਹੀ ਗੱਲਾਂ ਕਰਦੇ ਹਨ ਬੇਸ਼ੱਕ ਪਲੇਟ ਫਾਰਮ ਕੋਈ ਵੀ ਹੋਵੇ। ਦੁਨੀਆਂ ਨੂੰ ਹਰ ਤਰਫ ਦੇਖਣ ਨੂੰ ਮਿਲਦਾ ਹੈ ਕਿ ਰਾਜਨੇਤਾਵਾਂ ਅਤੇ ਉਨ੍ਹਾਂ ਦੇ ਆਸ-ਪਾਸ ਦੇ ਲੋਕ ਅਤੇ ਰਿਸ਼ਤੇਦਾਰ ਬਹੁਤ ਹੀ ਵੱਧੇ-ਫੁੱਲੇ ਹਨ ਜੋ ਕਿ ਆਮ ਆਦਮੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੈ। ਨੋਤਾ ਕੋਈ ਵੀ ਹੋਵੇਂ ਜਿਥੋਂ ਉਹ ਲੰਘਦਾ ਹੈ ਪੁਰੇ ਰਸਤੇ ਬੰਦ ਹੋ ਜਾਂਦੇ ਹਨ ਅਤੇ 20-25 ਗੱਡੀਆਂ ਦਾ ਕਾਫਲਾਂ ਨਾਲ ਹੁੰਦਾ ਹੈ। ਮੈਂ ਸਮਝਦਾਂ ਹਾਂ ਕਿ ਕਰੋੜਾਂ-ਅਰਬਾਂ ਰੁਪਏ ਜਿਹੜੇ ਕਿ ਚੌਣਾਂ ਤੇ ਖਰਚ ਹੁੰਦੇ ਹਨ ਇਹ ਪ੍ਰਤੀਕ੍ਰਿਆਂ ਬਹੁਤ ਹੀ ਆਮ ਹੋਣੀ ਚਾਹੀਦੀ ਹੈ।ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਗੈਰ ਪੈਸੇ ਖਰਚ ਕੀਤੇ 4 ਸੀਟਾਂ ਪੰਜਾਬ ਵਿੱਚ ਜਿੱਤ ਲਈਆਂ ਅਤੇ 24.5 ਪ੍ਰਤਿਸ਼ਤ ਵੋਟਾਂ ਹਾਸਿਲ ਕੀਤੀਆਂ ਹਨ। ਚੌਣ ਕਮਿਸ਼ਨ ਨੇ 70 ਲੱਖ ਰੁਪਏ ਐਮ.ਪੀ. ਸੀਟ ਉੱਤੇ ਖਰਚ ਕਰਨਾਂ ਅਤੇ ਪਾਸ ਕਰਨਾ ਮੈਂ ਠੀਕ ਨਹੀਂ ਸਮਝਦਾ। ਇਸ ਆੜ ਵਿੱਚ ਹੋਰ ਵੀਂ ਕਰੋੜਾਂ ਰੁਪਏ ਖਰਚ ਹੋਣਗੇ ਅਤੇ ਹੌਲੀ-ਹੌਲੀ ਚੌਣਾਂ ਅਮੀਰਾਂ ਦੀ ਹੀ ਬਣ ਕੇ ਰਹਿ ਜਾਣਗੀਆਂ। ਭਾਰਤ ਦੇਸ਼ ਨੇ ਸ਼੍ਰੀ ਨਰਿੰਦਰ ਮੋਦੀ ਜੀ ਉੱਤੇ ਬਹੁਤ ਆਸ ਲਗਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਪ੍ਰਦਾਨ ਕੀਤੀ ਹੈ। ਉਹ ਆਪਣੇ ਵਿਕਾਸ ਦੇ ਮਾਡਲ ਦੇ ਨਾਲ ਚੌਣਾਂ ਦੇ ਕੰਮ ਵਿੱਚ ਵੀ ਧਿਆਣ ਦੇਣ ਅਤੇ ਮੁਜਰਿਮ ਰਾਜਨੇਤਾਂ ਅਤੇ ਗੈਰਕਾਨੂੰਨੀ ਪੈਸਾ ਤੋਂ ਦੁਰੀ ਬਣਾਏ ਰੱਖਣ। ਪਰ ਦੇਖਣ ਨੂੰ ਮਿਲਿਆ ਹੈ ਕਿ ਸ਼੍ਰੀ ਨਰਿੰਦਰ ਮੋਦੀ ਦੀ ਟੀਮ ਵਿੱਚ ਕਈ ਮੁਜਰਿਮ ਰਾਜਨੇਤਾਂ ਵੀ ਸ਼ਾਮਿਲ ਹੋਏ ਹਨ ਪਰ ਹੁਣ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੰਮਾਂ ਦੇ ਨਾਲ ਇਹਨਾਂ ਰਾਜਨੇਤਾਂਵਾਂ ਉੱਤੇ ਵੀ ਕੜ੍ਹੀ ਨਜ਼ਰ ਬਣਾਏ ਰਖੱਣ ਤਾਂ ਜੋ ਕਿ ਉਹਨਾਂ ਦੇ ਪੁੱਠੀ ਕਾਰਗੁਜ਼ਾਰੀ ਨਾਲ ਸ਼੍ਰੀ ਮੋਦੀ ਦੇ ਮਾਣ-ਸਨਮਾਣ ਤੇ ਕੋਈ ਦਾਗ ਨਾ ਲਗੇ। ਜਦੋਂ ਕੋਈ ਨਵਾਂ ਜਾਂ ਛੋਟਾਂ ਨੇਤਾ ਪੈਸੇ ਖਰਚ ਕਰਕੇ ਕਿਸੇ ਵੀ ਵੱਡੀ ਪਾਰਟੀ ਦਾ ਟਿਕੱਟ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਵੱਡੇ ਨੇਤਾ ਦਾ ਤਮਗਾ ਮਿਲ ਜਾਂਦਾ ਹੈ ਅਤੇ ਫੇਰ ਪੈਸੇ ਤੋਂ ਸੱਤਾ ਅਤੇ ਸੱਤਾ ਤੋਂ ਪੈਸਾ ਕਮਾਉਣਾ ਉਸਦਾ ਵਿਉਪਾਰ ਬਣ ਜਾਂਦਾ ਹੈ ਅਤੇ ਚੌਣਾਂ ਤੋਂ 6 ਮਹੀਨੇ ਪਹਿਲਾਂ ਉਹ ਆਪਣੇ ਏਰੀਆਂ ਵਿੱਚ ਜਾ ਕੇ ਸ਼ਰਾਬ, ਨਸ਼ਾ ਅਤੇ ਪੈਸਾ ਆਦਿ ਵੰਡ ਕੇ ਜਿੱਤ ਹਾਸਿਲ ਕਰਦਾ ਹੈ ਜਾਂ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਇਸ ਵਾਰ ਬਹੁਤ ਹੀ ਛੋਟੀਆਂ-ਛੋਟੀਆਂ ਪਾਰਟੀਆਂ ਨੇ ਨਰਿੰਦਰ ਮੋਦੀ ਦਾ ਸਾਥ ਲੈ ਕੇ ਚੌਣ ਲੜੋ ਅਤੇ ਕਾਮਯਾਬ ਵੀ ਰਹੇਂ ਉਨ੍ਹਾਂ ਵਿੱਚ ਉਨ੍ਹਾਂ ਦੀ ਜਾਤ-ਪਾਤ ਅਤੇ ਹਿੰਦੂ-ਮੁਸਲਮਾਨ ਹੋਣ ਦਾ ਫਾਇਦਾ ਵੀ ਉਠਾਈਆਂ, ਇਸ ਨੂੰ ਧਰੂਵੀਕਰਨ ਕਰਨਾ ਜਾਂ ਕਰਾਉਣਾ ਕਹਿੰਦੇ ਹਨ। ਇਸ ਵਾਰ ਲੋਕਸਭਾ ਚੌਣਾਂ ਵਿੱਚ ਕਾਫੀ ਹੱਦ ਤੱਕ ਨਰਿੰਦਰ ਮੋਦੀ ਦਾ ਡੰਕਾ ਹੀ ਰਿਹਾ ਸੀ। ਇਸ ਤਰ੍ਹਾਂ ਕਹਿੰਦੇ ਹਨ ਕਿ ਵੱਡੇ ਘਰ ਦਾ ਨਜ਼ਾਰਾ ਡਿਉੜੀ ਵੜਦਿਆਂ ਹੀ ਪਤਾ ਲਗ ਜਾਂਦਾ ਹੈ। ਕਾਂਗਰੇਸ ਦੇ ਭ੍ਰਿਸ਼ਟਾਚਾਰ ਵਾਲੇ ਕੰਮਾਂ ਤੋਂ ਬੀਜੇਪੀ ਨੇ ਫਾਇਦਾ ਉਠਾਇਆ, ਜੋ ਕਿ ਜਾਇਜ਼ ਵੀ ਹੈ। ਪਾਵਰ ਵਿੱਚ ਰਹਿ ਕੇ ਹੀ ਇਨਸਾਨ ਹਮੇਸ਼ਾ ਗਲੱਤੀਆਂ ਕਰਦਾ ਹੈ ਜੋ ਕਿ ਕਾਂਗਰੇਸ ਨੇ ਲੋੜ ਤੋਂ ਵੱਧ ਕੀਤੀਆਂ ਜਿਸ ਦਾ ਖਾਮੀਆਜ਼ਾ ਉਸ ਨੂੰ 16 ਵੂੀਂ ਲੋਕਸਭਾ ਚੌਣਾਂ ਵਿੱਚ ਹਾਰ ਦਾ ਸਾਮਨਾ ਕਰ ਕੇ ਸਹਿਣਾ ਪਿਆ ਹੈ। ਮੈਂ ਸਮਝਦਾ ਹਾਂ ਕਿ ਹਰ ਪਾਰਟੀ ਆਪਣੀ ਗਲਤੀ ਸਮਝਦੀ ਹੈ ਤੇ ਉਸ ਨੂੰ ਸੁਧਾਰਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਕਾਂਗਰਸ ਨੇ ਅਜਿਹਾ ਕੁੱਝ ਨਹੀਂ ਕੀਤਾ। ਉਹਨਾਂ ਨਿੱਤ ਗਲੱਤੀਆਂ ਕਰਦੇ ਰਹੇ ਅਤੇ ਅੰਤ ਵਿੱਚ ਉਹਨਾਂ ਦੀਆਂ ਗਲੱਤੀਆਂ ਦਾ ਫਾਇਦਾ ਬੀਜੇਪੀ ਅਤੇ ਸ਼੍ਰੀ ਨਰਿੰਦਰ ਮੋਦੀ ਦੀ ਪਾਰਟੀ ਨੂੰ ਹੋਇਆ।ਮੇਰੀ ਸਮਝ ਵਿੱਚ ਆਮ ਆਦਮੀ ਨੂੰ ਰਾਜ ਕਰਦੀ ਪਾਰਟੀ ਦੇ ਨਾਲ ਮਜ਼ਬੂਤ ਵਿਪੱਖੀ ਪਾਰਟੀ ਦਾ ਵੀ ਫਾਇਦਾ ਹੁੰਦਾ ਹੈ ਕਿਉਂਕਿ ਵਿਪੱਖੀ ਪਾਰਟੀ ਰਾਜ ਕਰਨ ਵਾਲੀ ਪਾਰਟੀ ਤੇ ਨਜ਼ਰ ਬਣਾਏ ਰੱਖਦੀ ਹੈ ਅਤੇ ਲੋਕਾੰ ਨੂੰ ਅਗਾਹ ਕਰਦੀ ਰਹਿੰਦੀ ਹੈ ਅਤੇ ਇਸ ਦੇ ਵਿੱਚ ਹੀ ਆਮ ਆਦਮੀ ਦੀ ਭਲਾਈ ਵੀ ਛਿੱਪੀ ਹੋਈ ਹੁੰਦੀ ਹੈ। ਇਸ ਲਈ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਸਮਾਜ ਦੀ ਭਲਾਈ ਅਤੇ ਹਿੱਤ ਵਿੱਚ ਕੰਮ ਕਰਦੇ ਰਹਿਣ ਤਾਂ ਕਿ ਘੱਟ ਤੋਂ ਘੱਟ ਉਸ ਉੱਤੇ ਦੋਸ਼ ਆਉਣ ਅਤੇ ਰਾਜਨੇਤਾ ਸਿਰਫ ਲੋਕਾਂ ਦੀ ਭਲਾਈ ਲਈ ਹੀ ਕੰਮ ਕਰਨ ਨਾਂ ਕਿ ਆਪਣੇ ਰਿਸ਼ਤੇਦਾਰਾਂ ਵਾਸਤੇ ਜਿਵੇਂ ਕਿ ਮੋਦੀ ਸਾਹਿਬ ਨੇ ਕਿਹਾ ਹੈ ਕਿ ਆਪਣੇ ਮੁਲਾਜ਼ਿਮਾ ਵਿਚ ਕੋਈ ਵੀ ਸਗਾ ਸੰਬੰਧੀ ਜਾਂ ਰਿਸ਼ਤੇਦਾਰ ਨਾ ਰਖਿੱਆ ਜਾਵੇ।



