ਜਿੱਤ ਪਿੱਛੋਂ ਅਸੀਂ ਜਨਤਾ ਦੀ ਉਮੀਦ ਦੇ ਰੱਖਵਾਲੇ
ਨਵੀਂ ਦਿੱਲੀ, 11 ਜੂਨ (ਪੀ. ਟੀ ਲਾਇਵ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਅੱਜ ਰਾਸ਼ਟਰਪਤੀ ਦੇ ਭਾਸ਼ਣ ਉਪਰ ਚਰਚਾ ਦਾ ਜੁਆਬ ਇਸ ਗੱਲ ਨਾਲ ਕੀਤਾ ਕਿ ਉਹ ਸੰਸਦ ਵਿੱਚ ਨਵੇਂ ਹਨ ਜੇਕਰ ਉਨ੍ਹਾਂ ਕੋਲੋਂ ਕੋਈ ਭੁੱਲ ਹੋ ਜਾਵੇ ਤਾਂ ਮਾਫ ਕਰਨਾ। ਉਨ੍ਹਾਂ ਨੇ ਸੰਸਦ ਨੂੰ ਵਿਸ਼ਵਾਸ ਦੁਆਇਆ ਕਿ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਜੋ ਕਿਹਾ ਹੈ ਅਸੀਂ ਉਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਰਾਸ਼ਟਰਪਤੀ ਵੱਲੋਂ ਦਰਸਾਏ ਰਾਹ ’ਤੇ ਚੱਲਣ ਵਿੱਚ ਕੋਤਾਹੀ ਨਹੀਂ ਵਰਤਾਂਗੇ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਅਸੀਂ ਜਨਤਾ ਦੀ ਉਮੀਦ ’ਤੇ ਖਰਾ ਉਤਰਨਾ ਹੈ। ਅਗਰ ਉਮੀਦ ’ਤੇ ਖਰੇ ਨਾ ਉਤਰੇ ਤਾਂ ਮੁਆਫੀ ਨਹੀਂ।ਇਸ ਮੌਕੇ ’ਤੇ ਉਨ੍ਹਾਂ ਨੇ ਗਰੀਬੀ, ਰੇਲਵੇ ਅਤੇ ਕਈ ਹੋਰ ਮੁ¤ਦਿਆਂ ‘ਤੇ ਭਾਸ਼ਨ ਦਿ¤ਤਾ। ਉਨ੍ਹਾਂ ਨੇ ਕਿਹਾ ਕਿ
ਭਾਰਤ ਦੀ ਤਸਵੀਰ ਨੂੰ ਬਦਲਣ ਦੀ ਲੋੜ ਹੈ , ਭਾਰਤ ਨੂੰ ‘ ਸਕੈਮ ਇੰਡੀਆ ਤੋਂ ਸਕਿਲ ਇੰਡੀਆ‘ ‘ਚ ਬਦਲਣ ਦੀ ਜਰੂਰਤ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਪਹਿਚਾਣ ਨੂੰ ਬਦਲਣ ਲਈ ‘ਸਕਾਇਮ ਇੰਡੀਆ’ ਤੋਂ ‘ਸਕਿਲਡ ਇੰਡੀਆ’ ਦੀ ਤਰਫ ਲਿਆਉਣਾ ਹੋਵੇਗਾ। ਸਾਡੇ ਵਾਅਦਿਆਂ ’ਤੇ ਸ਼ੰਕਾ ਸੁਭਾਵਿਕ ਹੈ। ਪ੍ਰੰਤੂ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸੀਂ ਕੋਈ ਕੋਤਾਹੀ ਨਹੀਂ ਵਰਤਾਂਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਸਾਨੂੰ ਸਥਿਰ ਸ਼ਾਸਨ ਲਈ ਵੋਟ ਦੇ ਕੇ 5 ਸਾਲ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸਰਕਾਰ ਉਪਰ ਸਭ ਤੋਂ ਪਹਿਲਾ ਅਧਿਕਾਰ ਗਰੀਬਾਂ ਦਾ ਹੈ। ਸਰਕਾਰ ਦੀ ਇਹ ਜਿੰਮੇਵਾਰੀ ਹੈ ਕਿ ਉਹ ਗਰੀਬਾਂ ਦੇ ਕਲਿਆਣ ਲਈ ਕੰਮ ਕਰੇ। ਗਰੀਬੀ ਤੋਂ ਛੁਟਕਾਰਾ ਪਾਉਣ ਦਾ ਉਪਾ ਹੈ ਸਿੱਖਿਆ ਅਤੇ ਅੰਨੀ ਸ਼ਰਧਾ ਤੋਂ ਮੁਕਤੀ। ਉਨ੍ਹਾਂ ਇਹ ਵੀ ਆਖਿਆ ਕਿ ਖੇਤੀ ਪ੍ਰਧਾਨ ਇਸ ਦੇਸ਼ ਵਿੱਚ ਕਿਸਾਨਾਂ ਦੇ ਜੀਵਨ ਨੂੰ ਬਦਲਣਾ ਸਮੂਹਿਕ ਜਿੰਮੇਵਾਰੀ ਹੈ।



