ਸ਼੍ਰੀਨਗਰ, ਜੰਮੂ (ਪੀ. ਟੀ)-ਕਸ਼ਮੀਰ ਦੇ ਪਹਿਲਗਾਮ ‘ਚ ਸੋਮਵਾਰ ਨੂੰ ਅੱਗ ਲੱਗ ਜਾਣ ਨਾਲ ਟੁਰਿਸਟ ਰਿਸੈਪਸ਼ਨ ਸੈਂਟਰ, ਰਾਜ ਸੜਕ ਟਰਾਂਸਪੋਰਟ ਨਿਗਮ ਦਫਤਰ, ਦੋ ਹੋਟਲ ਅਤੇ ਕਈ ਦੁਕਾਨਾਂ ਨਸ਼ਟ ਹੋ ਗਈਆਂ ਹਨ। ਸੂਤਰਾਂ ਨੇ ਦੱਸਿਆ ਕਿ ਪਹਿਲਗਾਮ ਦੇ ਮੁੱਖ ਬਾਜ਼ਾਰ ’ਚ ਸੋਮਵਾਰ ਨੂੰ ਅੱਗ ਲੱਗ ਗਈ ਅਤੇ ਤੇਜ਼ ਹਵਾ ਕਾਰਨ ਦੇਖਦੇ ਹੀ ਦੇਖਦੇ ਅੱਗ ਦੀ ਲਪਟਾਂ ਨੇ ਪੂਰੇ ਬਾਜ਼ਾਰ ਨੂੰ ਆਪਣੀ ਲਪੇਟ ’ਚ ਲੈ ਲਿਆ।ਅੱਗ ਕਾਰਨ ਹੋਟਲ ’ਚ ਰੱਖੇ ਗੈਸ ਦੇ ਸਿਲੰਡਰ ’ਚ ਧਮਾਕਾ ਹੋਣ ਨਾਲ ਤੇਜ਼ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ। ਜ਼ਿਲੇ ਭਰ ’ਚ ਫਾਇਰ ਬ੍ਰਿਗੇਡ ਵਾਹਨਾਂ ਨੂੰ ਹਾਦਸੇ ਵਾਲੀ ਜਗ੍ਹਾ ਵੱਲ ਰਵਾਨਾ ਕੀਤਾ ਗਿਆ ਅਤੇ ਚਾਰ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਬੁਝਾਉਣ ਦੇ ਕੰਮ ’ਚ ਸਥਾਨਕ ਲੋਕ, ਪੁਲਸ, ਫੌਜ ਅਤੇ ਨੀਮ ਫੌਜੀ ਦਸਤੇ ਦੇ ਜਵਾਨਾਂ ਨੇ ਸਹਿਯੋਗ ਦਿੱਤਾ। ਾ
ਪਹਿਲਗਾਮ ’ਚ ਅੱਗ :ਕਈ ਦੁਕਾਨਾਂ ਹੋਟਲ ਸੜੇ



