ਮਹਿਲ ਕਲਾਂ, 21 ਜਨਵਰੀ (ਸੇਰ ਸਿੰਘ ਰਵੀ)- ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਕੋਠੇ ਖੇੜੀ ਕਰਮਗੜ੍ਹ ਵਿਖੇ ਬੀਤੀ ਰਾਤ ਇੱਕ ਥਾਂ ਭੇਦਭਰੀ ਹਾਲਤ ਵਿਚ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਇਸ ਮੌਕੇ ਮ੍ਰਿਤਕ ਵਿਅਕਤੀ ਦੇ ਪੋਤੇ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਦਾਦਾ ਬੰਤ ਸਿੰਘ 65 ਸਾਲਾ ਪੁੱਤਰ ਆਤਮਾ ਸਿੰਘ ਵਾਸੀ ਕੋਠੇ ਖੇੜੀ ਵਾਲੇ ਕਰਮਗੜ੍ਹ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਬਾਹਰਲੇ ਘਰ ਪਸ਼ੂਆਂ ਦੀ ਰਾਖੀ ਲਈ ਸੌਂਦਾ ਸੀ ਪਰ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਟਰਾਂਸਫਾਰਮ ਦੀ ਬਿਜਲੀ ਦੀ ਸਪਲਾਈ ਨੂੰ ਬੰਦ ਕਰਨ ਉਪਰੰਤ ਉਨ੍ਹਾਂ ਨੇ ਬਾਹਰਲੇ ਘਰ ਵਿੱਚ ਕੰਧਾਂ ਟੱਪ ਕੇ ਦਾਖਲ ਹੋਣ ਤੇ ਘਰ ਅੰਦਰ ਪਏ ਸੁੱਤੇ ਬਜ਼ੁਰਗ ਬੰਤ ਸਿੰਘ ਦੇ ਮੂੰਹ ਅਤੇ ਸਿਰ ਉੱਪਰ ਤੇਜ ਹਥਿਆਰ ਵਰਤ ਕੇ ਕਤਲ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਸਾਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਸਾਡੇ ਪਰਿਵਾਰਕ ਮੈਂਬਰ ਸਵੇਰੇ ਬਾਹਰਲੇ ਘਰ ਪਸ਼ੂਆਂ ਨੂੰ ਪੱਠੇ ਪਾਉਣ ਗ?ੇ ਤਾ ਗੇਟ ਦਾ ਕੁੰਡਾ ਲੱਗਿਆ ਹੋਇਆ ਜਦੋ ਘਰ ਦੀ ਚਾਰਦੀਵਾਰੀ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਘਰ ਦੇ ਬਰਾਂਡੇ ਵਿੱਚ ਮੰਜੇ ਤੇ ਸੁੱਤੇ ਪਏ ਦਾਦੇ ਦਾ ਕਤਲ ਹੋਇਆ ਪਿਆ ਸੀ ਉਨ੍ਹਾਂ ਕਿਹਾ ਕਿ ਇਸ ਕਤਲ ਦੀ ਘਟਨਾ ਸਬੰਧੀ ਅਸੀਂ 100 ਨੰਬਰ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਇਸ ਘਟਨਾ ਦਾ ਪਤਾ ਲੱਗਦਿਆਂ ਥਾਣਾ ਠੁੱਲੀਵਾਲ ਦੇ ਮੁਖੀ ਗੁਰਪ੍ਰੀਤ ਸਿੰਘ ?ੇ.ਐਸ.ਆਈ ਹਰਜਿੰਦਰ ਸਿੰਘ ਨਿਹਾਲੂਵਾਲ ?ੇ ਐੱਸ ਆਈ ਸੱਤਪਾਲ ਸਿੰਘ ਦੀ ਅਗਵਾਈ ਹੇਠ ਠੁੱਲੀਵਾਲ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਇਜ਼ਾ ਲੈਣ ਉਪਰੰਤ ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਇਸ ਮੌਕੇ ਐਸਐਸਪੀ ਬਰਨਾਲਾ ਆਈ ਪੀ ਐਸ ਹਰਜੀਤ ਸਿੰਘ ਐੱਸ ਪੀ ਡੀ ਸੁਖਦੇਵ ਸਿੰਘ ਵਿਰਕ ਡੀਐੱਸਪੀ ਡੀ ਰਮਿੰਦਰ ਸਿੰਘ ਦਿਓਲ ਸਬ ਡਵੀਜ਼ਨ ਮਹਿਲ ਕਲਾਂ ਦੇ ਡੀਐੱਸਪੀ ਆਈ ਪੀ.ਐਸ ਪ੍ਰੱਗਿਆ ਜੈਨ ਸੀਆਈ ਸਟਾਫ਼ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਇਸ ਮੌਕੇ ਐਸ ਐੱਸ ਪੀ ਬਰਨਾਲਾ ਹਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਤਲ ਦੇ ਮਾਮਲੇ ਡੂੰਘਾਈ ਨਾਲ ਜਾਂਚ ਕਰਨ ਲਈ ਡੀਐਸਪੀ ਮਹਿਲ ਕਲਾਂ ਪ੍ਰਗਿਆ ਜੈਨ ਦੀ ਡਿਊਟੀ ਲਗਾਈ ਗਈ ਹੈ ਅਤੇ ਬਰੀਕੀ ਨਾਲ ਜਾਂਚ ਕਰਕੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ?ਤਕ ਬੰਤ ਸਿੰਘ ਦੇ ਪੋਤੇ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਭੇਜਿਆ ਜਾ ਰਿਹਾ ਹੈ।
ਪਿੰਡ ਕਰਮਗੜ੍ਹ ਵਿਖੇ ਬਜ਼ੁਰਗ ਦਾ ਭੇਦਭਰੀ ਹਾਲਤ ‘ਚ ਬੇਰਹਿਮੀ ਨਾਲ ਕਤਲ



