Skip to content
Independent perspectives. Global stories.
BREAKING

ਪੰਥਕ ਸੇਵਾਵਾਂ ਬਦਲੇ ਮਾਣੂੰਕੇ ਨਗਰ ਵੱਲੋਂ ਭਾਈ ਗਰੇਵਾਲ ਸਨਮਾਨਿਤ

Share this story

ਜਗਰਾਉਂ, 21 ਜਨਵਰੀ (ਪਰਮਜੀਤ ਸਿੰਘ ਗਰੇਵਾਲ)- ਪਿੱਛਲੇ ਲੰਬੇ ਸਮੇਂ ਤੋਂ ਸਿੱਖ ਸੰਘਰਸ਼ ‘ਚ ਜੱਦੋਂ ਜਹਿਦ ਕਰਨ, ਜੋਧਪੁਰ ਜ਼ੇਲ੍ਹ ਦੀਆਂ ਕਾਠ ਕੋਠੜੀਆਂ ਕੱਟਣ ਉਪਰੰਤ ਸਿੱਖ ਪੰਥ ਦੀਆਂ ਸੇਵਾਵਾਂ ‘ਚ ਆਪਣੀ ਜਿੰਦਗੀ ਦਾ ਵੱਡਾ ਸਮਾਂ ਕੁਰਬਾਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਮਾਣੂੰਕੇ ਨਗਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੇ ਸਮੇਂ ਨੂੰ ਸਮਰਪਿਤ ਸਮਾਗਮ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਗੁਰਮੁਖ ਸਿੰਘ, ਸਾਬਕਾ ਚੇਅਰਮੈਨ ਨਿਰਮਲ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ, ਗੁਰਦੁਆਰਾ ਜੋੜੀਆਂ ਸਾਹਿਬ ਦੇ ਸਾਬਕਾ ਪ੍ਰਧਾਨ ਜੱਥੇਦਾਰ ਘਣ ਸਿੰਘ ਅਤੇ ਨਗਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਭਾਈ ਗਰੇਵਾਲ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ‘ਚ ਕੌਮ ਅਤੇ ਧਰਮ ਦੀ ਚੜ੍ਹਦੀ ਕਲਾਂ ਲਈ ਭਾਈ ਗਰੇਵਾਲ ਵੱਲੋਂ ਮਹਾਨ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ ‘ਚ ਕੁਇੰਜ ਮੁਕਾਬਲੇ ਅਤੇ ਧਾਰਮਿਕ ਕੈਂਪਾਂ ਦਾ ਆਯੋਜਨ, ਸਿੱਖੀ ਸਰੂਪ ਨੂੰ ਪ੍ਰੇਰਿਤ ਕਰਨ ਲਈ ਦਸਤਾਰ ਮੁਕਾਬਲਿਆਂ, ਸਿੱਖ ਸੰਗਤਾਂ ਨੂੰ ਗੁਰੂ ਦੇ ਆਸ਼ੇ ਨਾਲ ਜੋੜਨ ਲਈ ਪੰਥਕ ਸਮਾਗਮਾਂ ਦੀਆਂ ਲੜੀਆਂ ਅਤੇ ਦੁਨੀਆਂ ਅੰਦਰ ਵਸਦੇ ਸਿੱਖਾਂ ‘ਤੇ ਆਈ ਕਿਸੇ ਵੀ ਸਮੱਸਿਆ ਖਿਲਾਫ਼ ਡਟਕੇ ਖੜਨਾ ਅਤੇ ਪਹਿਰਾ ਦੇਣ ਵਰਗੀਆ ਸੇਵਾਵਾਂ ਭਾਈ ਗਰੇਵਾਲ ਦੇ ਹਿੱਸੇ ਆਈਆਂ ਹਨ। ਸਮੁੱਚੇ ਇਲਾਕੇ ਵੱਲੋਂ ਜਿੱਥੇ ਉਨ੍ਹਾਂ ਦੇ ਪੰਥ ਕਾਰਜਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ, ਉਥੇ ਇਲਾਕਾ ਉਨ੍ਹਾਂ ‘ਤੇ ਮਾਣ ਵੀ ਕਰਦਾ ਹੈ। ਇਸ ਮੌਕੇ ਹੋਰਨਾਂ ਤਂੋ ਇਲਾਵਾ ਚਮਕੌਰ ਸਿੰਘ, ਉਜਾਗਰ ਸਿੰਘ ਮੈਂਬਰ, ਸੁਖਮਿੰਦਰ ਸਿੰਘ, ਕਰਮ ਸਿੰਘ, ਸੁਰੇਸ਼ ਕੁਮਾਰ, ਪ੍ਰਿੰ: ਗੁਰਪ੍ਰੀਤ ਕੌਰ ਦਸਮੇਸ਼ ਪਬਲਿਕ ਸਕੂਲ ਮਾਣੂੰਕੇ, ਸੁਖਦੇਵ ਸਿੰਘ ਖਾਲਸਾ, ਮੈਡਮ ਬਲਵੀਰ ਕੌਰ, ਨੰਬਰਦਾਰ ਜਗਸੀਰ ਸਿੰਘ, ਮਨਪ੍ਰੀਤ ਸਿੰਘ ਮੰਤਰੀ, ਸਰਵਣ ਸਿੰਘ, ਤਰਸੇਮ ਸਿੰਘ, ਜੱਥੇਦਾਰ ਆਤਮਾ ਸਿੰਘ, ਗ੍ਰੰਥੀ ਗੁਰਦੀਪ ਸਿੰਘ ਮਾਣੂੰਕੇ ਤੇ ਸ਼੍ਰੋਮਣੀ ਕਮੇਟੀ ਪ੍ਰਚਾਰਕ ਸਰਵਣ ਸਿੰਘ, ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਕਾਲਾ ਤੇ ਹਰਪ੍ਰੀਤ ਸਿੰਘ ਜਗਰਾਉਂ ਆਦਿ ਹਾਜ਼ਰ ਸਨ।

WRITTEN BY