Skip to content
Independent perspectives. Global stories.
BREAKING

ਨਸ਼ਿਆਂ ਦੇ ਸ਼ਿਕਾਰ ਲੋਕਾਂ ਦਾ ਇਲਾਜ ਸਾਡੀ ਮੁੱਖ ਤਰਜੀਹ : ਬਾਦਲ

Share this story

ਜੀਰਾ ਸਮੇਤ ਸਮਾਗਮ ਚੋਂ ਅਕਾਲੀ-ਭਾਜਪਾ ਮੰਤਰੀਆਂ ਦੀ ਗੈਰਹਾਜਰੀ ਰੜਕੀ, ਜੀਰਾ ਬਾਰੇ ਕਿਹਾ ਕਿ ਸਾਡੇ ਪਰਿਵਾਰ ਦਾ ਮਸਲਾ
Page-1_03 ਚੰਡੀਗੜ੍ਹ, 10 ਜੂਨ (ਪੀ. ਟੀ)- ਖੁਦ ਨੂੰ ਮੰਤਰੀ ਨਾ ਬਣਾਏ ਜਾਣ ਕਾਰਨ ਟਕਸਾਲੀ ਅਕਾਲੀ ਆਗੂ ਤੇ ਵਿਧਾਇਕ ਹਰੀ ਸਿੰਘ ਜੀਰਾ ਵਲੋਂ ਪਰਿਵਾਰ ਸਮੇਤ ਪਾਰਟੀ ਅਹੁਦਿਆਂ ਤੋਂ ਦਿਤੇ ਅਸਤੀਫੇ ’ਤੇ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਇਸ ਨੂੰ ਅਕਾਲੀ ਦਲ ਦਾ ਪਰਿਵਾਰਕ ਮੱਸਲਾ ਦੱਸਿਆ ਹੈ। ਅੱਜ 3 ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਉਪਰੰਤ ਗੱਲਬਾਤ ਦੌਰਾਨ ਜੀਰੇ ਦੇ ਅਸਤੀਫ਼ੇ ਬਾਰੇ ਪੁੱਛੇ ਸੁਆਲ ’ਤੇ ਬਾਦਲ ਨੇ ਕੁਝ ਵੀ ਸਿੱਧੀ ਟਿਪਣੀ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਹ ਸਾਡਾ ਪਰਿਵਾਰਕ ਮਸਲਾ ਹੈ, ਜਿਸ ਨੂੰ ਅਸੀਂ ਮਿਲ ਬੈਠਕੇ ਹੱਲ ਕਰ ਲਵਾਂਗੇ। ਜੀਰਾ ਅਕਾਲੀ ਦਲ ਦੇ ਪੁਰਾਣੇ ਸਿਪਾਹੀ ਹਨ ਤੇ ਸਾਡੇ ਪਰਿਵਾਰ ਦੇ ਮਸਲੇ ਅਸੀਂ ਆਪੇ ਹੱਲ ਕਰ ਲਵਾਂਗੇ। ਨਸ਼ਿਆਂ ਦੇ ਮਾਮਲੇ ’ਤੇ

ਪੁੱਛੇ ਸੁਆਲ ਦੇ ਜੁਆਬ ’ਚ ਬਾਦਲ ਨੇ ਕਿਹਾ ਕਿ ਸਰਕਾਰ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੀ ਹੈ। ਸਾਡੇ ਅੱਗੇ ਦੋ ਚੁਣੌਤੀਆਂ ਹਨ ਇਕ ਤਾਂ ਨਸ਼ਿਆਂ ਦੀ ਸਪਲਾਈ ਬੰਦ ਕਰਕੇ ਤਸਕਰਾਂ ਨੂੰ ਫੜਨਾ ਤੇ ਦੂਜਾ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਨੌਜ਼ਵਾਨਾਂ ਦਾ ਇਲਾਜ ਕਰਨਾ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਪੰਜਾਬ ਦੇ ਮਸਲਿਆਂ ਬਾਰੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਰੇਤਾ-ਬਜਰੀ ਬਾਰੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਟਿਪਣੀ ਬਾਰੇ ਉਨ੍ਹਾਂ ਕਿਹਾ ਕਿ ਕੈਬਨਿਟ ’ਚ ਜੋ ਵੀ ਫੈਸਲਾ ਹੁੰਦਾ ਹੈ ਉਹ ਕਿਸੇ ਇਕ ਮੰਤਰੀ ਦਾ ਨਹੀਂ ਬਲਕਿ ਸਮੁੱਚੀ ਕੈਬਨਿਟ ਦਾ ਸਾਂਝਾ ਹੁੰਦਾ ਹੈ। ਪਹਿਲਾਂ ਕੇਂਦਰ ਸਰਕਾਰ ਵਲੋਂ ਕੁਝ ਖੱਡਾਂ ਦੀ ਨਿਲਾਮੀ ਦੀ ਇਜਾਜਤ ਦਿਤੀ ਗਈ ਸੀ ਤੇ ਕੁਝ ਦੀ ਨਹੀ ਜਿਸ ਕਾਰਨ ਰੇਟ ਵਧੇ ਸਨ ਪਰ ਹੁਣ ਇਹ ਮਸਲਾ ਹੱਲ ਕਰਾਕੇ ਲੋਕਾਂ ਨੂੰ ਸਹੀ ਭਾਅ ’ਤੇ ਰੇਤਾ-ਬਜਰੀ ਮਿਲੇਗੀ।

WRITTEN BY