ਅੰਮ੍ਰਿਤਸਰ, 16 ਜਨਵਰੀ (ਰਾਜੇਸ਼ ਡੈਨੀ)- ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਡਾ: ਸੁਖਚੈਨ ਸਿੰਘ ਗਿੱਲ, ਸ਼੍ਰੀਮਤੀ ਜਸਵੰਤ ਕੋਰ ਰਿਆੜ, ਪੀ.ਪੀ.ਐਸ, ਵਧੀਕ ਉੱਪ ਕਮਿਸ਼ਨਰ ਪੁਲਿਸ, ਟਰੈਫਿਕ ਅੰਮ੍ਰਿਤਸਰ ਅਤੇ ਸ਼੍ਰੀ ਗੁਰਮੀਤ ਸਿੰਘ,ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ,ਟਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ.ਕ ਐਜੂਕੇਸ਼ਨ ਸੈਲ ਅਤੇ ਐਚ.ਸੀ ਸਲਵੰਤ ਸਿੰਘ ਵੱਲੋ 31ਵੇਂ ਕੌਮੀ ਸੜਕ ਸੁਰੱਖਿਆ ਹਫਤੇ ਦੋਰਾਨ ਅੱਜ ਮਿਤੀ 16-01-2020 ਨੂੰ ਸ਼ੋਸ਼ਲ ਵੈਲਫੇਅਰ-ਐਂਡ-ਹੈਲਥ ਕੇਅਰ ਸੋਸਾਇਟੀ ਰਜਿ. ਖੇਮਕਰਨ ਦੇ ਸਹਿਯੋਗ ਨਾਲ ਬੀ.ਬੀ.ਕੇ. ਡੀ.ਏ.ਵੀ ਕਾਲਜ ਫਾਰ ਵੂਮੈਨ, ਲਾਰੇਂਸ ਰੋਡ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੂੰ ਹੈਲਮਟ ਵੰਡੇ ਗਏ ਅਤੇ ਕਾਲਜ਼ ਦੀਆਂ ਵਿਦਿਆਰਥਣਾਂ ਵੱਲੋ ਟੂ-ਵਹੀਲਰ ਰੈਲੀ ਕੱਢੀ ਗਈ। ਰੈਲੀ ਦਾ ਮੁੱਖ ਮੰਤਵ ਆਮ ਪਬਲਿਕ ਨੂੰ ਖਾਸ ਤੌਰ ਪਰ ਹੈਲਮਟ ਪਹਿਨਣ ਲਈ ਪ੍ਰੇਰਿਤ ਕਰਨਾ ਸੀ।ਇਹ ਰੈਲੀ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਲਾਰੰਸ ਰੋਡ ਤੋ ਸ਼ੁਰੂ ਕਰਕੇ ਨਾਵਲਟੀ ਚੌਕ ਤੋ ਹੁੰਦੇ ਹੋਏ ਸ਼ੈਸ਼ਨ ਚੌਕ ਤੋ ਵਾਪਸ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਲਾਰੰਸ ਰੋਡ ਵਿਖੇ ਸਮਾਪਤ ਕੀਤੀ ਗਈ।ਰੈਲੀ ਦੋਰਾਨ ਵਿਦਿਆਰਥਣਾਂ ਵੱਲੋ ਟਰੈਫਿਕ ਨਿਯਮਾਂ ਦੀ ਪਾਲਣਾਂ ਕਰਨ ਸਬੰਧੀ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ। ਇਸ ਤੋਂ ਬਾਅਦ ਖਾਲਸਾ ਕਾਲਜ਼ ਪਬਲਿਕ ਸਕੂਲ ਵਿੱਖੇ ਟਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਡੈਕਲਾ ਮੇਸ਼ਨ ਪ੍ਰਤੀਯੋਗਿਤਾ ਕਰਵਾਈ ਗਈ।ਸ਼੍ਰੀਮਤੀ ਜਸਵੰਤ ਕੋਰ ਰਿਆੜ, ਪੀ.ਪੀ.ਐਸ,ਏ.ਡੀ.ਸੀ.ਪੀ ਟਰੈਫਿਕ,ਅੰਮ੍ਰਿਤਸਰ ਵੱਲੋ ਪ੍ਰਤੀਯੋਗਿਤਾ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋ ਬਾਅਦ ਭੰਡਾਰੀ ਪੁੱਲ ਵਿੱਖੇ ਮਾਉਂਟ ਲਿਟਰਾ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ।ਇਸ ਰੋਡ ਸ਼ੋਅ ਵਿਚ ਕਰੀਬ 600 ਵਿਦਿਆਰਥੀਆਂ ਵੱਲੋ ਭਾਗ ਲਿਆ ਗਿਆ।ਇਹ ਰੋਡ ਸ਼ੋਅ ਭੰਡਾਰੀ ਪੁੱਲ ਤੋਂ ਹਾਲ ਬਜ਼ਾਰ ਰਾਂਹੀਂ ਭਰਾਵਾਂ ਦੇ ਢਾਬੇ ਤੱਕ ਕੱਢਿਆ ਗਿਆ।ਜਿਸ ਵਿੱਚ ਸਕੂਲੀ ਬੱਚਿਆ ਵੱਲੋ ਆਮ ਪਬਲਕਿ ਨੂੰ ਰੌਗ ਪਾਰਕਿੰਗ ਵਾਲੀ ਜਗਾ ਤੇ ਵਹੀਕਲ ਨਾ ਪਾਰਕ ਕਰਨ ਸਬੰਧ ਜਾਗਰੂਕ ਕੀਤਾ ਗਿਆ।ਟਰੈਫਿਕ ਐਜੂਕੇਸ਼ਨ ਸੈਲ ਵੱਲੋ ਰੋਡ ਸ਼ੋਅ ਦੋਰਾਨ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਦੀ ਪਾਲਣਾਂ ਕਰਨ ਅਤੇ ਨੋ-ਪਾਰਕਿੰਗ ਸਬੰਧੀ ਪੈਂਫਲਟ ਵੀ ਵੰਡੇ ਗਏ।
ਟਰੈਫਿਕ ਪੁਲਿਸ ਦੇ ਅਫਸਰਾਂ ਵੱਲੋਂ ਨਵੀਂ ਪਹਿਲ ਦੀ ਸ਼ੁਰੂਆਤ



