ਚੰਡੀਗੜ, 14 ਜਨਵਰੀ (ਨਾਗਪਾਲ)- ਹਰਿਆਣਾ ਸਰਕਾਰ ਵੱਲੋਂ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ 5 ਕਰਮਚਾਰੀਆਂ ਨੂੰ ਪਦੋਂਉੱਨਤ ਕੀਤਾ ਹੈ। ਪਦੋਂਉੱਨਤ ਹੋਏ ਕਰਮਚਾਰੀਆਂ ਵਿਚ ਰਵਿੰਦਰ ਕੁਮਾਰ, ਪ੍ਰੋਡਕਸ਼ਨ ਇੰਚਾਰਜ ਨੂੰ ਡਿਪਟੀ ਸੁਪਰਡੈਂਟ, ਕੁਲਦੀਪ ਰਾਠੀ, ਪ੍ਰੈਸ ਫੈਸਿਲਿਟੀ ਸਹਾਇਕ ਨੂੰ ਪ੍ਰੋਡਕਸ਼ਨ ਇੰਚਾਰਜ, ਜੋਤ ਰਾਮ, ਸੈਲ ਮੈਨੇਜਰ ਨੂੰ ਪ੍ਰੈਸ ਫੈਸਿਲਿਟੀ ਸਹਾਇਕ, ਰਵਿੰਦਰ ਸਿੰਘ ਸਹਾਇਕ ਨੂੰ ਸੇਲਸ ਮੈਨੇਜਰ ਅਤੇ ਰਮੇਸ਼ ਚੰਦਰ, ਸਹਾਇਕ ਨੂੰ ਕੈਸ਼ਿਅਰ ਦੇ ਅਹੁੱਦੇ ‘ਤੇ ਪਦੋਂਉੱਨਤ ਕੀਤਾ ਹੈ।



